ਰੱਖੜੀ ਬੰਨ੍ਹਵਾਉਣ ਆ ਰਹੇ ਵੀਰੇ ਦੀ ਉਡੀਕ ਕਰਦੀਆਂ ਰਹਿ ਗਈਆਂ ਭੈਣਾਂ, ਮੌਤ ਦੀ ਖ਼ਬਰ ਨੇ ਚੀਰ ਦਿੱਤਾ ਕਾਲਜਾ

Monday, Aug 19, 2024 - 08:42 AM (IST)

ਗੁਰਾਇਆ (ਮੁਨੀਸ਼)- ਭੈਣ-ਭਰਾਵਾਂ ਦੇ ਪਵਿੱਤਰ ਤਿਉਹਾਰ ਰੱਖੜੀ ਮੌਕੇ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਭੈਣਾਂ ਆਪਣੇ ਵੀਰੇ ਦੇ ਗੁੱਟ ’ਤੇ ਰੱਖੜੀ ਬੰਨ੍ਹਣ ਲਈ ਦੂਰ-ਦੁਰਾਡੇ ਤੋਂ ਆਉਂਦੀਆਂ ਹਨ ਜਾਂ ਵੀਰੇ ਆਪਣੀ ਭੈਣਾਂ ਕੋਲ ਰੱਖੜੀ ਬੰਨ੍ਹਵਾਉਣ ਲਈ ਪਹੁੰਚਦੇ ਹਨ। ਪਰ ਕੀ ਪਤਾ ਸੀ ਕਿ ਇਕ ਭਰਾ ਜਿਹੜਾ ਆਪਣੀ ਭੈਣ ਕੋਲ ਰੱਖੜੀ ਬੰਨ੍ਹਵਾਉਣ ਲਈ ਜਾ ਰਿਹਾ ਸੀ, ਰੱਖੜੀ ਤੋਂ ਪਹਿਲਾਂ ਹੀ ਉਹ ਉਨ੍ਹਾਂ ਤੋਂ ਸਦਾ ਲਈ ਵਿਛੜ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ - ਹੈਰਾਨੀਜਨਕ ਮਾਮਲਾ! ਕੁੜੀ ਨਾਲ ਹੋਟਲ ਦੇ ਕਮਰੇ 'ਚ ਗਏ ਮੁੰਡੇ ਦੀ ਸ਼ੱਕੀ ਹਾਲਤ 'ਚ ਮੌਤ

ਅਜਿਹਾ ਹੀ ਇਕ ਦੁਖਦ ਮਾਮਲਾ ਸਾਹਮਣੇ ਆਇਆ ਹੈ ਰੁੜਕਾ ਕਲਾਂ ਦਾ, ਜਿੱਥੇ ਇਕ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ ਹੋ ਗਈ। ਜਾਣਕਾਰੀ ਦਿੰਦਿਆਂਨਗਰ ਨਿਵਾਸੀਆਂ ਨੇ ਦੱਸਿਆ 22 ਸਾਲਾ ਗੌਰਵ ਰੌਲੀ ਪੁੱਤਰ ਯੋਗੇਸ਼ ਰੌਲੀ ਦਾ ਐਕਸੀਡੈਂਟ ਹੋਣ ਨਾਲ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ ਹੈ। ਗੌਰਵ ਦੇ ਪਿਤਾ ਯੋਗੇਸ਼ ਤੇ ਉਸ ਦੇ ਭਰਾ ਨੇ ਦੱਸਿਆ ਗੌਰਵ ਹਿਮਾਚਲ ’ਚ ਮਾਤਾ ਚਿੰਤਪੂਰਨੀ ਦੇ ਮੇਲਿਆਂ ’ਚ ਦੁਕਾਨ ਲਾ ਕੇ ਰੱਖੜੀ ਮੌਕੇ ਆਪਣੀਆਂ 2 ਭੈਣਾਂ ਤੋਂ ਰੱਖੜੀ ਬੰਨ੍ਹਵਾਉਣ ਲਈ 3 ਮਹੀਨੇ ਬਾਅਦ ਵਾਪਸ ਆਪਣੇ ਪਿੰਡ ਰੱਖੜੀ ਬਣਾਉਣ ਲਈ ਆਇਆ ਸੀ, ਜਿਸ ਦਾ ਐਕਸੀਡੈਂਟ ਹੋ ਗਿਆ।

ਦੱਸਿਆ ਕਿ ਮੋਟਰਸਾਈਕਲ ਤੇਜ਼ ਰਫਤਾਰ ਹੋਣ ਕਾਰਨ ਮੋਟਰਸਾਈਕਲ ਸਲਿੱਪ ਹੋ ਕੇ ਕੰਧ ’ਚ ਜਾ ਟਕਰਾਇਆ, ਜਿਸ ਨਾਲ ਉਹ ਹੇਠਾਂ ਡਿੱਗ ਗਿਆ ਤੇ ਉਸ ਦੇ ਕਾਫੀ ਸੱਟਾਂ ਲੱਗ ਗਈਆਂ। ਸੱਟਾਂ ਲੱਗਣ ਤੋਂ ਬਾਅਦ ਉਸ ਨੂੰ ਡੀ. ਐੱਮ. ਸੀ. ਲੁਧਿਆਣਾ ਲੈ ਗਏ ਤੇ ਡਾਕਟਰਾਂ ਨੇ ਉਸ ਨੂੰ ਪੀ. ਜੀ. ਆਈ. ਰੈਫਰ ਕਰਨ ਲਈ ਕਹਿ ਦਿੱਤਾ। ਪੀ. ਜੀ. ਆਈ. ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਮ੍ਰਿਤਕ ਗੌਰਵ ਦੋ ਜੌੜੇ ਭੈਣ-ਭਰਾ ਸਨ, ਜਦਕਿ ਇਕ ਛੋਟਾ ਭਰਾ ਤੇ ਇਕ ਵੱਡੀ ਭੈਣ ਹੈ, ਜਿਸ ਦੀ ਜੌੜੀ ਭੈਣ ਇਕ ਦਿਨ ਪਹਿਲਾਂ ਹੀ ਮਾਤਾ ਚਿੰਤਪੂਰਨੀ ਤੋਂ ਜਦ ਵਾਪਸ ਆ ਰਹੀ ਸੀ ਤਾਂ ਉਸ ਦੇ ਰੱਖੜੀ ਬੰਨ੍ਹ ਕੇ ਆਈ ਸੀ।

ਇਹ ਖ਼ਬਰ ਵੀ ਪੜ੍ਹੋ - ਲਾਡੋਵਾਲ ਟੋਲ ਪਲਾਜ਼ਾ ਵੱਲ ਜਾਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ, ਹੁਣ ਨਹੀਂ ਚੱਲਣਗੇ ਇਹ ਕਾਰਡ

ਉਸ ਨੇ ਕਿਹਾ ਸੀ ਕਿ ਉਹ ਆਪਣੀ ਦੂਜੀ ਭੈਣ ਕੋਲ ਰੱਖੜੀ ਬੰਨ੍ਹਵਾਉਣ ਲਈ ਪਿੰਡ ਆਵੇਗਾ। ਪਰ ਕੀ ਪਤਾ ਸੀ ਕੀ ਇਹ ਭਾਣਾ ਵਾਪਰ ਜਾਣਾ ਹੈ। ਇਸ ਮੌਤ ਕਾਰਨ ਪੂਰੇ ਪਿੰਡ ’ਚ ਸੋਗ ਦੀ ਲਹਿਰ ਹੈ ਤੇ ਇਸ ਦੁੱਖ ਦੀ ਘੜੀ ’ਚ ਪੂਰਾ ਨਗਰ ਪਰਿਵਾਰ ਨਾਲ ਦੁੱਖ ਸਾਂਝਾ ਕਰ ਰਿਹਾ ਹੈ। ਮ੍ਰਿਤਕ ਗੌਰਵ ਦਾ ਅੱਜ ਗਮਗੀਨ ਮਾਹੌਲ ’ਚ ਪਿੰਡ ਦੇ ਸ਼ਮਸ਼ਾਨਘਾਟ ’ਚ ਸਸਕਾਰ ਕਰ ਦਿੱਤਾ ਗਿਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News