ਪੰਜਾਬ ਦੀ ਇਹ ਸੜਕ ਜਾਮ! ਰੋਕੀ ਗਈ ਆਵਾਜਾਈ
Monday, Jul 28, 2025 - 03:13 PM (IST)

ਖੰਨਾ (ਵਿਪਨ): ਬੀਤੀ ਰਾਤ ਖੰਨਾ ਦੇ ਜਗੇੜਾ ਨਹਿਰ ਪੁਲ਼ ਤੋਂ ਸ਼ਰਧਾਲੂਆਂ ਨਾਲ ਭਰੀ ਗੱਡੀ ਨਹਿਰ ਵਿਚ ਜਾ ਡਿੱਗੀ ਸੀ। ਇਸ ਹਾਦਸੇ ਵਿਚ ਕੁੱਲ੍ਹ 6 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 4 ਲੋਕ ਲਾਪਤਾ ਦੱਸੇ ਜਾ ਰਹੇ ਹਨ, ਜਿਨ੍ਹਾਂ ਦੀ ਭਾਲ ਅਜੇ ਵੀ ਜਾਰੀ ਹੈ। ਇਸ ਮਾਮਲੇ ਵਿਚ ਪਿੰਡ ਮਾਣਕਵਾਲ ਦੇ ਲੋਕਾਂ ਨੇ ਲੁਧਿਆਣਾ-ਮਾਲੇਰਕੋਟਲਾ ਰੋਡ ਜਾਮ ਕਰ ਦਿੱਤੀ ਹੈ। ਉਨ੍ਹਾਂ ਦੋਸ਼ ਲਗਾਇਆ ਹੈ ਕਿ ਪ੍ਰਸ਼ਾਸਨ ਵੱਲੋਂ ਲਾਪਤਾ ਲੋਕਾਂ ਦੀ ਭਾਲ ਨਹੀਂ ਕਰਵਾਈ ਜਾ ਰਹੀ।
ਇਹ ਖ਼ਬਰ ਵੀ ਪੜ੍ਹੋ - Punjab ਦੇ ਇਸ ਇਲਾਕੇ 'ਚ ਪਨੀਰ 'ਤੇ ਵੀ ਲੱਗ ਗਈ ਪਾਬੰਦੀ!
ਜਾਣਕਾਰੀ ਮੁਤਾਬਕ ਬੀਤੀ ਦੇਰ ਰਾਤ ਮਾਤਾ ਨੈਣਾ ਦੇਵੀ ਦੇ ਮੰਦਰ ਮੱਥਾ ਟੇਕ ਕੇ ਪਰਤ ਰਹੀ ਸ਼ਰਧਾਲੂਆਂ ਨਾਲ ਭਰੀ ਜਗੇੜਾ ਪੁਲ਼ ਤੋਂ ਨਹਿਰ ਵਿਚ ਜਾ ਡਿੱਗੀ ਸੀ। ਇਸ ਗੱਡੀ ਵਿਚ ਤਕਰੀਬਨ 30 ਸ਼ਰਧਾਲੂ ਸਵਾਰ ਸਨ। ਇਨ੍ਹਾਂ ਵਿਚੋਂ 6 ਸ਼ਰਧਾਲੂਆਂ ਦੀ ਮੌਤ ਹੋ ਗਈ ਸੀ, ਜਦਕਿ 19 ਸ਼ਰਧਾਲੂਆਂ ਨੂੰ ਪੁਲਸ ਅਤੇ ਮੌਕੇ 'ਤੇ ਮੌਜੂਦ ਲੋਕਾਂ ਨੇ ਨਹਿਰ ਵਿਚੋਂ ਬਾਹਰ ਕੱਢ ਕੇ ਬਚਾਅ ਲਿਆ। ਉੱਥੇ ਹੀ 4 ਤੋਂ 6 ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ, ਜਿਨ੍ਹਾਂ ਦੀ ਫ਼ਿਲਹਾਲ ਕੋਈ ਉੱਗ-ਸੁੱਗ ਨਹੀਂ ਲੱਗ ਸਕੀ। ਇਹ ਸਾਰੇ ਮਾਲੇਰਕੋਟਲਾ ਦੇ ਪਿੰਡ ਮਾਣਕਵਾਲ ਨਾਲ ਸਬੰਧਤ ਦੱਸੇ ਜਾ ਰਹੇ ਹਨ। ਇਸ ਮਾਮਲੇ ਵਿਚ ਹੁਣ ਪਿੰਡ ਮਾਣਕਵਾਲ ਦੇ ਲੋਕਾਂ ਨੇ ਲੁਧਿਆਣਾ-ਮਾਲੇਰਕੋਟਲਾ ਰੋਡ 'ਤੇ ਧਰਨਾ ਲਗਾ ਦਿੱਤਾ ਹੈ ਤੇ ਪ੍ਰਸ਼ਾਸਨ ਉੱਪਰ ਦੋਸ਼ ਲਗਾਇਆ ਹੈ ਕਿ ਲਾਪਤਾ ਲੋਕਾਂ ਦੀ ਭਾਲ ਨਹੀਂ ਕਰਵਾਈ ਜਾ ਰਹੀ।
ਇਹ ਖ਼ਬਰ ਵੀ ਪੜ੍ਹੋ - Punjab: ਸਾਰੀਆਂ ਹੱਦਾਂ ਟੱਪ ਗਿਆ ਬੰਦਾ! ਹਵਸ 'ਚ ਅੰਨ੍ਹੇ ਨੇ ਬੀਅਰ ਦੀ ਬੋਤਲ...
ਉੱਥੇ ਹੀ ਇਸ ਹਾਦਸੇ ਬਾਰੇ ਐੱਸ. ਐੱਸ. ਪੀ. ਡਾ. ਜੋਤੀ ਯਾਦਵ ਬੈਂਸ ਨੇ ਦੱਸਿਆ ਕਿ ਇਸ ਹਾਦਸੇ ਦੀ ਵਜ੍ਹਾ ਗੱਡੀ ਦਾ ਓਵਰਲੋਡ ਹੋਣਾ ਹੋ ਸਕਦਾ ਹੈ। ਪੁਲਸ ਹਰ ਪੱਖੋਂ ਜਾਂਚ ਕਰ ਰਹੀ ਹੈ। ਜੇਕਰ ਕੋਈ ਲਾਪਰਵਾਹੀ ਸਾਮ੍ਹਣੇ ਆਈ ਤਾਂ ਕਾਰਵਾਈ ਹੋਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਵੀ ਕੀਤੀ ਤਾਂ ਜੋ ਬਚਾਅ ਕਾਰਜ ਸੁਚਾਰੂ ਢੰਗ ਨਾਲ ਮੁਕੰਮਲ ਕੀਤਾ ਜਾ ਸਕੇ। ਐੱਸ. ਐੱਸ. ਪੀ. ਨੇ ਦੱਸਿਆ ਕਿ ਬੀਤੀ ਰਾਤ ਗੱਡੀ 'ਚ 25 ਜਣਿਆਂ ਦੇ ਹੋਣ ਦੀ ਖ਼ਬਰ ਸੀ। ਸਵੇਰੇ ਪਿੰਡ ਦੀ ਪੰਚਾਇਤ ਨਾਲ ਸੰਪਰਕ ਕਰਨ 'ਤੇ ਜਾਣਕਾਰੀ ਮਿਲੀ ਕਿ 29 ਜਣੇ ਗੱਡੀ 'ਚ ਸਨ। ਇਨ੍ਹਾਂ 'ਚੋਂ 6 ਦੀ ਮੌਤ ਹੋ ਗਈ ਹੈ, 19 ਨੂੰ ਬਚਾ ਲਿਆ ਗਿਆ ਹੈ ਤੇ 4 ਲਾਪਤਾ ਹਨ। ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8