ਅੰਮ੍ਰਿਤਸਰ ਸਪੈਸ਼ਲ 10 ਘੰਟੇ ਲੇਟ, ਵੈਸ਼ਨੋ ਦੇਵੀ ਸਪੈਸ਼ਲ, ਮਾਲਵਾ, ਆਮਰਪਾਲੀ ਤੇ ਅੰਮ੍ਰਿਤਸਰ ਮੇਲ ਨੇ 3-3 ਘੰਟੇ ਕਰਵਾਈ ਉਡੀਕ
Tuesday, Mar 10, 2026 - 11:15 AM (IST)
ਜਲੰਧਰ (ਪੁਨੀਤ)-ਟ੍ਰੇਨਾਂ ਦੀ ਦੇਰੀ ਦੇ ਸਿਲਸਿਲੇ ਵਿਚ ਜਿੱਥੇ ਇਕ ਪਾਸੇ ਜੰਮੂ ਰੂਟ ਦੀਆਂ ਟ੍ਰੇਨਾਂ ਨੇ ਘੰਟਿਆਂਬੱਧੀ ਉਡੀਕ ਕਰਵਾਈ, ਉੱਥੇ ਹੀ ਨਵੀਂ ਦਿੱਲੀ ਤੋਂ ਆਉਣ ਵਾਲੀਆਂ ਸ਼ਤਾਬਦੀ ਵਰਗੀਆਂ ਟ੍ਰੇਨਾਂ ਵੀ ਦੇਰੀ ਦਾ ਸ਼ਿਕਾਰ ਹੋਈਆਂ। ਅੰਮ੍ਰਿਤਸਰ ਜਾਣ ਵਾਲੀਆਂ ਵੱਖ-ਵੱਖ ਟ੍ਰੇਨਾਂ 3 ਘੰਟੇ ਦੀ ਦੇਰੀ ਨਾਲ ਪਹੁੰਚੀਆਂ, ਜਿਨ੍ਹਾਂ ਵਿਚ ਆਮਰਪਾਲੀ ਅਤੇ ਅੰਮ੍ਰਿਤਸਰ ਮੇਲ ਸ਼ਾਮਲ ਹਨ। ਉੱਥੇ ਹੀ ਅੰਮ੍ਰਿਤਸਰ ਸਪੈਸ਼ਲ 10 ਘੰਟੇ ਤੋਂ ਵੱਧ ਦੀ ਦੇਰੀ ਨਾਲ ਸਪਾਟ ਹੋਈ। ਇਸ ਸਭ ਕਾਰਨ ਸਿਟੀ ਅਤੇ ਕੈਂਟ ਸਟੇਸ਼ਨ ’ਤੇ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਝੱਲਣ ਲਈ ਮਜਬੂਰ ਹੋਣਾ ਪਿਆ। ਇਸ ਦੇ ਨਾਲ ਹੀ ਸਟੇਸ਼ਨ ’ਤੇ ਹੋਲੀ ਤੋਂ ਬਾਅਦ ਵੀ ਭਾਰੀ ਭੀੜ ਵੇਖਣ ਨੂੰ ਮਿਲ ਰਹੀ ਹੈ, ਜਿਸ ਕਾਰਨ ਯਾਤਰੀਆਂ ਨੂੰ ਲੰਮੇ ਸਮੇਂ ਤੱਕ ਲਾਈਨਾਂ ਵਿਚ ਲੱਗੇ ਹੋਏ ਵੇਖਿਆ ਗਿਆ।
ਇਹ ਵੀ ਪੜ੍ਹੋ: ਨਸ਼ਿਆਂ ਨੇ ਉਜਾੜ 'ਤਾ ਹੱਸਦਾ-ਵੱਸਦਾ ਘਰ! ਪੰਜਾਬ 'ਚ ਕਬੱਡੀ ਖਿਡਾਰੀ ਦੀ ਮੌਤ

ਟ੍ਰੇਨਾਂ ਦੀ ਦੇਰੀ ਦੇ ਸਿਲਸਿਲੇ ਵਿਚ ਨਵੀਂ ਦਿੱਲੀ ਤੋਂ ਆਉਣ ਵਾਲੀ ਸਵਰਨ ਸ਼ਤਾਬਦੀ 12029 ਆਪਣੇ ਤੈਅ ਸਮੇਂ ਦੁਪਹਿਰ 12.06 ਤੋਂ ਲਗਭਗ ਅੱਧਾ ਘੰਟਾ ਦੇਰੀ ਨਾਲ ਸਿਟੀ ਸਟੇਸ਼ਨ ਪਹੁੰਚੀ। ਨਵੀਂ ਦਿੱਲੀ ਤੋਂ ਕਟੜਾ ਜਾਣ ਵਾਲੀ ਵੈਸ਼ਨੋ ਦੇਵੀ ਸਪੈਸ਼ਲ ਆਪਣੇ ਤੈਅ ਸਮੇਂ ਤੋਂ ਲਗਭਗ 3 ਘੰਟੇ ਲੇਟ ਰਹਿੰਦਿਆਂ 8 ਵਜੇ ਤੋਂ ਬਾਅਦ ਕੈਂਟ ਪਹੁੰਚੀ। ਉੱਥੇ ਹੀ, ਡਾ. ਅੰਬੇਡਕਰ ਨਗਰ ਤੋਂ ਵੈਸ਼ਨੋ ਦੇਵੀ ਜਾਣ ਵਾਲੀ 12919 ਮਾਲਵਾ ਐਕਸਪ੍ਰੈੱਸ ਸਵੇਰੇ ਸਾਢੇ 10 ਤੋਂ 3 ਘੰਟੇ ਲੇਟ ਰਹਿੰਦਿਆਂ ਕੈਂਟ ਸਟੇਸ਼ਨ ’ਤੇ ਪਹੁੰਚੀ। 04651 ਅੰਮ੍ਰਿਤਸਰ ਸਪੈਸ਼ਲ ਆਪਣੇ ਤੈਅ ਸਮੇਂ ਦੁਪਹਿਰ 1 ਵਜੇ ਤੋਂ 10 ਘੰਟੇ ਦੀ ਦੇਰੀ ਨਾਲ ਕੈਂਟ ਪਹੁੰਚੀ। ਅੰਮ੍ਰਿਤਸਰ ਮੇਲ 13005 ਕਰੀਬ 3 ਘੰਟੇ ਦੀ ਦੇਰੀ ਨਾਲ ਸਵੇਰੇ ਸਵਾ 10 ਵਜੇ ਸਿਟੀ ਸਟੇਸ਼ਨ ਪਹੁੰਚੀ। ਅੰਮ੍ਰਿਤਸਰ ਜਾਣ ਵਾਲੀ ਆਮਰਪਾਲੀ 15707 ਸਵੇਰੇ ਸਾਢੇ 10 ਤੋਂ 3 ਘੰਟੇ ਲੇਟ ਰਹਿੰਦਿਆਂ ਡੇਢ ਵਜੇ ਸਿਟੀ ਪਹੁੰਚੀ। ਜਨ-ਸੇਵਾ 14617 ਅੱਧਾ ਘੰਟਾ ਲੇਟ ਰਹੀ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਪਹਿਲਾਂ ਫੋਨ 'ਤੇ ਕਿਹਾ-ਤੁਸੀਂ ਡਾਕਟਰ ਬੋਲਦੇ... ਫਿਰ ਹਸਪਤਾਲ 'ਤੇ ਚਲਾ 'ਤੀਆਂ ਗੋਲ਼ੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
