ਰੇਲਵੇ ਸਟੇਸ਼ਨ ਤੋਂ ਸ਼ਰਾਬ ਸਣੇ ਕਾਬੂ

03/26/2018 12:11:40 AM

ਰੂਪਨਗਰ, (ਕੈਲਾਸ਼)- ਰੇਲਵੇ ਸਟੇਸ਼ਨ ਰੂਪਨਗਰ 'ਤੇ ਅੱਜ ਇਕ ਵਿਅਕਤੀ ਕੋਲੋਂ 10 ਬੋਤਲਾਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ ਹਨ।
ਜਾਣਕਾਰੀ ਦਿੰਦੇ ਹੋਏ ਜੀ. ਆਰ. ਪੀ. ਚੌਕੀ ਰੂਪਨਗਰ ਦੇ ਇੰਚਾਰਜ ਸੁਗਰੀਵ ਚੰਦ ਨੇ ਦੱਸਿਆ ਕਿ ਸਾਧੂ ਦੇ ਪਹਿਰਾਵੇ ਵਿਚ ਇਕ ਸ਼ੱਕੀ ਵਿਅਕਤੀ ਪਲੇਟਫਾਰਮ ਨੰਬਰ ਇਕ 'ਤੇ ਘੁੰਮ ਰਿਹਾ ਸੀ। ਉਸ ਦੀ ਜਦੋਂ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 10 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਮੁਲਜ਼ਮ ਦੀ ਪਛਾਣ ਜੋਗਿੰਦਰ ਉਰਫ ਕ੍ਰਿਸ਼ਨ ਸਿੰਘ ਪੁੱਤਰ ਕੂੜਾ ਸਿੰਘ ਵਾਸੀ ਪਿੰਡ ਬਖਤੜਾ ਥਾਣਾ ਭਵਾਨੀਗੜ੍ਹ ਜ਼ਿਲਾ ਸੰਗਰੂਰ ਵਜੋਂ ਹੋਈ, ਜਿਸ ਵਿਰੁੱਧ ਮਾਮਲਾ ਦਰਜ ਕਰ ਕੇ ਉਸ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ।


Related News