ਰੇਲਵੇ ਨੇ ਦੇਸ਼ ਨੂੰ 28000 ਮੀਟ੍ਰਿਕ ਟਨ ਆਕਸੀਜਨ ਦੀ ਕੀਤੀ ਸਪਲਾਈ

Wednesday, Jun 09, 2021 - 10:33 PM (IST)

ਜੈਤੋ(ਪਰਾਸ਼ਰ)- ਰੇਲ ਮੰਤਰਾਲਾ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤੀ ਰੇਲਵੇ ਸਾਰੇ ਰੁਕਾਵਟਾਂ ਨੂੰ ਪਾਰ ਕਰਦਿਆਂ ਅਤੇ ਸਾਰੇ ਹੱਲ ਲੱਭਦਿਆਂ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਦੇ ਕੋਵਿਡ ਪ੍ਰਭਾਵਿਤ ਮਰੀਜ਼ਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਤਰਲ ਮੈਡੀਕਲ ਆਕਸੀਜਨ ਦੀ ਲਗਾਤਾਰ ਸਪਲਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਬੁੱਧਵਾਰ ਨੂੰ ਕੋਰੋਨਾ ਦੇ 1407 ਨਵੇਂ ਮਾਮਲੇ, 66 ਮਰੀਜ਼ਾਂ ਦੀ ਹੋਈ ਮੌਤ
ਇਕ ਬਿਆਨ ’ਚ ਕਿਹਾ ਗਿਆ ਹੈ ਕਿ ਰੇਲਵੇ ਦੁਆਰਾ ਦੇਸ਼ ਦੀ ਸੇਵਾ ’ਚ ਆਕਸੀਜਨ ਐਕਸਪ੍ਰੈੱਸ ਨੇ 28000 ਮੀਟ੍ਰਿਕ ਟਨ ਐੱਲ. ਐੱਮ. ਓ. ਸਪੁਰਦਗੀ ਵੱਧ ਗਈ। ਅੱਜ ਤਕ ਭਾਰਤੀ ਰੇਲਵੇ ਨੇ ਦੇਸ਼ ਭਰ ਦੇ ਵੱਖ-ਵੱਖ ਰਾਜਾਂ ’ਚ ਲਗਭਗ 16060 ਮੀਟ੍ਰਿਕ ਟਨ ਐੱਲ. ਐੱਮ. ਓ. 397 ਆਕਸੀਜਨ ਐਕਸਪ੍ਰੈੱਸ ਨੇ ਹੁਣ ਤਕ ਆਪਣੀ ਯਾਤਰਾ ਪੂਰੀ ਕੀਤੀ ਹੈ, ਜਿਸ ਨਾਲ ਵੱਖ -ਵੱਖ ਰਾਜਾਂ ਨੂੰ ਰਾਹਤ ਮਿਲੀ ਹੈ।

ਇਹ ਵੀ ਪੜ੍ਹੋ : ਬਸਪਾ ਤੇ ਹੋਰ ਪਾਰਟੀਆਂ ਨਾਲ ਗਠਜੋੜ ਬਾਰੇ ਅਕਾਲੀ ਦਲ ਦੀ ਗੱਲਬਾਤ ਅੰਤਿਮ ਪੜਾਅ ’ਤੇ : ਮਲੂਕਾ

ਇਸ ਵੇਲੇ 5 ਲੋਡਡ ਆਕਸੀਜਨ ਐਕਸਪ੍ਰੈੱਸ 24 ਟੈਂਕਰਾਂ ’ਚ 494 ਮੀਟ੍ਰਿਕ ਟਨ ਤੋਂ ਵੱਧ ਐੱਲ. ਐੱਮ. ਓ. ਵੱਖ-ਵੱਖ ਰਾਜਾਂ ਨੂੰ ਲੈ ਕੇ ਜਾ ਰਹੀ ਹੈ। ਭਾਰਤੀ ਰੇਲਵੇ ਦਾ ਇਹ ਕੋਸ਼ਿਸ਼ ਹੈ ਕਿ ਜਿੰਨੇ ਵੀ ਸੰਭਵ ਹੋ ਸਕੇ ਘੱਟ ਤੋਂ ਘੱਟ ਸਮੇਂ ਵਿਚ ਮੈਡੀਕਲ ਮੰਗ ਕਰਨ ਵਾਲੇ ਰਾਜਾਂ ਨੂੰ ਵੱਧ ਤੋਂ ਵੱਧ ਐੱਲ. ਐੱਮ. ਓ. ਪ੍ਰਦਾਨ ਕੀਤਾ ਜਾਵੇ।


Bharat Thapa

Content Editor

Related News