ਵੈਸ਼ਨੋ ਦੇਵੀ ਰੂਟ ਦੀਆਂ ਟਰੇਨਾਂ ਸਾਢੇ 3 ਘੰਟੇ ਤੱਕ ਲੇਟ, ਅੰਮ੍ਰਿਤਸਰ ਸਪੈਸ਼ਲ ਨੇ ਪੌਣੇ 6 ਘੰਟੇ ਕਰਵਾਈ ਉਡੀਕ
Thursday, Feb 26, 2026 - 01:23 PM (IST)
ਜਲੰਧਰ (ਪੁਨੀਤ)–ਟਰੇਨਾਂ ਦੀ ਦੇਰੀ ਦੇ ਸਿਲਸਿਲੇ ਵਿਚ ਵੈਸ਼ਨੋ ਦੇਵੀ ਜਾਣ ਵਾਲੀਆਂ ਟਰੇਨਾਂ 1 ਤੋਂ ਸਾਢੇ 3 ਘੰਟੇ ਤਕ ਲੇਟ ਰਹੀਆਂ, ਜੋ ਕਿ ਯਾਤਰੀਆਂ ਲਈ ਦਿੱਕਤਾਂ ਦਾ ਕਾਰਨ ਬਣੀਆਂ। ਉਥੇ ਹੀ ਹੋਲੀ ਦੌਰਾਨ ਟਰੇਨਾਂ ਦੀ ਦੇਰੀ ਕਾਰਨ ਘਰਾਂ ਨੂੰ ਜਾਣ ਵਾਲੇ ਯਾਤਰੀਆਂ ਨੂੰ ਲੰਮੀ ਉਡੀਕ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਟ੍ਰੇਨਾਂ ਦੀ ਦੇਰੀ ਦੇ ਕ੍ਰਮ ਵਿਚ ਨਵੀਂ ਦਿੱਲੀ ਤੋਂ ਕਟੜਾ ਦਰਮਿਆਨ ਚੱਲਣ ਵਾਲੀ ਵੈਸ਼ਨੋ ਦੇਵੀ ਸਪੈਸ਼ਲ 04081 ਸਾਢੇ 3 ਘੰਟੇ ਦੀ ਦੇਰੀ ਨਾਲ ਸਵੇਰੇ 9 ਵਜੇ ਦੇ ਕਰੀਬ ਕੈਂਟ ਪਹੁੰਚੀ। ਉਥੇ ਹੀ, ਵੈਸਨੋ ਦੇਵੀ ਜਾਣ ਵਾਲੀ ਮਾਲਵਾ 12919 ਸਵੇਰੇ ਸਾਢੇ 10 ਤੋਂ ਸਵਾ ਘੰਟਾ ਲੇਟ ਰਹਿੰਦੇ ਹੋਏ ਪੌਣੇ 12 ਵਜੇ ਦੇ ਬਾਅਦ ਕੈਂਟ ਪਹੁੰਚੀ। ਇਸੇ ਤਰ੍ਹਾਂ 12475 ਵੈਸ਼ਨੋ ਦੇਵੀ ਐਕਸਪ੍ਰੈੱਸ 2 ਘੰਟੇ ਦੀ ਦੇਰੀ ਨਾਲ ਸਵਾ 1 ਵਜੇ ਕੈਂਟ ਪਹੁੰਚੀ।
ਇਹ ਵੀ ਪੜ੍ਹੋ: ਜਲੰਧਰ 'ਚ ਦਿਨ-ਦਿਹਾੜੇ ਮਹਿਲਾ ਨਾਲ ਲੁੱਟ! ਵਾਰਦਾਤ ਮੌਕੇ ਤਮਾਸ਼ਬੀਨ ਬਣ ਕੋਲ ਖੜ੍ਹੇ ਵੇਖਦੇ ਰਹੇ ਲੋਕ

ਅੰਮ੍ਰਿਤਸਰ ਸਪੈਸ਼ਲ 04651 ਆਪਣੇ ਨਿਰਧਾਰਿਤ ਸਮੇਂ ਦੁਪਹਿਰ 1 ਵਜੇ ਤੋਂ ਪੌਣੇ 6 ਘੰਟੇ ਦੀ ਦੇਰੀ ਨਾਲ ਸ਼ਾਮ 6.50 ’ਤੇ ਕੈਂਟ ਪਹੁੰਚੀ। ਜੰਮੂਤਵੀ ਐਕਸਪ੍ਰੈੱਸ ਸਪੈਸ਼ਲ 18309 ਨਿਰਧਾਰਿਤ ਸਮੇਂ ਤੋਂ 2 ਘੰਟੇ ਲੇਟ ਰਹਿੰਦੇ ਹੋਏ ਸਵਾ 8 ਵਜੇ ਤੋਂ ਬਾਅਦ ਕੈਂਟ ਪਹੁੰਚੀ। ਨਵੀਂ ਦਿੱਲੀ ਤੋਂ ਆਉਣ ਵਾਲੀ 12029 ਸਵਰਨ ਸ਼ਤਾਬਦੀ ਲੱਗਭਗ 20 ਮਿੰਟ ਲੇਟ ਰਹੀ, ਜਦਕਿ ਦਿੱਲੀ ਜਾਣ ਵਾਲੀ ਵੰਦੇ ਭਾਰਤ 22488 ਲੱਗਭਗ 15 ਮਿੰਟ ਲੇਟ ਰਹੀ।
ਕੱਲ੍ਹ ਤੋਂ ਅੰਮ੍ਰਿਤਸਰ-ਪਟਨਾ ਲਈ ਸਪੈਸ਼ਲ ਟਰੇਨ ਦਾ ਸੰਚਾਲਨ
ਹੋਲੀ ਦੇ ਮੱਦੇਨਜ਼ਰ ਅੰਮ੍ਰਿਤਸਰ-ਪਟਨਾ ਦਰਮਿਆਨ 04664/04663 ਸਪੈਸ਼ਲ ਰਿਜ਼ਰਵਡ ਐਕਸਪ੍ਰੈੱਸ ਟਰੇਨ ਚਲਾਈ ਜਾ ਰਹੀ ਹੈ। ਟਰੇਨ ਨੰ. 04664 ਅੰਮ੍ਰਿਤਸਰ ਤੋਂ ਪਟਨਾ ਲਈ 27 ਫਰਵਰੀ, 2 ਅਤੇ 5 ਮਾਰਚ ਨੂੰ ਸਵੇਰੇ 9.45 ਵਜੇ ਚੱਲੇਗੀ, ਜਦਕਿ ਵਾਪਸੀ ਦਿਸ਼ਾ ਵਿਚ ਟਰੇਨ ਨੰ. 04663 ਪਟਨਾ ਤੋਂ ਅੰਮ੍ਰਿਤਸਰ ਲਈ 28 ਫਰਵਰੀ, 3 ਅਤੇ 6 ਮਾਰਚ ਨੂੰ ਸ਼ਾਮ 4 ਵਜੇ ਰਵਾਨਾ ਹੋ ਕੇ ਲੱਗਭਗ 28 ਘੰਟਿਆਂ ਬਾਅਦ ਰਾਤ 8 ਵਜੇ ਅੰਮ੍ਰਿਤਸਰ ਪਹੁੰਚੇਗੀ। ਟਰੇਨ ਦੋਵਾਂ ਦਿਸ਼ਾਵਾਂ ਵਿਚ ਬਿਆਸ, ਜਲੰਧਰ ਸਿਟੀ, ਢੰਡਾਰੀ ਕਲਾਂ ਆਦਿ ਸਟੇਸ਼ਨਾਂ ’ਤੇ ਰੁਕੇਗੀ।
ਇਹ ਵੀ ਪੜ੍ਹੋ: ਜਲੰਧਰ 'ਚ ਵੱਡਾ ਹਾਦਸਾ: ਘਰ ਦੇ ਬਾਹਰ ਖੇਡ ਰਹੇ ਜਵਾਕ 'ਤੇ ਚੜ੍ਹਾਈ ਟਰੈਕਟਰ-ਟਰਾਲੀ, ਤੜਫ਼-ਤੜਫ਼ ਕੇ ਨਿਕਲੀ ਜਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
