ਮਖੂ ਦੇ ਰੇਲਵੇ ਸਟੇਸ਼ਨ ’ਤੇ ਲਿਖੇ ਗਏ ਖਾਲਿਸਤਾਨੀ ਨਾਅਰੇ, ਅੱਤਵਾਦੀ ਗੁਰਪਤਵੰਤ ਪੰਨੂੰ ਨੇ ਲਈ ਜ਼ਿੰਮੇਵਾਰੀ
Monday, Mar 06, 2023 - 06:26 PM (IST)
ਮਖੂ (ਵਾਹੀ) : ਅੱਜ ਰੇਲਵੇ ਸਟੇਸ਼ਨ ਮਖੂ ਦੀ ਕੰਧ ’ਤੇ ਅਣਪਛਾਤੇ ਅਨਸਰਾਂ ਵੱਲੋਂ ਖਾਲਿਸਤਾਨੀ ਪੱਖੀ ਨਾਅਰੇ ਲਿੱਖ ਦਿੱਤੇ ਗਏ। ਰੇਲਵੇ ਸਟੇਸ਼ਨ ਦੀਆਂ ਕੰਧਾਂ ’ਤੇ ਅੰਗਰੇਜ਼ੀ ਵਿਚ ਸਿੱਖ ਫਾਰ ਜਸਟਿਸ, ਖਾਲਿਸਤਾਨ ਰੈਫਰੰਡਮ ਅਤੇ ਪੰਜਾਬ ਇਜ਼ ਨਾਟ ਇੰਡੀਆ, ਐੱਸ ਐੱਫ. ਜੇ. ਲਿੱਖਿਆ ਗਿਆ। ਇਸ ਸਬੰਧੀ ਸਿੱਖ ਫਾਰ ਜਸਟਿਸ ਦੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂੰ ਨੇ ਵੀਡੀਓ ਜਾਰੀ ਕਰਕੇ ਇਸ ਦੀ ਜ਼ਿੰਮੇਵਾਰੀ ਲਈ ਹੈ। ਵੀਡੀਓ ਵਿਚ ਗੁਰਪਤਵੰਤ ਪੰਨੂੰ ਨੇ ਕਿਹਾ ਕਿ ਜੀ 20 ਸੰਮੇਲਨ ਦੌਰਾਨ 15 ਅਤੇ 16 ਤਾਰੀਖ ਨੂੰ ਅ੍ਰੰਮਿਤਸਰ, ਲੁਧਿਆਣਾ, ਫਿਰੋਜ਼ਪੁਰ ਅਤੇ ਬਠਿੰਡਾ ਰੇਲਵੇ ਜੰਕਸ਼ਨ ਵਿਰੋਧ ਵਿਚ ਬੰਦ ਕੀਤੇ ਜਾਣਗੇ।
ਇਹ ਵੀ ਪੜ੍ਹੋ : ਭਿਆਨਕ ਹਾਦਸੇ ਨੇ ਉਜਾੜਿਆ ਪਰਿਵਾਰ, ਅੱਖਾਂ ਸਾਹਮਣੇ ਮੌਤ ਦੇ ਮੂੰਹ ’ਚ ਜਾ ਪਈ ਲਾਡਾਂ ਨਾਲ ਪਾਲ਼ੀ ਧੀ
ਪੁਲਸ ਵੱਲੋਂ ਪਤਾ ਲੱਗਣ ’ਤੇ ਨਾਅਰੇ ਮਿੱਟਾ ਦਿੱਤੇ ਗਏ। ਇਸ ਸਬੰਧੀ ਰੇਲਵੇ ਚੌਂਕੀ ਇੰਚਾਰਜ ਕੁਲਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਗੋਲਮੋਲ ਜਵਾਬ ਦਿੰਦਿਆਂ ਕਿਹਾ ਕਿ ਇਹ ਕੋਈ ਵੱਡੀ ਗੱਲ ਨਹੀਂ ਹੈ ਪਰ ਵਿਦੇਸ਼ ਬੈਠੇ ਗੁਰਪਤਵੰਤ ਪੰਨੂੰ ਵੱਲੋਂ ਵੀਡੀਓ ਜਾਰੀ ਕਰਨ ਨਾਲ ਅਤੇ ਜੀ 20 ਸੰਮੇਲਨ ਦੇ ਮੱਦੇਨਜ਼ਰ ਇਹ ਗੰਭੀਰ ਵਿਸ਼ਾ ਹੈ।
ਇਹ ਵੀ ਪੜ੍ਹੋ : ਵਿਧਾਨ ਸਭਾ ’ਚ ਮੁੱਖ ਮੰਤਰੀ ਤੇ ਬਾਜਵਾ ਵਿਚਾਲੇ ਜ਼ਬਰਦਸਤ ਬਹਿਸ, ਮਾਨ ਨੇ ਕਿਹਾ ਸਬਰ ਰੱਖੋ ਵਾਰੀ ਸਭ ਦੀ ਆਵੇਗੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।