ਪਲਾਟ ’ਤੇ ਕਬਜ਼ਾ ਕਰਨ ਦੇ ਦੋਸ਼ ’ਚ 10 ਵਿਅਕਤੀਆਂ ਖ਼ਿਲਾਫ਼ ਕੇਸ ਦਰਜ

Friday, Aug 08, 2025 - 03:09 PM (IST)

ਪਲਾਟ ’ਤੇ ਕਬਜ਼ਾ ਕਰਨ ਦੇ ਦੋਸ਼ ’ਚ 10 ਵਿਅਕਤੀਆਂ ਖ਼ਿਲਾਫ਼ ਕੇਸ ਦਰਜ

ਬਠਿੰਡਾ (ਸੁਖਵਿੰਦਰ) : ਪਲਾਟ ’ਤੇ ਕਬਜ਼ਾ ਕਰਨ ਦੇ ਦੋਸ਼ਾਂ ’ਚ ਥਰਮਲ ਪੁਲਸ ਵੱਲੋਂ 7 ਅਣਪਛਾਤੇ ਲੋਕਾਂ ਸਮੇਤ 10 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪ੍ਰਭਜੀਤ ਸਿੰਘ ਵਾਸੀ ਆਦਰਸ਼ ਨਗਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦਾ ਗਿੱਲ ਪੱਤੀ ਰੋਡ ’ਤੇ ਪਲਾਟ ਹੈ।

ਉਨ੍ਹਾਂ ਦੋਸ਼ ਲਗਾਇਆ ਕਿ ਬੀਤੇ ਦਿਨੀਂ ਮੁਲਜ਼ਮ ਗੁਰਵਿੰਦਰ ਸਿੰਘ, ਸੁਖਪਾਲ ਸਿੰਘ ਵਾਸੀ ਮਾਡਲ ਟਾਊਨ, ਪੱਪੀ ਆੜ੍ਹਤੀਆਂ ਵਾਸੀ ਸਿਵੀਆ, ਅਤੇ 6/7 ਅਣਪਛਾਤੇ ਲੋਕਾਂ ਨੇ ਮਿਲਕੇ ਉਸ ਦੇ ਪਲਾਟ ਵਿਚ ਜੇ. ਸੀ. ਬੀ. ਨਾਲ ਨਿਸ਼ਾਨਦੇਹੀ ਖ਼ਤਮ ਕਰ ਦਿੱਤੀ ਅਤੇ ਪਲਾਟ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਉਕਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।


author

Babita

Content Editor

Related News