ਪੰਜਾਬ ਲਈ ਫੈਸਲਾਕੁੰਨ ਮੋੜ ਸਾਬਿਤ ਹੋਵੇਗੀ ‘ਬਦਲਾਅ ਰੈਲੀ’: ਸੁਖਮਿੰਦਰਪਾਲ ਗਰੇਵਾਲ
Friday, Feb 27, 2026 - 11:36 AM (IST)
ਲੁਧਿਆਣਾ (ਵਿਸ਼ੇਸ਼)- ਰਾਸ਼ਟਰੀ ਭਾਜਪਾ ਆਗੂ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਕਿਹਾ ਕਿ ਉਹ 14 ਮਾਰਚ ਨੂੰ ਪੰਜਾਬ ਵਿਚ ਆਯੋਜਿਤ ਹੋਣ ਵਾਲੀ ‘ਬਦਲਾਅ ਰੈਲੀ’ ਨੂੰ ਸੰਬੋਧਨ ਕਰਨ ਆਉਣ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਸਵਾਗਤ ਕਰਦੇ ਹਨ। ਉਨ੍ਹਾਂ ਕਿਹਾ ਕਿ ਅਮਿਤ ਸ਼ਾਹ ਦੀ ਦੂਰਅੰਦੇਸ਼ੀ ਅਗਵਾਈ ਫੈਸਲਾਕੁੰਨ ਸ਼ਾਸਨ ਅਤੇ ਰਾਸ਼ਟਰੀ ਏਕਤਾ, ਅਖੰਡਤਾ ਤੇ ਸੁਰੱਖਿਆ ਪ੍ਰਤੀ ਅਟੁੱਟ ਵਚਨਬੱਧਤਾ ਦੇਸ਼ ਭਰ ਦੇ ਕਰੋੜਾਂ ਲੋਕਾਂ ਨੂੰ ਪ੍ਰੇਰਿਤ ਕਰਦੀ ਹੈ, ਜੋ ਪੰਜਾਬ ਦੇ ਲੋਕਾਂ ਵਿਚ ਨਵੀਂ ਉਮੀਦ ਜਗਾਵੇਗੀ।
ਗਰੇਵਾਲ ਨੇ ਕਿਹਾ ਕਿ ਅਜਿਹੇ ਮਜ਼ਬੂਤ ਅਤੇ ਦੂਰਅੰਦੇਸ਼ੀ ਸੋਚ ਵਾਲੇ ਆਗੂ ਦੀ ਮੌਜੂਦਗੀ ਪੰਜਾਬ ਦੀ ਜਨਤਾ ਵਿਚ ਨਵੀਂ ਊਰਜਾ ਦਾ ਸੰਚਾਰ ਕਰੇਗੀ ਅਤੇ ਸੂਬੇ ਵਿਚ ਤਬਦੀਲੀ ਦੇ ਸੰਕਲਪ ਨੂੰ ਹੋਰ ਮਜ਼ਬੂਤ ਕਰੇਗੀ। ਉਨ੍ਹਾਂ ਕਿਹਾ ਕਿ ‘ਬਦਲਾਅ ਰੈਲੀ’ ਪੰਜਾਬ ਦੀ ਸਿਆਸੀ ਯਾਤਰਾ ਵਿਚ ਇਕ ਇਤਿਹਾਸਕ ਮੀਲ ਪੱਥਰ ਅਤੇ ਫੈਸਲਾਕੁੰਨ ਮੋੜ ਸਾਬਿਤ ਹੋਵੇਗੀ, ਜੋ ਇਕ ਮਜ਼ਬੂਤ, ਅਗਾਂਹਵਧੂ ਅਤੇ ਖੁਸ਼ਹਾਲ ਸੂਬੇ ਦਾ ਰਾਹ ਪੱਧਰਾ ਕਰੇਗੀ।
