ਪੰਜਾਬ ਦੀ ਸਿਆਸਤ ਲਈ ਮੋਗਾ ਦੀ ਰੈਲੀ ਮਹੱਤਵਪੂਰਨ ਸਾਬਿਤ ਹੋਵੇਗੀ : ਸੁਸ਼ੀਲ ਰਿੰਕੂ

Tuesday, Mar 10, 2026 - 11:22 AM (IST)

ਪੰਜਾਬ ਦੀ ਸਿਆਸਤ ਲਈ ਮੋਗਾ ਦੀ ਰੈਲੀ ਮਹੱਤਵਪੂਰਨ ਸਾਬਿਤ ਹੋਵੇਗੀ : ਸੁਸ਼ੀਲ ਰਿੰਕੂ

ਜਲੰਧਰ (ਮਨੋਜ)-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੋਗਾ ਵਿਚ ਹੋਣ ਵਾਲੀ ਇਤਿਹਾਸਕ ਰੈਲੀ ਨੂੰ ਲੈ ਕੇ ਬੀਤੇ ਦਿਨ ਜਲੰਧਰ ਵੈਸਟ ਹਲਕੇ ਦੇ ਵਾਰਡ ਨੰਬਰ 40 ਅਤੇ 46 ਵਿਚ ਭਾਜਪਾ ਆਗੂਆਂ ਅਤੇ ਵਰਕਰਾਂ ਦੀ ਮਹੱਤਵਪੂਰਨ ਮੀਟਿੰਗ ਹੋਈ। ਪੰਜਾਬ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਮੀਟਿੰਗ ਦੌਰਾਨ ਆਗੂਆਂ ਅਤੇ ਵਰਕਰਾਂ ਨਾਲ ਰੈਲੀ ਦੀਆਂ ਤਿਆਰੀਆਂ ਨੂੰ ਲੈ ਕੇ ਵਿਸਥਾਰ ਨਾਲ ਚਰਚਾ ਕੀਤੀ। ਉਨ੍ਹਾਂ ਵਰਕਰਾਂ ਨੂੰ ਵੱਧ ਤੋਂ ਵੱਧ ਲੋਕਾਂ ਨੂੰ ਰੈਲੀ ਵਿਚ ਸ਼ਾਮਲ ਕਰਵਾਉਣ ਦੀ ਅਪੀਲ ਕੀਤੀ। ਸੁਸ਼ੀਲ ਰਿੰਕੂ ਨੇ ਕਿਹਾ ਕਿ ਮੋਗਾ ਵਿਚ ਹੋਣ ਵਾਲੀ ਇਹ ਰੈਲੀ ਪੰਜਾਬ ਦੀ ਸਿਆਸਤ ਲਈ ਮਹੱਤਵਪੂਰਨ ਸਾਬਿਤ ਹੋਵੇਗੀ ਅਤੇ ਇਸ ਵਿਚ ਵੱਡੀ ਗਿਣਤੀ ਵਿਚ ਲੋਕਾਂ ਦੀ ਹਿੱਸੇਦਾਰੀ ਯਕੀਨੀ ਬਣਾਈ ਜਾਵੇਗੀ।

ਇਹ ਵੀ ਪੜ੍ਹੋ: ਨਸ਼ਿਆਂ ਨੇ ਉਜਾੜ 'ਤਾ ਹੱਸਦਾ-ਵੱਸਦਾ ਘਰ! ਪੰਜਾਬ 'ਚ ਕਬੱਡੀ ਖਿਡਾਰੀ ਦੀ ਮੌਤ

ਰਿੰਕੂ ਨੇ ਕਿਹਾ ਕਿ ਮੋਗਾ ਰੈਲੀ ਇਤਿਹਾਸਕ ਹੋਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਨਾਲ ਪੰਜਾਬ ਦੇ ਹਰ ਵਰਗ ਨੂੰ ਲਾਭ ਮਿਲ ਰਿਹਾ ਹੈ ਅਤੇ ਇਹੀ ਵਜ੍ਹਾ ਹੈ ਕਿ ਸੂਬੇ ਵਿਚ ਭਾਜਪਾ ਨਾਲ ਜਨਤਾ ਦਾ ਜੁੜਾਅ ਤੇਜ਼ੀ ਨਾਲ ਵਧ ਰਿਹਾ ਹੈ। ਉਨ੍ਹਾਂ ਹਾਜ਼ਰ ਵਰਕਰਾਂ ਨੂੰ ਰੈਲੀ ਨੂੰ ਸਫਲ ਬਣਾਉਣ ਦੀ ਅਪੀਲ ਕੀਤੀ। ਮੀਟਿੰਗ ਦੀ ਪ੍ਰਧਾਨਗੀ ਅਮਰਜੀਤ ਸਿੰਘ ਅਮਰੀ ਅਤੇ ਦਵਿੰਦਰ ਭਾਰਦਵਾਜ ਨੇ ਕੀਤੀ। ਮੀਟਿੰਗ ਵਿਚ ਅਜੈ ਬੱਬਲ, ਕੁਲਦੀਪ ਦੀਪੂ, ਓਮ ਪ੍ਰਕਾਸ਼, ਗੁਰਬਚਨ ਜੱਲਾ, ਕਮਲ ਭਗਤ, ਪੰਕਜ, ਅਜੈ ਠਾਕੁਰ, ਦੀਪ ਘੁੰਮਣ, ਦਰਸ਼ਨ ਲਾਲ, ਐੱਮ. ਪੀ. ਸ਼ਰਮਾ, ਪਰਮਜੀਤ ਿਸੰਘ, ਰਾਜਾ, ਬੌਬੀ ਕਸ਼ਯਪ, ਤਰਸੇਮ ਥਾਪਾ, ਰਮੇਸ਼ ਭਗਤ, ਅਨਿਲ ਮਹਾਜਨ, ਪਵਨ ਮਹਿਤਾ, ਰਾਜੇਸ਼ ਭਗਤ, ਖਰੈਤੀ ਲਾਲ, ਮਣੀ ਭਗਤ, ਮਨਦੀਪ, ਵਿਜੇ ਭਗਤ, ਲਾਭ ਚੰਦ, ਯਸ਼ ਭਗਤ, ਐਡਵੋਕੇਟ ਕੁਣਾਲ ਭਗਤ, ਗੋਲਡੀ ਭਗਤ, ਦੀਪਕ ਭਗਤ, ਆਰ. ਕੇ. ਭਗਤ, ਆਸ਼ੂ ਭਗਤ, ਅਸ਼ੋਕ ਬਿੱਲਾ ਸਮੇਤ ਕਈ ਹੋਰ ਵਰਕਰ ਮੌਜੂਦ ਰਹੇ।

ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਪਹਿਲਾਂ ਫੋਨ 'ਤੇ ਕਿਹਾ-ਤੁਸੀਂ ਡਾਕਟਰ ਬੋਲਦੇ... ਫਿਰ ਹਸਪਤਾਲ 'ਤੇ ਚਲਾ 'ਤੀਆਂ ਗੋਲ਼ੀਆਂ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News