ਅਗਵਾਕਾਰਾਂ ਨੇ ਔਰਤ ਨਾਲ ਜਬਰ-ਜ਼ਨਾਹ ਕਰ ਕੇ ਪਿੰਡ ਦੀ ਜੂਹ ''ਚ ਸੁੱਟਿਆ
Friday, Oct 06, 2017 - 02:21 AM (IST)

ਬੁਢਲਾਡਾ(ਪ. ਪ.)-ਸਕੂਲ ਦੀ ਸਫਾਈ ਸੇਵਕ ਦਲਿਤ ਔਰਤ ਨੂੰ ਰਸਤੇ 'ਚੋਂ ਅਗਵਾ ਕਰ ਕੇ ਜਬਰ-ਜ਼ਨਾਹ ਕਰਨ ਉਪਰੰਤ ਮੁੜ ਪਿੰਡ ਦੀ ਅਨਾਜ ਮੰਡੀ 'ਚ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ।ਜਾਣਕਾਰੀ ਅਨੁਸਾਰ ਸਦਰ ਥਾਣੇ ਦੇ ਇਕ ਪਿੰਡ ਬੀਰੋਕੇ ਦੇ ਪ੍ਰਾਈਵੇਟ ਸਕੂਲ 'ਚ ਸਫਾਈ ਸੇਵਕ ਵਜੋਂ ਕੰਮ ਕਰਦੀ ਜੀਤੋ (ਕਾਲਪਨਿਕ ਨਾਮ) ਰੋਜ਼ਾਨਾ ਦੀ ਤਰ੍ਹਾਂ ਸਕੂਲ ਨੂੰ ਜਾ ਰਹੀ ਸੀ ਕਿ ਰਸਤੇ 'ਚ ਕਾਲੇ ਰੰਗ ਦੀ ਕਾਰ ਵਿਚ ਸਵਾਰ 2 ਨੌਜਵਾਨਾਂ ਨੇ ਧੱਕੇ ਨਾਲ ਉਸ ਨੂੰ ਕਾਰ 'ਚ ਸੁੱਟ ਲਿਆ ਅਤੇ ਅਣਜਾਣ ਥਾਂ 'ਤੇ ਲਿਜਾ ਕੇ ਜਬਰ-ਜ਼ਨਾਹ ਕਰਨ ਉਪਰੰਤ ਪਿੰਡ ਦੀ ਜੂਹ 'ਚ ਸੁੱਟ ਦਿੱਤਾ। ਬੇਹੱਦ ਡਰੀ ਪੀੜਤ ਔਰਤ ਨੇ ਪਰਿਵਾਰਕ ਮੈਂਬਰਾ ਨੂੰ ਨਾਲ ਲੈ ਕੇ ਸਦਰ ਪੁਲਸ ਨੂੰ ਸੂਚਿਤ ਕੀਤਾ। ਪਿੰਡ ਦੇ ਕੁਝ ਮੌਕੇ 'ਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਜਦੋਂ ਪੀੜਤ ਔਰਤ ਨੂੰ ਕਾਰ 'ਚ ਚੁੱਕ ਕੇ ਲਿਜਾ ਰਹੇ ਸਨ ਤਾਂ ਮੋਟਰਸਾਈਕਲ 'ਤੇ ਪਿੱਛਾ ਕੀਤਾ ਪਰ ਅਚਾਨਕ ਮੋਟਰਸਾਈਕਲ ਦਾ ਪੈਟਰੋਲ ਖਤਮ ਹੋ ਗਿਆ, ਜਿਸ ਕਾਰਨ ਉਹ ਜ਼ਿਆਦਾ ਦੂਰ ਤੱਕ ਪਿੱਛਾ ਨਾ ਕਰ ਸਕੇ ਤੇ ਪਿੰਡ ਦੇ ਲੋਕਾਂ ਨੇ ਲੜਕੀ ਦੀ ਭਾਲ ਜਾਰੀ ਰੱਖੀ। ਸਦਰ ਪੁਲਸ ਦੇ ਐੱਸ. ਐੱਚ. ਓ. ਜਗਤਾਰ ਸਿੰਘ ਨੇ ਦੱਸਿਆ ਕਿ ਪੀੜਤ ਔਰਤ ਦੇ ਬਿਆਨ 'ਤੇ 2 ਵਿਅਕਤੀਆਂ ਖਿਲਾਫ ਧਾਰਾ 363, 366, 376, 342, 34 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰ ਕੇ ਲੜਕੀ ਦਾ ਸਰਕਾਰੀ ਹਸਪਤਾਲ ਵਿਖੇ ਮੈਡੀਕਲ ਕਰਵਾਇਆ ਗਿਆ ਹੈ।