ਪੰਜਾਬ ਦੇ ਸਕੂਲਾਂ ਦਾ ਫ਼ਿਰ ਬਦਲਿਆ ਸਮਾਂ, ਨੋਟ ਕਰ ਲਓ ਨਵਾਂ Time Table
Wednesday, Jan 21, 2026 - 04:57 PM (IST)
ਲੁਧਿਆਣਾ (ਵਿੱਕੀ): ਪੰਜਾਬ ਦੇ ਸਕੂਲਾਂ ਦਾ ਸਮਾਂ ਇਕ ਵਾਰ ਫ਼ਿਰ ਬਦਲ ਦਿੱਤਾ ਗਿਆ ਹੈ। ਕੱਲ੍ਹ ਤੋਂ ਸਾਰੇ ਸਕੂਲ ਨਵੇਂ ਸਮੇਂ 'ਤੇ ਹੀ ਖੁੱਲ੍ਹਿਆ ਕਰਨਗੇ। 22 ਜਨਵਰੀ ਤੋਂ ਸਾਰੇ ਸਕੂਲ ਸਵੇਰੇ 9 ਵਜੇ ਖੁੱਲ੍ਹਿਆ ਕਰਨਗੇ। ਪ੍ਰਾਇਮਰੀ ਸਕੂਲਾਂ ਵਿਚ ਛੁੱਟੀ 3 ਵਜੇ ਹੋਵੇਗੀ, ਜਦਕਿ ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਛੁੱਟੀ ਦਾ ਸਮਾਂ 3.20 ਵਜੇ ਹੈ।
ਦਰਅਸਲ, ਪੰਜਾਬ ਵਿਚ ਕੜਾਕੇ ਦੀ ਠੰਡ ਤੇ ਧੁੰਦ ਦੇ ਮੱਦੇਨਜ਼ਰ 21 ਜਨਵਰੀ ਤਕ ਸਕੂਲ ਖੁੱਲ੍ਹਣ ਦਾ ਸਮਾਂ ਸਵੇਰੇ 10 ਵਜੇ ਕੀਤਾ ਗਿਆ ਸੀ। ਹੁਣ ਮੌਸਮ ਨੇ ਇਕ ਵਾਰ ਫ਼ਿਰ ਕਰਵਟ ਲੈ ਲਈ ਹੈ ਤੇ ਠੰਡ ਪਹਿਲਾਂ ਨਾਲੋਂ ਘਟਣੀ ਸ਼ੁਰੂ ਹੋ ਗਈ ਹੈ, ਜਿਸ ਦੇ ਮੱਦੇਨਜ਼ਰ ਸਕੂਲ ਸਿੱਖਿਆ ਵਿਭਾਗ ਵੱਲੋਂ ਸਕੂਲ ਖੁੱਲ੍ਹਣ ਦਾ ਸਮਾਂ ਫ਼ਿਰ ਤੋਂ ਪਹਿਲਾਂ ਵਾਂਗ 9 ਵਜੇ ਕਰ ਦਿੱਤਾ ਗਿਆ ਹੈ।
