ਪੰਜਾਬ 'ਚ ਸਕੂਲੀ ਵਿਦਿਆਰਥੀਆਂ ਨਾਲ ਵਾਪਰੇ ਹਾਦਸੇ 'ਤੇ ਬਾਲ ਅਧਿਕਾਰ ਕਮਿਸ਼ਨ ਦਾ ਸਖ਼ਤ ਐਕਸ਼ਨ

Wednesday, Feb 12, 2025 - 09:27 AM (IST)

ਪੰਜਾਬ 'ਚ ਸਕੂਲੀ ਵਿਦਿਆਰਥੀਆਂ ਨਾਲ ਵਾਪਰੇ ਹਾਦਸੇ 'ਤੇ ਬਾਲ ਅਧਿਕਾਰ ਕਮਿਸ਼ਨ ਦਾ ਸਖ਼ਤ ਐਕਸ਼ਨ

ਲੁਧਿਆਣਾ (ਵਿੱਕੀ)– ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਖੰਨਾ ’ਚ ਨੈਸ਼ਨਲ ਹਾਈਵੇਅ ’ਤੇ ਸਕੂਲੀ ਵਿਦਿਆਰਥੀਆਂ ਦੀ ਬੇਕਾਬੂ ਹੋ ਕੇ ਪਲਟੀ ਕਾਰ ਦੇ ਸੜਕ ਹਾਦਸੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਗ੍ਰੀਨ ਗ੍ਰੋਵ ਸਕੂਲ ਖੰਨਾ ਦੇ ਪ੍ਰਿੰਸੀਪਲ ਨੂੰ ਤਲਬ ਕੀਤਾ ਹੈ। ਇਹ ਮਾਮਲਾ 11 ਫਰਵਰੀ ਨੂੰ ਹੋਇਆ, ਜਿਸ ਵਿਚ ਸਕੂਲ ਦੀ ਫੇਅਰਵੈੱਲ ਪਾਰਟੀ ਤੋਂ ਮੁੜਦੇ ਸਮੇਂ 5 ਵਿਦਿਆਰਥੀ ਘਟਨਾਗ੍ਰਸਤ ਹੋਏ, ਜਿਨ੍ਹਾਂ ’ਚੋਂ 2 ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਇਹ ਹਾਸਦਾ ਖੰਨਾ ਦੇ ਬੀਜਾ ਚੌਕ ਕੋਲ ਹੋਇਆ ਸੀ, ਜਿਥੇ ਇਕ ਐਕਸ. ਯੂ. ਵੀ. ਗੱਡੀ ਬੇਕਾਬੂ ਹੋ ਕੇ ਸੜਕ ਦੇ ਹੇਠਾਂ ਖੇਤਾਂ ’ਚ ਜਾ ਪਲਟੀ। ਗੱਡੀ ਵਿਚ ਸਵਾਰ ਪੰਜੇ ਵਿਦਿਆਰਥੀ ਗ੍ਰੀਨ ਗ੍ਰੋਵ ਸਕੂਲ ਦੇ ਸਨ, ਜੋ ਆਪਣੀ ਫੇਅਰਵੈੱਲ ਪਾਰਟੀ ਤੋਂ ਮੁੜ ਰਹੇ ਸਨ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਵਿਧਾਇਕਾਂ ਨੂੰ ਕੇਜਰੀਵਾਲ ਦੀ 'ਨਸੀਹਤ', ਜਾਣੋ ਮੀਟਿੰਗ 'ਚ ਕੀ ਕੁਝ ਆਖਿਆ

ਹਾਦਸੇ ’ਚ ਸਾਰੇ ਵਿਦਿਆਰਥੀ ਜ਼ਖਮੀ ਹੋ ਗਏ, ਜਦਕਿ 2 ਦੀ ਹਾਲਤ ਗੰਭੀਰ ਹੋਣ ’ਤੇ ਉਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ, ਖੰਨਾ ’ਚ ਦਾਖਲ ਕਰਵਾਇਆ ਗਿਆ। ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਇਸ ਦੁਰਘਟਨਾ ਦਾ ਨੋਟਿਸ ਲੈਂਦਿਆਂ ਸਕੂਲ ਪ੍ਰਸ਼ਾਸ਼ਨ ਤੋਂ ਵਿਸ਼ੇਸ਼ ਰਿਪੋਰਟ ਤਲਬ ਕੀਤੀ ਹੈ।

ਕਮਿਸ਼ਨ ਅਨੁਸਾਰ ਇਹ ਸਪੱਸ਼ਟ ਕੀਤਾ ਜਾਣਾ ਜ਼ਰੂਰੀ ਹੈ ਕਿ ਇਸ ਦੁਰਘਟਨਾ ਦੀ ਵਜ੍ਹਾ ਕੀ ਸੀ ਅਤੇ ਇਸ ਵਿਚ ਕਿਸ ਦੀ ਲਾਪ੍ਰਵਾਹੀ ਸੀ। ਕਮਿਸ਼ਨਰ ਵਲੋਂ ਜਾਰੀ ਪੱਤਰ ’ਚ ਗ੍ਰੀਨ ਗ੍ਰੋਵ ਸਕੂਲ, ਖੰਨਾ ਦੇ ਪ੍ਰਿੰਸੀਪਲ ਨੂੰ 18 ਫਰਵਰੀ ਨੂੰ ਸਵੇਰੇ 11 ਵਜੇ ਕਮਿਸ਼ਨ ਸਾਹਮਣੇ ਵਿਅਕਤੀਗਤ ਰੂਪ ’ਚ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀਆਂ ਔਰਤਾਂ ਨੂੰ ਜਲਦ ਮਿਲਣਗੇ 1100-1100 ਰੁਪਏ!

ਇਸ ਦੇ ਨਾਲ ਹੀ ਸਕੂਲ ਪ੍ਰਸ਼ਾਸਨ ਤੋਂ ਇਹ ਵੀ ਪੁੱਛਿਆ ਗਿਆ ਹੈ ਕਿ ਭਵਿੱਖ ’ਚ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਕਿਹੜੇ ਠੋਸ ਕਦਮ ਚੁੱਕੇ ਜਾ ਰਹੇ ਹਨ। ਕਮਿਸ਼ਨ ਨੇ ਇਹ ਵੀ ਨਿਰਦੇਸ਼ ਦਿੱਤੇ ਹਨ ਕਿ ਸਾਰੇ ਜ਼ਖਮੀ ਵਿਦਿਆਰਥੀਆਂ ਦੇ ਇਲਾਜ ਦੀ ਪੂਰੀ ਜ਼ਿੰਮੇਦਾਰੀ ਯਕੀਨੀ ਕੀਤੀ ਜਾਵੇ ਅਤੇ ਉਨ੍ਹਾਂ ਦੀ ਵਰਤਮਾਨ ਸਿਹਤ ਸਥਿਤੀ ਬਾਰੇ ਵੀ ਰਿਪੋਰਟ ਪੇਸ਼ ਕੀਤੀ ਜਾਵੇ। ਉਥੇ ਦੱਸਿਆ ਗਿਆ ਹੈ ਕਿ ਜ਼ਿਲਾ ਸਿੱਖਿਆ ਵਿਭਾਗ ਦੀ ਉਕਤ ਮਾਮਲੇ ’ਚ ਸਕੂਲ ਤੋਂ ਰਿਪੋਰਟ ਤਲਬ ਕਰ ਰਿਹਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News