ਇਟਲੀ ਤੋਂ ਆਈ ਖ਼ਬਰ ਨੇ ਤੋੜਿਆ ਮਾਪਿਆਂ ਦਾ ਲੱਕ, ਤੀਜੀ ਮੰਜ਼ਿਲ ਤੋਂ ਡਿੱਗਣ ਕਾਰਨ ਪੁੱਤ ਦੀ ਮੌਤ

Saturday, Aug 12, 2023 - 01:46 PM (IST)

ਇਟਲੀ ਤੋਂ ਆਈ ਖ਼ਬਰ ਨੇ ਤੋੜਿਆ ਮਾਪਿਆਂ ਦਾ ਲੱਕ, ਤੀਜੀ ਮੰਜ਼ਿਲ ਤੋਂ ਡਿੱਗਣ ਕਾਰਨ ਪੁੱਤ ਦੀ ਮੌਤ

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਇਲਾਕੇ 'ਚ ਪਿੰਡ ਲੁਬਾਣਗੜ੍ਹ ਦੇ ਨੌਜਵਾਨ ਅਵਤਾਰ ਸਿੰਘ (40) ਦੀ ਇਟਲੀ ਵਿਖੇ ਵਾਪਰੇ ਹਾਦਸੇ ਦੌਰਾਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਅਵਤਾਰ ਸਿੰਘ ਇਟਲੀ ਦੇ ਜ਼ਿਲ੍ਹਾ ਮੈਂਟੂਆ ਵਿਖੇ ਆਪਣੀ ਪਤਨੀ ਤੇ ਬੱਚੇ ਸਮੇਤ ਰਹਿ ਰਿਹਾ ਸੀ ਅਤੇ ਉਹ ਉੱਥੇ ਇਮਾਰਤਾਂ ਦੀ ਕੰਸਟ੍ਰੱਕਸ਼ਨ ਦਾ ਕੰਮ ਕਰਦਾ ਸੀ। ਇਮਾਰਤ ਦੀ ਉਸਾਰੀ ਦੌਰਾਨ ਉਸ ਦਾ ਤੀਜੀ ਮੰਜ਼ਿਲ ਤੋਂ ਪੈਰ ਫ਼ਿਸਲ ਗਿਆ ਅਤੇ ਉਹ ਜ਼ਮੀਨ ’ਤੇ ਆ ਡਿੱਗਿਆ, ਜਿਸ ਕਾਰਨ ਉਸਦੀ ਮੌਤ ਹੋ ਗਈ।

ਇਹ ਵੀ ਪੜ੍ਹੋ : Boyfriend ਨੇ ਚਿੱਟੇ 'ਤੇ ਲਾਈ ਪੜ੍ਹੀ-ਲਿਖੀ ਕੁੜੀ, ਸੜਕਾਂ 'ਤੇ ਰੁਲ੍ਹਦੀ ਬੋਲੀ-ਜਿਸਮ ਵੇਚ ਦੇਵਾਂਗੀ ਪਰ ਪੈਸੇ ਚਾਹੀਦੇ

ਨੌਜਵਾਨ ਅਵਤਾਰ ਸਿੰਘ ਦੀ ਮੌਤ ਦੀ ਖ਼ਬਰ ਜਿਉਂ ਹੀ ਪਿੰਡ ਲੁਬਾਣਗੜ੍ਹ ਵਿਖੇ ਉਸ ਦੇ ਮਾਪਿਆਂ ਨੂੰ ਪਤਾ ਲੱਗੀ ਤਾਂ ਉਨ੍ਹਾਂ ਨੂੰ ਵੱਡਾ ਸਦਮਾ ਲੱਗਿਆ। ਮ੍ਰਿਤਕ ਨੌਜਵਾਨ ਦੇ ਪਿਤਾ ਬਹਾਦਰ ਸਿੰਘ ਪਿੰਡ 'ਚ ਖੇਤੀਬਾੜੀ ਕਰਦੇ ਹਨ ਅਤੇ ਅਵਤਾਰ ਸਿੰਘ ਉਨ੍ਹਾਂ ਦਾ ਇਕਲੌਤਾ ਪੁੱਤਰ ਸੀ, ਜੋ ਕਿ ਰੁਜ਼ਗਾਰ ਲਈ ਇਟਲੀ ਗਿਆ ਹੋਇਆ ਸੀ।

ਇਹ ਵੀ ਪੜ੍ਹੋ : ਆਸ਼ਕ ਨਾਲ ਭੱਜ ਰਹੀ 2 ਬੱਚਿਆਂ ਦੀ ਮਾਂ ਰੰਗੇ ਹੱਥੀਂ ਫੜ੍ਹੀ, ਫਿਰ ਦੋਹਾਂ ਦਾ ਰੱਜ ਕੇ ਚੜ੍ਹਿਆ ਕੁਟਾਪਾ

ਮ੍ਰਿਤਕ ਅਵਤਾਰ ਸਿੰਘ ਪਿਛਲੇ ਸਾਲ ਹੀ ਆਪਣੇ ਪਿੰਡ ਆਇਆ ਸੀ ਅਤੇ ਉਹ ਬਹੁਤ ਹੀ ਮਿਲਣਸਾਰ ਸੁਭਾਅ ਦਾ ਮਾਲਕ ਸੀ ਪਰ ਉਸ ਦੀ ਮੌਤ ਕਾਰਨ ਸਾਰੇ ਪਿੰਡ 'ਚ ਸੋਗ ਦੀ ਲਹਿਰ ਛਾਈ ਹੋਈ ਹੈ। ਮ੍ਰਿਤਕ ਨੌਜਵਾਨ ਅਵਤਾਰ ਸਿੰਘ ਦੀ ਪਤਨੀ ਤੇ 2 ਸਾਲਾ ਬੱਚਾ ਇਟਲੀ ਵਿਖੇ ਹੀ ਉਸਦੇ ਨਾਲ ਰਹਿੰਦੇ ਹਨ। ਉੱਥੇ ਰਹਿੰਦੇ ਉਸ ਦੇ ਸਾਥੀਆਂ ਵਲੋਂ ਮ੍ਰਿਤਕ ਦੀ ਲਾਸ਼ ਨੂੰ ਪਿੰਡ ਲੁਬਾਣਗੜ੍ਹ ਵਿਖੇ ਭੇਜਣ ਲਈ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਉਸ ਦਾ ਅੰਤਿਮ ਸਸਕਾਰ ਇੱਥੇ ਹੀ ਕੀਤਾ ਜਾ ਸਕੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News