ਰੇਲ ਰੋਕੋ ਅੰਦੋਲਨ: ਰੇਲਵੇ ਵਿਭਾਗ ਨੇ 10 ਮਈ ਤੱਕ ਰੱਦ ਕੀਤੀਆਂ 69 ਰੇਲਗੱਡੀਆਂ
Wednesday, May 08, 2024 - 03:55 AM (IST)
ਫਿਰੋਜ਼ਪੁਰ/ਜਲੰਧਰ (ਮਲਹੋਤਰਾ, ਪੁਨੀਤ) – ਕਿਸਾਨ ਸੰਗਠਨਾਂ ਵੱਲੋਂ ਸ਼ੰਭੂ ਬਾਰਡਰ ਦੇ ਕੋਲ ਕੀਤੇ ਜਾ ਰਹੇ ਰੇਲ ਰੋਕੋ ਅੰਦੇਲਨ ਕਾਰਨ ਰੇਲਵੇ ਵਿਭਾਗ ਨੇ ਫਿਰ ਤੋਂ ਰੇਲਗੱਡੀਆਂ ਨੂੰ ਰੱਦ ਕਰਨ ਦਾ ਫੈਸਲਾ ਲਿਆ ਹੈ। ਡੀ. ਆਰ. ਐੱਮ. ਸੰਜੈ ਸਾਹੂ ਨੇ ਦੱਸਿਆ ਕਿ ਵਿਭਾਗ ਵੱਲੋਂ ਲੁਧਿਆਣਾ-ਅੰਬਾਲਾ ਰੂਟ 'ਤੇ ਚੱਲਣ ਵਾਲੀਆਂ 69 ਰੇਲਗੱਡੀਆਂ ਨੂੰ 10 ਮਈ ਤੱਕ ਰੱਦ ਰੱਖਣ ਅਤੇ 115 ਰੇਲਗੱਡੀਆਂ ਨੂੰ ਰੂਟ ਬਦਲ ਕੇ ਚਲਾਉਣ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ- ਐਪਲ ਨੇ M4 ਚਿੱਪ ਤੇ OLED ਡਿਸਪਲੇ ਵਾਲਾ ਸਭ ਤੋਂ ਪਤਲਾ ਆਈਪੈਡ ਪ੍ਰੋ ਕੀਤਾ ਲਾਂਚ, ਜਾਣੋ ਕੀਮਤ
ਉਨ੍ਹਾਂ ਦੱਸਿਆ ਕਿ ਇਸ ਟਰੈਕ ’ਤੇ ਅੰਦੋਲਨ ਕਾਰਨ ਪਿਛਲੇ ਕਰੀਬ 20 ਦਿਨ ਤੋਂ ਰੇਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਜਿਥੇ ਗੱਡੀਆਂ ਲਗਾਤਾਰ ਰੱਦ ਹੋ ਰਹੀਆਂ ਹਨ, ਉਥੇ ਲੰਬੀ ਦੂਰੀ ਦੀਆਂ ਰੇਲਗੱਡੀਆਂ ਨੂੰ ਰੋਜ਼ਾਨਾ ਲੁਧਿਆਣਾ ਤੋਂ ਵਾਇਆ ਚੰਡੀਗੜ੍ਹ ਜਾਂ ਧੂਰੀ ਜਾਖਲ ਦੇ ਰਸਤੇ ਕੱਢਿਆ ਜਾ ਰਿਹਾ ਹੈ। ਜਿਸ ਕਾਰਨ ਕਾਫੀ ਸਮਾਂ ਬਰਬਾਦ ਹੋ ਰਿਹਾ ਹੈ।
ਇਹ ਵੀ ਪੜ੍ਹੋ- ਹੈਵਾਨੀਅਤ ਦੀਆਂ ਹੱਦਾਂ ਪਾਰ:ਨਾਬਾਲਗ ਦੀ ਕੁੱਟਮਾਰ ਤੋਂ ਬਾਅਦ ਪ੍ਰਾਈਵੇਟ ਪਾਰਟ ਨਾਲ ਇੱਟ ਬੰਨ੍ਹ ਬਣਾਈ ਵੀਡੀਓ
ਪਹਿਲਾਂ ਤੋਂ ਸ਼ਾਰਟ ਟਰਮੀਨੇਟ ਚੱਲ ਰਹੀਆਂ ਜੰਮੂਤਵੀ-ਬਾੜਮੇਰ ਅਤੇ ਅੰਮ੍ਰਿਤਸਰ-ਦਰਭੰਗਾ ਰੇਲਗੱਡੀਆਂ ਤੋਂ ਇਲਾਵਾ ਵਿਭਾਗ ਵੱਲੋਂ ਰਿਸ਼ੀਕੇਸ਼-ਬਾਡ਼ਮੇਰ, ਅੰਬਾਲਾ-ਗੰਗਾਨਗਰ, ਹਰਦੁਆਰ-ਊਨਾ ਹਿਮਾਚਲ, ਕਲਕੱਤਾ-ਨੰਗਲ ਡੈਮ, ਸਹਿਰਸਾ-ਸਰਹਿੰਦ ਆਦਿ ਰੇਲਗੱਡੀਆਂ ਨੂੰ ਵੀ ਅੰਬਾਲਾ, ਅੰਬਾਲਾ ਕੈਂਟ ਅਤੇ ਬਠਿੰਡਾ ਸਟੇਸ਼ਨਾਂ ਤੋਂ ਅੱਗੇ ਰੱਦ ਕਰਦੇ ਹੋਏ ਵਾਪਸ ਮੋੜਣ ਦਾ ਫੈਸਲਾ ਲਿਆ ਹੈ, ਜੋ 10 ਮਈ ਤੱਕ ਲਾਗੂ ਰਹੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e