ਪੰਜਾਬ 'ਚ ਇਨ੍ਹਾਂ ਤਾਰੀਖਾਂ ਨੂੰ ਪਵੇਗਾ ਮੀਂਹ, ਆਵੇਗਾ ਹਨੇਰੀ, ਤੂਫਾਨ
Tuesday, Jan 20, 2026 - 01:55 PM (IST)
ਚੰਡੀਗੜ੍ਹ/ਲੁਧਿਆਣਾ (ਖੁਰਾਣਾ) : ਪੰਜਾਬ, ਹਰਿਆਣਾ ਸਣੇ ਉਤਰੀ ਭਾਰਤ ਵਿਚ ਲਗਾਤਾਰ ਪੈ ਰਹੀ ਧੁੰਦ ਅਤੇ ਕੜਾਕੇ ਦੀ ਠੰਡ ਦੌਰਾਨ ਮੌਸਮ ਵਿਭਾਗ ਨੇ 22 ਜਨਵਰੀ ਤੋਂ ਪੰਜਾਬ ਅੰਦਰ ਮੌਸਮ ਬਦਲਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਗਿਆਨੀਆਂ ਅਨੁਸਾਰ 22 ਤੇ 23 ਜਨਵਰੀ ਨੂੰ ਪੰਜਾਬ ਦੇ ਬਹੁਤੇ ਇਲਾਕਿਆਂ ’ਚ ਹਲਕੇ ਤੋਂ ਦਰਮਿਆਨਾ ਮੀਂਹ ਪੈ ਸਕਦਾ ਹੈ। ਮੌਸਮ ਵਿਗਿਆਨੀਆਂ ਨੇ ਕਿਹਾ ਕਿ 22 ਜਨਵਰੀ ਨੂੰ ਪੰਜਾਬ ਵਿੱਚ ਸ਼ਾਮ ਸਮੇਂ ਮੌਸਮ ਬਦਲ ਜਾਵੇਗਾ ਅਤੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਹੁਸ਼ਿਆਰਪੁਰ, ਜਲੰਧਰ ਤੇ ਲੁਧਿਆਣੇ ਵਿਚ ਮੀਂਹ ਪਵੇਗਾ।
ਇਹ ਵੀ ਪੜ੍ਹੋ : ਪੰਜਾਬ 'ਚ ਸ਼ੁੱਕਰਵਾਰ ਨੂੰ ਰਾਖਵੀਂ ਛੁੱਟੀ
ਦੂਜੇ ਪਾਸੇ ਉਦਯੋਗਿਕ ਨਗਰੀ ਲੁਧਿਆਣਾ ਸ਼ਹਿਰ ’ਚ ਮੌਸਮ ਲਗਾਤਾਰ ਤੇਵਰ ਬਦਲ ਰਿਹਾ ਹੈ। ਇਥੇ ਦਿਨ ਅਤੇ ਦੇਰ ਰਾਤ ਦੇ ਸਮੇਂ ਆਸਮਾਨ ਤੋਂ ਡਿੱਗ ਰਹੀ ਸੰਘਣੀ ਧੁੰਦ ਨੇ ਜਿਥੇ ਸ਼ਹਿਰ ਵਾਸੀਆਂ ਦੀਆਂ ਪ੍ਰੇਸ਼ਾਨੀਆਂ ਨੂੰ ਵਧਾ ਕੇ ਰੱਖਿਆ ਹੋਇਆ ਹੈ, ਉਥੇ ਦੁਪਹਿਰ ਸਮੇਂ ਵਿਚ ਸ਼ਹਿਰ ਦੀ ਜਨਤਾ ਲਈ ਫਿਲਹਾਲ ਸਿਰਫ ਛਲਾਵਾ ਸਾਬਿਤ ਹੋ ਰਹੀ ਹੈ। ਮੌਸਮ ਵਿਭਾਗ ਵਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਦਿਨ ਸਮੇਂ ਤਾਪਮਾਨ ਵਿਚ ਜਿਥੇ ਭਾਰੀ ਗਿਰਾਵਟ ਦਰਜ ਕੀਤੀ ਗਈ ਤਾਂ ਉਥੇ ਸ਼ਾਮ ਢਲਦੇ ਹੀ ਮਹਾਨਗਰ ’ਚ ਠੰਡ ਦਾ ਕਹਿਰ ਜ਼ੋਰ ਫੜ ਰਿਹਾ ਹੈ, ਜਿਸ ਕਾਰਨ ਲੋਕ ਹੱਡ ਚੀਰਨ ਵਾਲੀ ਸਰਦੀ ਵਿਚ ਕੰਬਦੇ ਹੋਏ ਦਿਖਾਈ ਦੇ ਰਹੇ ਹਨ। ਮੌਜੂਦਾ ਸਮੇਂ ਵਿਚ ਹਾਲਾਤ ਇਹ ਬਣੇ ਹੋਏ ਹਨ ਕਿ ਦੁਪਹਿਰ ਸਮੇਂ ਆਸਮਾਨ ਵਿਚ ਖਿੜਨ ਵਾਲੀ ਤੇਜ਼ ਧੁੱਪ ਦੇ ਕਾਰਨ ਲੋਕਾਂ ਨੂੰ ਇਹ ਸਮਝ ਨਹੀਂ ਆ ਰਿਹਾ ਹੈ ਕਿ ਕੀ ਹੁਣ ਮੌਸਮ ਬਦਲਣ ਜਾ ਰਿਹਾ ਹੈ ਜਾਂ ਫਿਰ ਦੇਰ ਸ਼ਾਮ ਨੂੰ ਠੰਡ ਦੇ ਕਹਿਰ ਤੋਂ ਇਹ ਸਾਬਿਤ ਹੋ ਰਿਹਾ ਹੈ ਕਿ ਸਰਦੀ ਸ਼ਹਿਰ ਨਿਵਾਸੀਆਂ ਨੂੰ ਹੁਣ ਹੋਰ ਸਤਾਉਣ ਵਾਲੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਥਾਣਿਆਂ 'ਚ ਖੜ੍ਹੇ ਵਾਹਨਾਂ ਨੂੰ ਲੈ ਕੇ ਲਿਆ ਗਿਆ ਵੱਡਾ ਫ਼ੈਸਲਾ, ਜਾਰੀ ਹੋਏ ਹੁਕਮ
ਪੰਜਾਬ ਕੇਸਰੀ ਦੇ ਫੋਟੋਗ੍ਰਾਫਰ ਵਲੋਂ ਕੈਮਰੇ ਵਿਚ ਕੈਦ ਦੀਆਂ ਤਸਵੀਰਾਂ ਬਿਆਨ ਕਰ ਰਹੀਆਂ ਹਨ ਕਿ ਮਹਾਨਗਰ ਵਿਚ ਮੌਸਮ ਪਲ-ਪਲ ਕਰਵਟ ਬਦਲ ਰਿਹਾ ਹੈ। ਇਥੇ ਦਿਨ ਅਤੇ ਦੇਰ ਸ਼ਾਮ ਸਮੇਂ ਸ਼ਹਿਰ ਨਿਵਾਸੀਆਂ ’ਤੇ ਕੜਾਕੇ ਦੀ ਠੰਡ ਕਹਿਰ ਢਾਅ ਰਹੀ ਹੈ ਤਾਂ ਦਿਨ ਸਮੇਂ ਖਿੜ ਰਹੀ ਧੁੱਪ ਲੋਕਾਂ ਨੂੰ ਠੰਡ ਦੇ ਅਹਿਸਾਸ ਤੋਂ ਰਾਹਤ ਪ੍ਰਦਾਨ ਕਰ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਦੇ ਖੋਖਲੇ ਦਾਅਵੇ, ਸਮਾਰਟ ਸਕੂਲ ਅਧਿਆਪਕਾਂ ਤੋਂ ਵਾਂਝੇ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ’ਚ ਤਾਇਨਾਤ ਮੌਸਮ ਵਿਗਿਆਨੀ ਡਾ. ਕਿੰਗਰਾ ਨੇ ਦੱਸਿਆ ਕਿ ਸੋਮਵਾਰ ਨੂੰ ਮਹਾਨਗਰ ਵਿਚ ਵੱਧ ਤੋਂ ਵੱਧ ਤਾਪਮਾਨ 21.2 ਜਦਕਿ, ਘੱਟੋ ਘੱਟ ਤਾਪਮਾਨ 4.8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿਆਸਮਾਨ ਤੋਂ ਲਗਾਤਾਰ ਡਿੱਗਣ ਵਾਲੀ ਸੰਘਣੀ ਧੁੰਦ ਨੂੰ ਲੈ ਕੇ ਮੌਸਮ ਵਿਭਾਗ ਵਲੋਂ 19 ਤੋਂ 21 ਜਨਵਰੀ ਤੱਕ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ, ਜਦਕਿ 22 ਤੋਂ 23 ਜਨਵਰੀ ਤੱਕ ਤੇਜ਼ ਰਫਤਾਰ ਹਨੇਰੀ, ਤੂਫਾਨ ਅਤੇ ਬਰਸਾਤ ਹੋਣ ਦੀ ਸੰਭਾਵਨਾ ਬਣੀ ਹੋਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
