ਰੇਲਵੇ ਦਾ ਪਾਣੀ ਪੀਣ ਯੋਗ ਨਹੀ, ਸੈਂਪਲ ਫੇਲ, ਫਿਰ ਵੀ ਜਾਰੀ ਹੈ ਸਪਲਾਈ

11/25/2017 3:03:31 AM

ਬਠਿੰਡਾ(ਵਰਮਾ)-ਏਸ਼ੀਆ ਦੇ ਦੂਜੇ ਸਭ ਤੋਂ ਵੱਡੇ ਜੰਕਸ਼ਨ ਬਠਿੰਡਾ ਵਿਚ ਰੇਲ ਕਰਮਚਾਰੀਆਂ ਦੇ ਦਫਤਰਾਂ ਨੂੰ ਸੈਂਪਲ ਫੇਲ ਹੋਏ ਪਾਣੀ ਦੀ ਸਪਲਾਈ ਲਗਾਤਾਰ ਜਾਰੀ ਹੈ। ਚੰਡੀਗੜ੍ਹ ਲੈਬ ਨੇ ਵੀ ਆਪਣੀ ਰਿਪੋਰਟ ਵਿਚ ਪਾਣੀ ਨੂੰ ਪੀਣ ਯੋਗ ਨਹੀਂ ਦੱਸਿਆ ਹੈ, ਬਾਵਜੂਦ ਇਸ ਦੇ ਸਪਲਾਈ ਲਗਾਤਾਰ ਜਾਰੀ ਹੈ। ਰੇਲਵੇ ਅਧਿਕਾਰੀਆਂ ਨੇ ਮੰਨਿਆ ਕਿ ਫਿਲਹਾਲ ਜੋ ਫਿਲਟ੍ਰੇਸ਼ਨ ਪਲਾਂਟ ਚੱਲ ਰਿਹਾ ਹੈ, ਹੁਣ ਉਸ ਦਾ ਪਾਣੀ ਪੀਣ ਯੋਗ ਨਹੀਂ ਰਿਹਾ ਪਰ ਕੋਈ ਵੀ ਆਧੁਨਿਕ ਬਿਆਨ ਦੇਣ ਨੂੰ ਤਿਆਰ ਨਹੀਂ ਹੈ। ਰੇਲਵੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅਜੇ ਜੋ ਪਾਣੀ ਸਪਲਾਈ ਹੋ ਰਿਹਾ ਹੈ ਉਸ ਵਿਚ ਜ਼ਿਆਦਾਤਰ ਗ੍ਰਾਊਂਡ ਵਾਟਰ ਹੈ। ਕਿਨਲੇ ਵਾਟਰ ਦੀ ਵੀ ਸਪਲਾਈ ਹੁੰਦੀ ਹੈ ਪਰ ਉਹ ਸਿਰਫ ਇਕ ਘੰਟੇ ਲਈ ਹੁੰਦੀ ਹੈ ਪਰ ਹੁਣ ਇਸ ਫਿਲਟ੍ਰੇਸ਼ਨ ਪਲਾਂਟ ਤੋਂ ਫਿਲਟਰ ਹੋਇਆ ਪਾਣੀ ਪੀਣ ਯੋਗ ਨਹੀਂ ਰਿਹਾ। ਜਾਂਚ ਰਿਪੋਰਟ ਵਿਚ ਪਾਣੀ ਵਿਚ ਲੈੱਡ ਦੀ ਮਾਤਰਾ ਜ਼ਿਆਦਾ ਪਾਈ ਗਈ ਹੈ।
50 ਲੱਖ ਦੀ ਲਾਗਤ ਨਾਲ ਉਸਾਰੀ ਅਧੀਨ ਪਲਾਂਟ
ਰੇਲਵੇ ਵੱਲੋਂ ਪੁਰਾਣੇ ਪਲਾਂਟ ਦੇ ਠੀਕ ਸਾਹਮਣੇ 50 ਲੱਖ ਰੁਪਏ ਦੀ ਲਾਗਤ ਨਾਲ ਨਵਾਂ ਫਿਲਟ੍ਰੇਸ਼ਨ ਪਲਾਂਟ ਬਣਾਇਆ ਜਾ ਰਿਹਾ ਹੈ। ਇਸ ਵਿਚ ਪਾਣੀ ਨੂੰ ਕਈ ਸਟੈੱਪਾਂ ਵਿਚ ਫਿਲਟਰ ਕਰਨ ਤੋਂ ਬਾਅਦ ਪੀਣ ਲਈ ਸਪਲਾਈ ਕੀਤਾ ਜਾਵੇਗਾ। ਹਾਲਾਂਕਿ ਰੇਲਵੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ 15 ਤੋਂ 20 ਦਿਨ ਵਿਚ ਲੋਕਾਂ ਨੂੰ ਨਵੇਂ ਪਲਾਂਟ ਤੋਂ ਸ਼ੁੱਧ ਪੀਣ ਯੋਗ ਪਾਣੀ ਦੀ ਸਪਲਾਈ ਮਿਲਣ ਲੱਗੀ ਹੈ। ਫਿਲਟ੍ਰੇਸ਼ਨ ਪਲਾਂਟ ਦੀ ਉਸਾਰੀ ਕੰਮ ਨਾਲ ਜੁੜੇ ਰੇਲਵੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅਜੇ ਕੁਝ ਕੰਮ ਹੋਣਾ ਬਾਕੀ ਹੈ। ਕੰਮ ਪੂਰਾ ਹੋਣ ਤੋਂ ਬਾਅਦ ਘੱਟ ਤੋਂ ਘੱਟ ਇਕ ਹਫਤੇ ਤੱਕ ਪਾਣੀ ਦੀ ਜਾਂਚ ਕੀਤੀ ਜਾਵੇਗੀ।
ਡੇਢ ਕਰੋੜ ਦੀ ਲਾਗਤ ਨਾਲ ਬਣੇ ਡਬਲਿਊ. ਟੀ. ਪੀ. ਨੂੰ ਨਵੀਂ ਰੰਗਤ ਦੇਣ ਦੀ ਕੋਸ਼ਿਸ਼
ਚਾਰ ਸਾਲ ਪਹਿਲਾਂ ਰੇਲ ਕਰਮਚਾਰੀਆਂ ਨੂੰ ਸਵੱਛ ਪਾਣੀ ਦੇਣ ਲਈ ਡੇਢ ਕਰੋੜ ਦੀ ਲਾਗਤ ਨਾਲ ਵਾਟਰ ਟ੍ਰੀਟਮੈਂਟ ਪਲਾਂਟ, ਡਬਲਿਊ. ਟੀ. ਪੀ. ਲਾਇਆ ਗਿਆ ਸੀ। ਉਹ ਵੀ ਅਵਿਵਸਥਾ ਵੀ ਭੇਟ ਚੜ੍ਹ ਗਿਆ। ਸਪਲਾਈ ਹੋਣ ਤੋਂ ਪਹਿਲਾਂ ਹੀ ਇਸ ਨੇ ਦਮ ਤੋੜ ਦਿੱਤਾ। ਉੱਤਰ ਰੇਲਵੇ ਮਜ਼ਦੂਰ ਯੂਨੀਅਨ, ਯੂ. ਆਰ. ਐੱਮ. ਯੂ. ਨੇ ਡੀ. ਆਰ. ਐੱਮ. ਅੰਬਾਲਾ ਡਵੀਜ਼ਨ ਸਾਹਮਣੇ ਇਹ ਮੁੱਦਾ ਉਠਾਇਆ ਸੀ ਪਰ ਯੂਨੀਅਨ ਨੂੰ ਜਵਾਬ ਮਿਲਿਆ ਕਿ ਡੇਢ ਕਰੋੜ ਦਾ ਘਪਲਾ ਨਹੀਂ ਹੋਇਆ। ਪਾਣੀ ਦੀਆਂ ਡਿੱਕੀਆਂ, ਟੈਂਕ, ਦੋ ਪਾਣੀ ਦੀਆਂ ਟੈਂਕੀਆਂ ਤੇ ਨਹਿਰ ਤੱਕ ਡ੍ਰੇਨ ਰਾਸ਼ੀ ਤੋਂ ਹੀ ਬਣਾਈ ਗਈ ਹੈ। ਸਿਰਫ ਫਿਲਟਰ ਹੀ ਖਰਾਬ ਹੋਏ ਹਨ। ਇਸ ਕਾਰਨ 30 ਤੋਂ 40 ਲੱਖ ਰੁਪਏ ਦਾ ਨੁਕਸਾਨ ਹੋਣ ਦਾ ਸ਼ੱਕ ਹੈ।


Related News