ਮਾਣ ਵਾਲੀ ਗੱਲ : ਪੰਜਾਬੀ ਨੌਜਵਾਨ ਬਣਿਆ ਆਸਟ੍ਰੇਲੀਅਨ ਹਵਾਈ ਫ਼ੌਜ ਦਾ ਅਧਿਕਾਰੀ

Wednesday, Jan 20, 2021 - 07:55 AM (IST)

ਪਰਥ,(ਜਤਿੰਦਰ ਗਰੇਵਾਲ)- ਵਿਦੇਸ਼ਾਂ ਵਿਚ ਪੰਜਾਬੀਆਂ ਨੇ ਵੱਖ ਵੱਖ ਖੇਤਰਾਂ ਵਿਚ ਕਾਮਯਾਬੀ ਹਾਸਲ ਕਰ ਕੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ ਹੈ, ਇਸ ਦੀ ਤਾਜ਼ਾ ਮਿਸਾਲ ਪਰਥ ਸ਼ਹਿਰ ਦਾ ਵਸਨੀਕ ਸਿਮਰਨ ਸਿੰਘ ਸੰਧੂ ਬਣਿਆ ਹੈ । ਸੰਧੂ ਰਾਇਲ ਆਸਟਰੇਲੀਅਨ ਹਵਾਈ ਫ਼ੌਜ (ਰਾਫ) ਵਿਚ ਬਤੌਰ ਮਿਸ਼ਨ ਅਧਿਕਾਰੀ ਨਿਯੁਕਤ ਹੋਇਆ ਹੈ । 

PunjabKesari
ਉਸ ਦੀ ਸਹੁੰ ਚੁੱਕ ਰਸਮ 15 ਜਨਵਰੀ ਨੂੰ ਫ਼ੌਜ ਦੇ ਮੁੱਖ ਹੈੱਡਕੁਆਟਰ ਐਡੀਲੈਂਡ ਵਿਖੇ ਹੋਈ । ਹੁਣ ਉਹ ਨੌਕਰੀ ਦੌਰਾਨ ਸਿਖਲਾਈ ਲਈ ਤਿੰਨ ਸਾਲਾ ਐਰੋਨੋਟੀਕਲ ਟੈਕਨਾਲੋਜੀ ਡਿਗਰੀ ਪ੍ਰੋਗਰਾਮ ਲਈ ਕੈਨਬਰਾ ਵਿਖੇ ਜਾਵੇਗਾ ।

PunjabKesari
ਸਿਮਰਨ ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦਾ ਜੰਮਪਲ ਹੈ । ਉਹ ਛੋਟੀ ਉਮਰੇ ਸਾਲ 2008 ਵਿਚ ਅਪਣੇ ਪਿਤਾ ਹਰਪਾਲ ਸੰਧੂ ਤੇ ਮਾਤਾ ਰਣਜੀਤ ਕੌਰ ਸੰਧੂ ਨਾਲ ਆਸਟ੍ਰੇਲੀਆ ਪਰਥ ਸ਼ਹਿਰ ਵਿਚ ਆਇਆ ਸੀ । ਇੱਥੇ ਹੀ ਉਸ ਨੇ ਅਪਣੀ ਮੁੱਢਲੀ ਸਿੱਖਿਆ ਰੌਜਮਾਇਨ ਸੀਨੀਅਰ ਸਕੂਲ ਤੋਂ ਪ੍ਰਾਪਤ ਕੀਤੀ । 

ਇਹ ਵੀ ਪੜ੍ਹੋ- ਹੁਣ ਕਾਰ 'ਚ ਪਿੱਛੇ ਬੈਠਣ ਵਾਲਿਆਂ ਲਈ ਵੀ ਸੀਟ ਬੈਲਟ ਲਾਉਣਾ ਜ਼ਰੂਰੀ


ਉਹ 15 ਸਾਲ ਦੀ ਉਮਰ ਵਿਚ ਹੀ ਪਹਿਲਾ ਪੰਜਾਬੀ ਸੋਲੋ ਪਾਇਲਟ ਬਣਿਆ ਅਤੇ ਉਸ ਨੇ 16 ਸਾਲ ਦੀ ਉਮਰ ਵਿਚ ਪ੍ਰਾਈਵੇਟ ਪਾਇਲਟ ਲਾਈਸੈਂਸ ਪ੍ਰਾਪਤ ਕੀਤਾ । ਸਿਮਰਨ ਦੀ ਇਸ ਮਾਣ ਮੱਤੀ ਪ੍ਰਾਪਤੀ 'ਤੇ ਪੰਜਾਬੀ ਭਾਈਚਾਰੇ ਵੱਲੋਂ ਉਸ ਦੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ, ਉੱਥੇ ਹੀ ਸੰਧੂ ਮੌਜੂਦਾ ਨੌਜਵਾਨ ਪੀੜ੍ਹੀ ਲਈ ਮਾਰਗ ਦਰਸ਼ਕ ਹੈ ।

►ਇਸ ਖ਼ਬਰ ਸਬੰਧੀ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਇ


Lalita Mam

Content Editor

Related News