ਡਰਾਈਵਰਾਂ ਦੀ ਘਾਟ ਕਾਰਨ ਕਰਜ਼ ਲੈ ਕੇ ਖ਼ਰੀਦੀਆਂ ਸਰਕਾਰੀ ਬੱਸਾਂ ਡਿਪੂ 'ਚ ਖੜ੍ਹੀਆਂ, 4 ਕਰੋੜ ਹੈ ਮਹੀਨੇ ਦੀ ਕਿਸ਼ਤ

Saturday, Oct 08, 2022 - 05:37 PM (IST)

ਡਰਾਈਵਰਾਂ ਦੀ ਘਾਟ ਕਾਰਨ ਕਰਜ਼ ਲੈ ਕੇ ਖ਼ਰੀਦੀਆਂ ਸਰਕਾਰੀ ਬੱਸਾਂ ਡਿਪੂ 'ਚ ਖੜ੍ਹੀਆਂ, 4 ਕਰੋੜ ਹੈ ਮਹੀਨੇ ਦੀ ਕਿਸ਼ਤ

ਜਲੰਧਰ— ਪੰਜਾਬ ਸਟੇਟ ਟਰਾਂਸਪੋਰਟ ਮਹਿਕਮੇ ਨੇ 2021-2022 ’ਚ ਸੂਬੇ ਵਿਚ 842 ਨਵੀਆਂ ਬੱਸਾਂ ਨੂੰ ਬੇੜੇ ’ਚ ਸ਼ਾਮਲ ਕੀਤਾ ਸੀ। ਇਨ੍ਹਾਂ ’ਚ ਪੰਜਾਬ ਰੋਡਵੇਜ 587 ਅਤੇ ਪੀ. ਆਰ. ਟੀ. ਸੀ. ’ਚ 255 ਬੱਸਾਂ ਸ਼ਾਮਲ ਕੀਤੀਆਂ ਗਈਆਂ ਸਨ। ਇਹ ਬੱਸਾਂ ਬੈਂਕ ਤੋਂ ਕਰਜ਼ ਲੈ ਕੇ ਖ਼ਰੀਦੀਆਂ ਗਈਆਂ ਸਨ। ਹੁਣ ਡਰਾਈਵਰ ਅਤੇ ਕੰਡਕਟਰ ਨਾ ਹੋਣ ਕਾਰਨ ਕਰੀਬ 350 ਬੱਸਾਂ ਡਿਪੂ ’ਚ ਖੜ੍ਹੀਆਂ ਹਨ। ਉਥੇ ਹੀ ਨਵੀਆਂ ਬੱਸਾਂ ਦੇ ਲੋਨ ਦੀ 4 ਕਰੋੜ ਰੁਪਏ ਤੋਂ ਵੱਧ ਦੀਆਂ ਕਿਸ਼ਤਾਂ ਹਰ ਮਹੀਨੇ ਭਰਨੀਆਂ ਪੈ ਰਹੀਆਂ ਹਨ। ਇਨ੍ਹਾਂ ਬੱਸਾਂ ਨੇ ਰੋਜ਼ਾਨਾ ਮੁਨਾਫ਼ਾ ਕਮਾਉਣਾ ਸੀ ਪਰ ਮਹਿਕਮੇ ਦੇ ਮਿਸ ਮੈਨੇਜਮੈਂਟ ਦੇ ਕਾਰਨ ਪੂਰਾ ਅਰਥ ਚੱਕਰ ਹਿਲ ਗਿਆ ਹੈ। ਨਵੀਆਂ ਬੱਸਾਂ ਦੋ ਪੜਾਵਾਂ ’ਚ ਖ਼ਰੀਦੀਆਂ ਗਈਆਂ ਸਨ। ਪਹਿਲੇ ਖੇਪ ਨਵੰਬਰ-ਦਸੰਬਰ 2021 ’ਚ  ਜਦਕਿ ਦੂਜੀ ਜਨਵਰੀ 2022 ’ਚ ਖ਼ਰੀਦੀ ਗਈ। ਮੌਜੂਦਾ ਸਮੇਂ ’ਚ ਰੋਡਵੇਜ ਦੀ ਹਾਲਤ ਇੰਨੀ ਬੱਦਤਰ ਹੈ ਕਿ ਉਸ ਦੇ ਕੋਲ ਮੋਟਰ ਵ੍ਹੀਕਲ ਟੈਕਸ ਜਮ੍ਹਾ ਕਰਵਾਉਣ ਦੇ ਵੀ ਪੈਸੇ ਨਹੀਂ ਹਨ। ਪਾਸਿੰਗ ਨਾ ਹੋਣ ਨਾਲ ਵੀ ਜਲੰਧਰ ਸਮੇਤ ਲੁਧਿਆਣਾ, ਅੰਮ੍ਰਿਤਸਰ ਸਮੇਤ ਕਈ ਡਿਪੂਆਂ ’ਚ ਪੁਰਾਣੀਆਂ ਬੱਸਾਂ ਸ਼ੈੱਡ ਦੇ ਅੰਦਰ ਖੜ੍ਹੀਆਂ ਹੋ ਚੁੱਕੀਆਂ ਹਨ। 

ਇਹ ਵੀ ਪੜ੍ਹੋ: ਇੰਗਲੈਂਡ ਰਹਿੰਦੇ ਟਾਂਡਾ ਦੇ ਵਸਨੀਕ ਦਾ ਚੋਰੀ ਹੋਇਆ ਸਾਈਕਲ, DGP ਨੂੰ ਲਿਖਿਆ ਪੱਤਰ ਤਾਂ ਹਰਕਤ 'ਚ ਆਈ ਪੁਲਸ

ਪਿਛਲੇ ਦਿਨੀਂ ਆਊਟਸੋਰਸ ’ਤੇ ਭਰਤੀ ਲਈ 43 ਬਿਨੇਕਾਰਾਂ ਨੂੰ ਟੈਸ ਲਈ ਬੁਲਾਉਣ ਦੇ ਫ਼ੈਸਲੇ ’ਤੇ ਵੀ ਯੂਨੀਅਨ ਨੇ ਸਵਾਲ ਚੁੱਕਿਆ ਸੀ। ਕਿਹਾ ਜਾ ਰਿਹਾ ਹੈ ਕਿ ਮਹਿਕਮੇ ਨੂੰ ਕਰੀਬ 700 ਡਰਾਈਵਰਾਂ ਦੀ ਲੋੜ ਹੈ ਤਾਂ ਸਿਰਫ਼ 43 ਹੀ ਕਿਉਂ ਰੱਖੇ ਜਾ ਰਹੇ ਹਨ। ਇਨ੍ਹਾਂ ’ਚ ਚਹੇਤਿਆਂ ਨੂੰ ਰੱਖਣ ਦਾ ਦੋਸ਼ ਲਗਾ ਯੂਨੀਅਨ ਕਈ ਵਾਰ ਚੱਕਾ ਜਾਮ ਵੀ ਕਰ ਚੁੱਕੀ ਹੈ।  ਉਥੇ ਹੀ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਸਾਰਾ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ ’ਚ ਹੈ। ਟਰਾਂਸਪੋਰਟ ਮਹਿਕਮੇ ਨੇ ਆਊਟਸੋਰਸ ’ਤੇ ਕੁਝ ਡਰਾਈਵਰ ਅਤੇ ਕੰਡਕਟਰਾਂ ਦੀ ਭਰਤੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ। ਕੁਝ ਮੁਲਾਜ਼ਮਾਂ ਨੂੰ ਰੱਖਿਆ ਵੀ ਗਿਆ ਹੈ ਪਰ ਰੋਡਵੇਜ ਦੀਆਂ  ਯੂਨੀਅਨਾਂ ਲਗਾਤਾਰ ਪ੍ਰਦਰਸ਼ਨ ਕਰਕੇ ਉਨ੍ਹਾਂ ਮੁਲਾਜ਼ਮਾਂ ਨੂੰ ਬੱਸਾਂ ’ਚ ਚੜ੍ਹਨ ਨਹੀਂ ਜੇ ਰਹੀ ਹੈ।

ਇਸ ਦੇ ਚਲਦਿਆਂ ਬੱਸਾਂ ਖੜ੍ਹੀਆਂ ਹੋ ਚੁੱਕੀਆਂ ਹਨ। ਜਿਨ੍ਹਾਂ ਨੇ ਗੱਡੀਆਂ ’ਚੋਂ ਡੀਜ਼ਲ ਅਤੇ ਟਿਕਟਾਂ ਦੀ ਚੋਰੀ ਕੀਤੀ ਹੈ, ਯੂਨੀਅਨਾਂ ਉਨ੍ਹਾਂ ਬਲੈਕਲਿਸਟ ਮੁਲਾਜ਼ਮਾਂ ਨੂੰ ਦੋਬਾਰਾ ਬਹਾਲ ਕਰਨ ਦੀ ਗੱਲ ਕਹਿ ਰਹੀਆਂ ਹਨ। ਕਿਤੇ ਕਰੱਪਸ਼ਨ ਦੀ ਗੱਲ ਆ ਰਹੀ ਹੈ ਤਾਂ ਯੂਨੀਅਨ ਨੂੰ ਚਾਹੀਦਾ ਹੈ ਕਿ ਉਹ ਲਿਖਤੀ ’ਚ ਸ਼ਿਕਾਇਤ ਦਰਜ ਕਰਵਾ ਕੇ ਸਬੂਤ ਪੇਸ਼ ਕਰੇ। ਵੱਖ-ਵੱਖ ਸੁਧਾਰਾਂ ਨਾਲ ਰੋਡਵੇਜ ਨੂੰ ਮੁਨਾਫ਼ਾ ਹੋਣਾ ਸ਼ੁਰੂ ਹੋਵੇਗਾ ਤਾਂਹੀ ਮੁਲਾਜ਼ਮ ਰੈਗੂਲਰ ਵੀ ਹੋਣਗੇ। ਮਾਨ ਸਰਕਾਰ 36 ਹਜ਼ਾਰ ਮੁਲਾਜ਼ਮਾਂ ਨੂੰ ਪੱਕਾ ਕਰ ਰਹੀ ਹੈ ਜੋ ਵੀ ਉਨ੍ਹਾਂ ਨਿਯਮਾਂ ਨੂੰ ਪੂਰਾ ਕਰੇਗਾ ਉਹ ਪੱਕਾ ਹੋਵੇਗਾ। 

ਇਹ ਵੀ ਪੜ੍ਹੋ: ਦੀਵਾਲੀ, ਗੁਰਪੁਰਬ ਤੇ ਹੋਰ ਤਿਉਹਾਰਾਂ ਮੌਕੇ ਪਟਾਕੇ ਚਲਾਉਣ ਸਬੰਧੀ ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੁਕਮ ਜਾਰੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News