ਪੀ. ਯੂ. ਐਗਜ਼ਾਮੀਨੇਸ਼ਨ ਬ੍ਰਾਂਚ ਦੇ ਸਟਾਫ ਨੇ ਬਿਨਾਂ ਓਵਰਟਾਈਮ ਕੰਮ ਕਰਨ ਤੋਂ ਕੀਤਾ ਇਨਕਾਰ

Sunday, Oct 08, 2017 - 08:23 AM (IST)

ਪੀ. ਯੂ. ਐਗਜ਼ਾਮੀਨੇਸ਼ਨ ਬ੍ਰਾਂਚ ਦੇ ਸਟਾਫ ਨੇ ਬਿਨਾਂ ਓਵਰਟਾਈਮ ਕੰਮ ਕਰਨ ਤੋਂ ਕੀਤਾ ਇਨਕਾਰ

ਪਟਿਆਲਾ  (ਪ੍ਰਤਿਭਾ) - ਪੰਜਾਬੀ ਯੂਨੀਵਰਸਿਟੀ ਦੀ ਐਗਜ਼ਾਮੀਨੇਸ਼ਨ ਬ੍ਰਾਂਚ ਵਿਚ ਕੰਮ ਦਾ ਬੋਝ ਜਿਥੇ ਜ਼ਿਆਦਾ ਹੈ, ਉੁਥੇ ਹੁਣ ਮੁਲਾਜ਼ਮਾਂ ਨੇ ਵੀ ਛੁੱਟੀ ਵਾਲੇ ਦਿਨ ਕੰਮ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ। ਬ੍ਰਾਂਚ ਸਟਾਫ ਨੂੰ ਪਿਛਲੇ 6 ਮਹੀਨਿਆਂ ਤੋਂ ਲਗਾਤਾਰ ਛੁੱਟੀ ਵਾਲੇ ਦਿਨਾਂ ਵਿਚ ਬੁਲਾਇਆ ਜਾ ਰਿਹਾ ਹੈ ਪਰ ਬਣਦਾ ਓਵਰਟਾਈਮ ਨਹੀਂ ਦਿੱਤਾ ਜਾ ਰਿਹਾ। ਅਜਿਹੇ ਵਿਚ ਮੁਲਾਜ਼ਮਾਂ ਵਿਚ ਨਾਰਾਜ਼ਗੀ ਹੈ ਕਿਉਂਕਿ ਛੁੱਟੀ ਵਾਲੇ ਦਿਨ ਜਿਥੇ ਕੈਂਪਸ ਦਾ ਬਾਕੀ ਸਟਾਫ ਛੁੱਟੀ ਮਨਾਉੁਂਦਾ ਹੈ ਤਾਂ ਐਗਜ਼ਾਮੀਨੇਸ਼ਨ ਬ੍ਰਾਂਚ ਦਾ ਸਟਾਫ ਯੂਨੀਵਰਸਿਟੀ ਆ ਕੇ ਕੰਮ ਕਰ ਰਿਹਾ ਹੁੰਦਾ ਹੈ। ਮੁਲਾਜ਼ਮਾਂ ਨੇ ਆਪਣੀ ਇਹ ਨਾਰਾਜ਼ਗੀ ਉਸ ਸਮੇਂ ਜ਼ਾਹਰ ਕੀਤੀ, ਜਦੋਂ ਬ੍ਰਾਂਚ ਦੇ ਨਵੇਂ ਪ੍ਰੋਫੈਸਰ ਇੰਚਾਰਜ ਡਾ. ਐੈੱਨ.²ਐੈੱਸ. ਬੱਤਰਾ ਨੇ ਇੰਚਾਰਜ ਦਾ ਅਹੁਦਾ ਸੰਭਾਲਣ ਤੋਂ ਬਾਅਦ ਪਹਿਲੀ ਮੀਟਿੰਗ ਸ਼ੁੱਕਰਵਾਰ ਨੂੰ ਲਈ।
ਮੀਟਿੰਗ ਦੌਰਾਨ ਇੰਚਾਰਜ ਨੇ ਸ਼ਨੀਵਾਰ ਨੂੰ ਸਟਾਫ ਨੂੰ ਬੁਲਾਉੁਣ ਲਈ ਕਿਹਾ। ਇਸ 'ਤੇ ਮੁਲਾਜ਼ਮ ਆਗੂ ਅਵਤਾਰ ਸਿੰਘ ਨੇ ਸਾਫ ਤੌਰ 'ਤੇ ਕਿਹਾ ਕਿ ਕੋਈ ਵੀ ਮੁਲਾਜ਼ਮ ਆਉੁਣ ਨੂੰ ਤਿਆਰ ਨਹੀਂ ਹੈ ਕਿਉਂਕਿ ਛੁੱਟੀ ਵਾਲੇ ਦਿਨ ਸਾਰਿਆਂ ਨੇ ਆਪਣੇ ਨਿੱਜੀ ਕੰਮ ਵੀ ਕਰਨੇ ਹੁੰਦੇ ਹਨ। ਹਾਲਾਂਕਿ ਇੰਚਾਰਜ ਨੇ ਇਸ 'ਤੇ ਆਪਣੀ ਮਜਬੂਰੀ ਦਿਖਾਉਂਦੇ ਹੋਏ ਇਹ ਕਿਹਾ ਕਿ ਜੇਕਰ ਕੋਈ ਵਾਲੰਟੀਅਰ ਆ ਕੇ ਕੰਮ ਕਰਨਾ ਚਾਹੇ ਤਾਂ ਉਹ ਆ ਜਾਵੇ। ਕਿਸੇ ਨੂੰ ਜ਼ਬਰਦਸਤੀ ਨਹੀਂ ਬੁਲਾਇਆ ਜਾਵੇਗਾ। ਮਿਹਨਤਾਨੇ ਦੀ ਅਦਾਇਗੀ ਨੂੰ ਲੈ ਕੇ ਜਲਦੀ ਹੀ ਵਾਈਸ ਚਾਂਸਲਰ ਨਾਲ ਗੱਲ ਕਰ ਕੇ ਹੱਲ ਕੱਢਿਆ ਜਾਵੇਗਾ।
ਓਵਰਟਾਈਮ ਸਤੰਬਰ ਮਹੀਨੇ ਤੋਂ ਬੰਦ
ਵਰਣਨਯੋਗ ਹੈ ਕਿ ਐਗਜ਼ਾਮੀਨੇਸ਼ਨ ਬ੍ਰਾਂਚ ਦੇ ਕੰਟਰੋਲਰ ਇਸੇ 30 ਸਤੰਬਰ ਨੂੰ ਰਿਟਾਇਰ ਹੋਏ ਹਨ। ਉੁਨ੍ਹਾਂ ਦੀ ਜਗ੍ਹਾ 'ਤੇ ਅਜੇ ਕੋਈ ਨਵਾਂ ਕੰਟਰੋਲਰ ਤਾਂ ਨਹੀਂ ਲੱਗਾ ਪਰ ਪ੍ਰੋਫੈਸਰ ਇੰਚਾਰਜ ਦੇ ਤੌਰ 'ਤੇ ਡਾ. ਬੱਤਰਾ ਨੂੰ ਲਾਇਆ ਗਿਆ ਹੈ। ਹੁਣ ਐਗਜ਼ਾਮੀਨੇਸ਼ਨ ਬ੍ਰਾਂਚ ਦਾ ਕੰਮ ਕਾਫੀ ਵਧ ਚੁੱਕਾ ਹੈ। ਅਜਿਹੇ ਵਿਚ ਸ਼ਨੀਵਾਰ ਛੁੱਟੀ ਵਾਲੇ ਦਿਨ ਵੀ ਸਟਾਫ ਤੋਂ ਕੰਮ ਲਿਆ ਜਾ ਰਿਹਾ ਹੈ। ਹਾਲਾਂਕਿ ਸਟਾਫ ਹਰ ਛੁੱਟੀ ਵਾਲੇ ਦਿਨ ਆ ਕੇ ਕੰਮ ਕਰ ਰਿਹਾ ਹੈ। ਪਹਿਲਾਂ ਵੀ ਕੰਮ ਕਰਦੇ ਸੀ ਪਰ ਉਦੋਂ ਯੁਨੀਵਸਿਟੀ ਇਨ੍ਹਾਂ ਨੂੰ ਓਵਰਟਾਈਮ ਦਿੰਦੀ ਸੀ। ਆਰਥਿਕ ਮੰਦਹਾਲੀ ਦਾ ਹਵਾਲਾ ਦੇ ਕੇ ਯੂਨੀਵਰਸਿਟੀ ਨੇ ਪਿਛਲੇ ਸਾਲ ਸਤੰਬਰ ਵਿਚ ਓਵਰਟਾਈਮ ਦੇਣਾ ਬੰਦ ਕਰ ਦਿੱਤਾ। ਇਸ ਤੋਂ ਬਾਅਦ ਸਟਾਫ ਨੇ ਫਿਰ ਵੀ ਛੁੱਟੀ ਵਾਲੇ ਦਿਨ ਕੰਮ ਕੀਤਾ ਪਰ ਮੁਲਾਜ਼ਮਾਂ ਦੀ ਮੰਗ ਰਹੀ ਕਿ ਉੁਨ੍ਹਾਂ ਨੂੰ ਓਵਰਟਾਈਮ ਤਾਂ ਦਿੱਤਾ ਜਾਵੇ। ਇਸੇ ਸਾਲ ਅਪ੍ਰੈਲ ਮਹੀਨੇ ਤੋਂ ਸਟਾਫ ਸ਼ਨੀਵਾਰ ਅਤੇ ਐਤਵਾਰ ਤੋਂ ਇਲਾਵਾ ਗਜ਼ਟਿਡ ਛੁੱਟੀ ਵਾਲੇ ਦਿਨ ਵੀ ਕੰਮ ਕਰ ਰਿਹਾ ਹੈ।


Related News