ਹੁਣ ਪੰਜਾਬ ਦੇ ਸਰਪੰਚਾਂ ਨੇ ਕੈਪਟਨ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ, ਰੱਖੀਆਂ ਇਹ ਮੰਗਾਂ
Thursday, Aug 19, 2021 - 11:01 PM (IST)
ਸੰਗਰੂਰ(ਦਵਿੰਦਰ)- ਜਿੱਥੇ ਪੰਜਾਬ ਵਿੱਚ ਸਰਕਾਰ ਦੇ ਖ਼ਿਲਾਫ਼ ਵੱਖ-ਵੱਖ ਵਰਗਾਂ ਦੇ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ ਧਰਨੇ ਮੁਜ਼ਾਹਰੇ ਕਰਦੇ ਆ ਰਹੇ ਹਨ, ਉਥੇ ਹੀ ਹੁਣ ਪੰਜਾਬ ਦੇ ਸਰਪੰਚਾਂ ਨੇ ਵੀ ਸਰਕਾਰ ਖ਼ਿਲਾਫ਼ ਆਪਣੀਆਂ ਮੰਗਾਂ ਨੂੰ ਲੈ ਕੇ ਬਿਗਲ ਵਜਾ ਦਿੱਤਾ ਹੈ। ਜਿਸ ਤਹਿਤ ਹੀ ਅੱਜ ਜ਼ਿਲ੍ਹਾ ਸੰਗਰੂਰ ਦੇ ਧੂਰੀ ਹਲਕੇ ਦੇ ਸਰਪੰਚਾਂ ਦੀ ਇੱਕ ਵਿਸਾਲ ਮੀਟਿੰਗ ਸਥਾਨਕ ਸੁਖਵਿੰਦਰਾ ਰੈਸਟੋਰੈਂਟ ਵਿਖੇ ਪੰਚਾਇਤ ਯੂਨੀਅਨ ਧੂਰੀ ਦੇ ਪ੍ਰਧਾਨ ਗੁਰਪਿਆਰ ਸਿੰਘ ਧੂਰਾ ਦੀ ਅਗਵਾਈ ਹੇਠ ਹੋਈ।
ੲਿਹ ਵੀ ਪੜ੍ਹੋ : ਅਹਿਮ ਖ਼ਬਰ : ਸਾਬਕਾ DGP ਸੁਮੇਧ ਸੈਣੀ ਨੂੰ ਹਾਈਕੋਰਟ ਤੋਂ ਮਿਲੀ ਵੱਡੀ ਰਾਹਤ, ਦਿੱਤੇ ਰਿਹਾਈ ਦੇ ਹੁਕਮ
ਜਿਸ ਮੀਟਿੰਗ ਵਿੱਚ ਧੂਰੀ ਹਲਕੇ ਦੇ ਸਰਪੰਚ ਵੱਡੀ ਗਿਣਤੀ ਵਿੱਚ ਹਾਜ਼ਰ ਹੋਏ, ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਚਾਇਤ ਯੂਨੀਅਨ ਦੇ ਪ੍ਰਧਾਨ ਸਰਪੰਚ ਗੁਰਪਿਆਰ ਸਿੰਘ ਧੂਰਾ ਨੇ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਪੰਚਾਇਤ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ 23 ਤੇ 24 ਅਗਸਤ ਨੂੰ ਪਟਿਆਲਾ ਵਿਖੇ ਦਿੱਤੇ ਜਾ ਰਹੇ ਵਿਸ਼ਾਲ ਰੋਸ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਧੂਰੀ ਹਲਕੇ ਦੇ ਸਰਪੰਚਾਂ ਵੱਲੋਂ ਪਹੁੰਚਣ ਲਈ ਇਸ ਮੀਟਿੰਗ ਵਿਚ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਧੂਰੀ ਹਲਕੇ ਦੇ ਸਰਪੰਚ ਵੱਡੀ ਗਿਣਤੀ ਵਿੱਚ 23 ਅਤੇ 24 ਅਗਸਤ ਨੂੰ ਪਟਿਆਲੇ ਵਿਖੇ ਪੰਚਾਇਤ ਯੂਨੀਅਨ ਪੰਜਾਬ ਵੱਲੋਂ ਦਿੱਤੇ ਜਾ ਰਹੇ ਧਰਨੇ ਵਿੱਚ ਵੱਡੀ ਗਿਣਤੀ ਵਿਚ ਪਹੁੰਚਣਗੇ ।
ੲਿਹ ਵੀ ਪੜ੍ਹੋ : ਬਿਜਲੀ ਮੁਲਾਜ਼ਮ ਨੇ ਦਰੱਖਤ ਨਾਲ ਲਟਕ ਕੇ ਕੀਤੀ ਖੁਦਕੁਸ਼ੀ, ਪਿਤਾ ਤੇ ਭੈਣ ਦੇ ਪਰਿਵਾਰ ਨੂੰ ਠਹਿਰਾਇਆ ਜ਼ਿੰਮੇਵਾਰ
ਪ੍ਰਧਾਨ ਗੁਰਪਿਆਰ ਸਿੰਘ ਧੂਰਾ ਸਰਪੰਚ ਨੇ ਕਿਹਾ ਕਿ ਪੰਚਾਇਤ ਯੂਨੀਅਨ ਦੀਆਂ ਪਿਛਲੇ ਲੰਬੇ ਸਮੇਂ ਤੋਂ ਪੁਰਾਣੀਆਂ ਮੰਗਾਂ ਜਿਵੇਂ ਕਿ ਸਰਪੰਚਾਂ ਦੀ ਤਨਖ਼ਾਹ 25,000 ਰੁਪਏ ਮਹੀਨਾ, ਪੰਚਾਇਤ ਮੈਂਬਰ ਦੀ ਤਨਖ਼ਾਹ 3,000 ਰੁਪਏ ਮਹੀਨਾ, ਨਰੇਗਾ ਦੀਆਂ ਡੇਢ ਸਾਲ ਤੋਂ ਲਟਕਦੀਆਂ ਪੇਮੇਂਟਾ ਕੀਤੀਆਂ ਜਾਣ ਅਤੇ ਨਰੇਗਾ ਦੀਆਂ ਗ੍ਰਾਂਟਾਂ ਦਾ 50 ਪ੍ਰਤੀਸ਼ਤ ਰੁਪਿਆ ਕੈਸ਼ ਦੇਣ ਬਾਰੇ ਅਤੇ ਪੰਚਾਇਤੀ ਵਿਕਾਸ ਕੰਮਾਂ ਵਿਚ ਪੰਚਾਇਤ ਸੈਕਟਰੀ ਅਤੇ ਬੀ ਡੀ ਓ ਦੇ ਸਾਈਨ ਸਰਪੰਚਾਂ ਦੇ ਨਾਲ ਜ਼ਰੂਰੀ ਕਰਨ ਆਦਿ ਮੰਗਾਂ ਅਤੇ ਹੋਰ ਪੰਚਾਇਤ ਯੂਨੀਅਨ ਪੰਜਾਬ ਦੀਆਂ ਮੰਗਾਂ ਨੂੰ ਪੰਜਾਬ ਸਰਕਾਰ ਤੋਂ ਜਲਦ ਪੂਰੀਆਂ ਕਰਨ ਦੀ ਮੰਗ ਕੀਤੀ ।