ਰਾਜਿੰਦਰਾ ਹਸਪਤਾਲ ''ਚ ਦੋ ਦਿਨਾਂ ਤੋਂ ਨਹੀਂ ਹੋਏ 150 ਆਪਰੇਸ਼ਨ

Wednesday, Mar 13, 2019 - 01:49 PM (IST)

ਰਾਜਿੰਦਰਾ ਹਸਪਤਾਲ ''ਚ ਦੋ ਦਿਨਾਂ ਤੋਂ ਨਹੀਂ ਹੋਏ 150 ਆਪਰੇਸ਼ਨ

ਪਟਿਆਲਾ—ਸਰਕਾਰੀ ਰਾਜਿੰਦਰਾ ਹਸਪਤਾਲ 'ਚ ਮੁਲਾਜ਼ਮਾਂ ਅਤੇ ਪੰਜਾਬ ਸਰਕਾਰ ਦੀ ਆਪਸੀ ਖਿੱਚੋਤਾਨ ਦਾ ਖਾਮਿਆਜਾ ਮਰੀਜ਼ਾ ਨੂੰ ਭੁਗਤਣਾ ਪੈ ਰਿਹਾ ਹੈ। ਪਿਛਲੇ 2 ਦਿਨਾਂ ਤੋਂ ਦਰਜਾ ਚਾਰ ਕਰਮਚਾਰੀਆਂ ਅਤੇ ਸਹਾਇਕ ਕਰਮਚਾਰੀ ਸਟਾਫ ਵਲੋਂ ਆਪਰੇਸ਼ਨ ਥੀਏਟਰ ਬੰਦ ਕਰਨ ਦੇ ਕਾਰਨ 150 ਤੋਂ ਵਧ ਮਰੀਜ਼ਾਂ ਦੇ ਆਪਰੇਸ਼ਨ ਨਹੀਂ ਹੋ ਸਕੇ। ਉੱਥੇ ਦੂਜੇ ਪਾਸੇ ਦਰਜਾ ਚਾਰ ਅਤੇ ਸਹਾਇਕ ਕਰਮਚਾਰੀ ਸਟਾਫ ਦੀ ਕਮਲਛੋੜ ਹੜਤਾਲ ਦਾ ਸਮਰਥਨ ਕਰਦੇ ਹੋਏ ਰੈਗੂਲਰ ਦਰਜਾ ਚਾਰ ਕਰਮਚਾਰੀਆਂ ਨੇ ਵੀ ਕੰਮ ਬੰਦ ਕਰ ਦਿੱਤਾ ਹੈ। ਇਸ ਨਾਲ ਹਸਪਾਤਲ 'ਚ ਸਾਫ-ਸਫਾਈ ਨਾ ਹੋਣ ਦੇ ਕਾਰਨ ਵਾਰਡਾਂ ਅਤੇ ਹੋਰ ਸਥਾਨਾਂ 'ਤੇ ਗੰਦਗੀ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਹਨ। ਸੋਮਵਾਰ ਨੂੰ ਦਰਜਾਚਾਰ ਅਤੇ ਸਹਾਇਕ ਕਰਮਚਾਰੀ ਸਟਾਫ ਨੂੰ ਪੱਕਾ ਨਾ ਕਰਨ ਦੇ ਰੋਸ 'ਚ ਰਾਜਿੰਦਰਾ ਹਸਪਤਾਲ 'ਚ ਬਣੇ ਜਨਰਲ ਆਪਰੇਸ਼ਨ ਥੀਏਟਰ ਨੂੰ ਫੱਟੀਆਂ ਲਗਾ ਕੇ ਬੰਦ ਕਰ ਦਿੱਤਾ ਗਿਆ ਸੀ, ਜੋ ਮੰਗਲਵਾਰ ਨੂੰ ਵੀ ਸਾਰਾ ਦਿਨ ਬੰਦ ਰਿਹਾ। ਇਸ ਕਾਰਨ ਰਾਜਿੰਦਰਾ ਹਸਪਤਾਲ 'ਚ ਅੱਖ, ਕੰਨ ਅਤੇ ਨੱਕ ਦੇ 150 ਤੋਂ ਵਧ ਮਰੀਜ਼ਾਂ ਦੇ ਆਪਰੇਸ਼ਨ  ਨਹੀਂ ਹੋ ਸਕੇ। ਹਾਲਾਂਕਿ ਐਮਰਜੈਂਸੀ ਆਪਰੇਸ਼ਨ ਥੀਏਟਰ 'ਚ ਆਪਰੇਸ਼ਨ ਹੋ ਰਹੇ ਹਨ।

ਮੈਡੀਕਲ ਸੁਪਰੀਡੈਂਟ ਡਾ. ਰਾਜਨ ਸਿੰਗਲਾ ਨੇ ਦੱਸਿਆ ਕਿ ਆਪਰੇਸ਼ਨ ਥੀਏਟਰ ਬੰਦ ਕਰਨ ਦੇ ਮਾਮਲੇ ਨੂੰ ਉੱਚ ਅਧਿਕਾਰੀਆਂ ਦੇ ਧਿਆਨ 'ਚ ਲਿਆ ਦਿੱਤਾ ਗਿਆ ਹੈ।


author

Shyna

Content Editor

Related News