ਪੰਜਾਬ 'ਚ ਘੱਟ ਹੋਇਆ ਪ੍ਰਦੂਸ਼ਣ ਪਰ ਪਰਾਲੀ ਸਾੜਨ ਦੇ ਵੱਧ ਦਰਜ ਹੋਏ ਮਾਮਲੇ

11/14/2018 1:03:15 PM

ਪਟਿਆਲਾ—ਦੀਵਾਲੀ ਦੇ ਦੂਜੇ ਦਿਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ.ਸੀ.ਸੀ.ਬੀ.) ਦੇ ਵਲੋਂ ਸੂਬੇ 'ਚ ਪ੍ਰਦੂਸ਼ਣ 29 ਫੀਸਦੀ ਘੱਟ ਹੋਣ ਦਾ ਦਾਅਵਾ ਐੱਨ.ਜੀ.ਟੀ. ਦੀ ਰਿਪੋਰਟ ਆਉਣ ਦੇ ਬਾਅਦ ਸਵਾਲਾਂ ਦੇ ਘੇਰੇ 'ਚ ਆ ਗਿਆ ਹੈ। ਬੋਰਡ ਦੇ ਦਾਅਵੇ ਦੇ ਬਾਅਦ ਐੱਨ.ਜੀ.ਟੀ. ਨੇ ਪਿਛਲੇ ਸਾਲ ਦੀ ਤੁਲਨਾ 'ਚ ਇਸ ਸਾਲ ਪਰਾਲੀ ਸਾੜਨ ਦੇ ਮਾਮਲੇ ਜ਼ਿਆਦਾ ਰਿਪੋਰਟ ਹੋਣ 'ਤੇ ਚੀਫ ਸੈਕੇਟਰੀ ਨੂੰ 15 ਨਵੰਬਰ ਨੂੰ ਤਲਬ ਕੀਤਾ ਹੈ। 2017 'ਚ ਸੂਬੇ 'ਚ ਜਿੱਥੇ 42025 ਪਰਾਲੀ ਸਾੜਨ ਦੇ ਮਾਮਲੇ ਰਿਪੋਰਟ ਹੋਏ ਸਨ, ਉੱਥੇ 2018 (ਨਵੰਬਰ ਤੱਕ) 42126 ਮਾਮਲੇ ਇਧਰ ਪੀ.ਪੀ.ਸੀ.ਬੀ. ਦੇ ਮੌਸਮ ਵਿਗਿਆਨੀ ਡਾ. ਚਰਨਜੀਤ ਸਿੰਘ ਦੇ ਮੁਤਾਬਕ ਪਿਛਲੇ ਸਾਲ 18 ਲੱਖ ਹੈਕਟੇਅਰ ਏਰੀਏ 'ਚ ਅੱਗ ਲੱਗੀ ਸੀ, ਇਸ ਸਾਲ 14 ਲੱਖ ਹੈਕਟੇਅਰ 'ਚ। ਜੋ ਬਹੁਤ ਛੋਟੀ ਕਿਸਮ ਦੀ ਹੈ। ਬਲਕਿ ਛੋਟੇ ਕਿਸਾਨਾਂ ਵਲੋਂ ਅੱਗ ਲਗਾਈ ਗਈ। ਇਸ ਕਾਰਨ ਆਸਮਾਨ 'ਚ ਏਅਰ ਕੁਆਲਟੀ ਇਨਡੈਕਸ ਘਟਣ ਨਾਲ 29 ਫੀਸਦੀ ਪ੍ਰਦੂਸ਼ਣ ਦਾ ਪੱਧਰ ਘੱਟ ਰਿਕਾਰਡ ਕੀਤਾ ਗਿਆ ਹੈ।
 

ਜ਼ਿਲਾ 2016 2017 2018
ਅੰਮ੍ਰਿਤਸਰ 1630 968 1032
ਬਰਨਾਲਾ 4406 2240 1957
ਬਠਿੰਡਾ 6637 5701 4300
ਫਰੀਦਕੋਟ 3428 2109 2192
ਫਤਿਹਗੜ੍ਹ 845 1213 754
ਫਾਜ਼ਿਲਕਾ 2178 1317 1239
ਫਿਰੋਜ਼ਪੁਰ 5669 2857 4513
ਗੁਰਦਾਸਪੁਰ 1681 1180 996
ਜਲੰਧਰ 3575 1519 1081
ਕਪੂਰਥਲਾ 2338 1144 651
ਲੁਧਿਆਣਾ 7127 3126 1668
ਮਾਨਸਾ 4006 3072 2976
ਮੋਗਾ 6829 2050 2583
ਪਠਾਨਕੋਟ 27 0 27
ਪਟਿਆਲਾ 4935 3793 3452
ਰੂਪਨਗਰ 547 237 68
ਸੰਗਰੂਰ 9402 6805 5780
ਮੋਹਾਲੀ 239 167 143
ਨਵਾਂਸ਼ਹਿਰ 1049 521 210
ਮੁਕਤਸਰ 4585 2479 4010
ਹੁਸ਼ਿਆਰਪੁਰ  691 368 167
ਤਰਨਤਾਰਨ 3218 1937 2229

 


Shyna

Content Editor

Related News