ਸੁਭਾਨਪੁਰ ਪੁਲਸ ਨੇ ਹੈਰੋਇਨ ਸਣੇ 2 ਨੂੰ ਕੀਤਾ ਕਾਬੂ

05/06/2024 1:34:07 PM

ਨਡਾਲਾ (ਸ਼ਰਮਾ)- ਸੁਭਾਨਪੁਰ ਪੁਲਸ ਨੇ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਹੈਰੋਰਿਨ ਸਣੇ 2 ਮੁਲਜ਼ਮ ਨੂੰ ਕਾਬੂ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਮੁਖੀ ਹਰਦੀਪ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਕੁਲਦੀਪ ਸਿੰਘ ਅਤੇ ਏ. ਐੱਸ. ਆਈ. ਦਲਵਿੰਦਰਬੀਰ ਸਿੰਘ ਪੁਲਸ ਪਾਰਟੀ ਸਣੇ ਗਸ਼ਤ ਦੇ ਸਬੰਧ ਵਿਚ ਅੱਡਾ ਦਿਆਲਪੁਰ ਤੋਂ ਵਾਪਸ ਸੁਭਾਨਪੁਰ ਆ ਰਹੇ ਸੀ ਕਿ ਜਗਤਜੀਤ ਨਗਰ ਹਮੀਰਾ ਫੈਕਟਰੀ ਨੇੜੇ ਉਨ੍ਹਾਂ ਨੇ ਸ਼ੱਕ ਦੀ ਬਿਨਾਹ ’ਤੇ ਇਕ ਗੱਡੀ ਚੈੱਕ ਕਰਨ ’ਤੇ ਵਿਚ ਬੈਠੇ ਦੋ ਨੌਜਵਾਨਾਂ ਕੋਲੋਂ 7 ਗ੍ਰਾਮ ਹੈਰੋਇਨ ਬਰਾਮਦ ਕੀਤੀ।

ਉਨ੍ਹਾਂ ਦੱਸਿਆ ਕਿ ਫੜੇ ਗਏ ਵਿਆਕਤੀਆਂ ਦੀ ਪਛਾਣ ਸਤੀਸ਼ ਕੁਮਾਰ ਪੁੱਤਰ ਵਿਦਿਆ ਸਾਗਰ ਵਾਸੀ ਪੁਰਾਣਾ ਬੱਸ ਸਟੈਂਡ, ਘੁਮਾਰਵਿਨ, ਬਿਲਾਸਪੁਰ ਅਤੇ ਨਰੇਸ਼ ਕੁਮਾਰ ਪੁੱਤਰ ਸਲੀ ਗ੍ਰਾਮ ਵਾਸੀ ਮੁਟਵਾਨਾ ਘੁਮਾਰਵਿਨ ਬਿਲਾਸਪੁਰ, ਹਿਮਾਚਲ ਪਰਦੇਸ਼ ਵਜੋਂ ਹੋਈ ਹੈ। ਪੁਲਸ ਨੇ ਦੱਸਿਆ ਕਿ ਉਕਤ ਦੋਵੇਂ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।

ਇਹ ਵੀ ਪੜ੍ਹੋ-  ਗੁਰਦੁਆਰਾ ਪਤਾਲਪੁਰੀ 'ਚ ਅਸਥੀਆਂ ਪ੍ਰਵਾਹ ਕਰਨ ਜਾਂਦੇ ਪਰਿਵਾਰ ਨਾਲ ਵਾਪਰਿਆ ਹਾਦਸਾ, ਕਾਰ ਦੇ ਉੱਡੇ ਪਰਖੱਚੇ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News