ਪੰਜਾਬ ''ਚ ਵੱਡਾ ਐਕਸ਼ਨ! ਦਰੱਖਤ ਕੱਟਣ ਵਾਲਿਆਂ ਖ਼ਿਲਾਫ਼ ਪੁਲਸ ਕੇਸ ਦਰਜ
Monday, Aug 11, 2025 - 06:33 PM (IST)

ਲੁਧਿਆਣਾ (ਹਿਤੇਸ਼): ਦੁੱਗਰੀ ਵਿਖੇ 200 ਫੁੱਟੀ ਰੋਡ ’ਤੇ ਦਰੱਖਤ ਕੱਟਣ ਵਾਲਿਆਂ ਖਿਲਾਫ਼ ਗਲਾਡਾ ਨੇ ਪੁਲਸ ਕੇਸ ਦਰਜ ਕਰਵਾ ਦਿੱਤਾ ਹੈ, ਜਿਸ ਦੇ ਮੁਕਾਬਲੇ ਸਰਾਭਾ ਨਗਰ ਮਾਮਲੇ ’ਚ ਨਗਰ ਨਿਗਮ ਦੀ ਕਾਰਵਾਈ ਠੁੱਸ ਹੋ ਕੇ ਰਹਿ ਗਈ ਹੈ। ਇਸ ਮਾਮਲੇ ’ਚ ਐੱਨ. ਜੀ. ਓ. ਦੇ ਮੈਂਬਰਾਂ ਵਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਦੁੱਗਰੀ ’ਚ 200 ਫੁੱਟੀ ਰੋਡ ’ਤੇ ਨਾਜਾਇਜ਼ ਤੌਰ ’ਤੇ ਬਣਾਈ ਜਾ ਰਹੀ ਇਕ ਨਵੀਂ ਬਿਲਡਿੰਗ ਦੇ ਮਾਲਕ ਵਲੋਂ ਫਰੰਟ ਵਿਊ ’ਚ ਰੁਕਾਵਟ ਬਣ ਰਹੇ ਬਹੁਤ ਸਾਰੇ ਦਰੱਖਤ ਕੱਟ ਦਿੱਤੇ ਹਨ ਅਤੇ ਸੈਂਟਰਲ ਕਿਨਾਰੇ ’ਚ ਲਗੇ ਅੱਧੀ ਦਰਜਨ ਤੋਂ ਵੱਧ ਦਰੱਖਤਾਂ ਦੀਆਂ ਜੜ੍ਹਾਂ ’ਚ ਜ਼ਹਿਰ ਪਾ ਕੇ ਉਨ੍ਹਾਂ ਨੂੰ ਡੈਮੇਜ਼ ਕੀਤਾ ਗਿਆ ਹੈ।
ਇਸ ਸਬੰਧ ’ਚ ਗਲਾਡਾ ਦੀ ਬਾਗਵਾਨੀ ਬ੍ਰਾਂਚ ਦੇ ਅਫ਼ਸਰਾਂ ਦੀ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਸਦਰ ਦੀ ਪੁਲਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ਦਰੱਖ਼ਤਾਂ ਨੂੰ ਕੱਟਣ ਜਾਂ ਨੁਕਸਾਨ ਪਹੁੰਚਾਉਣ ਲਈ ਬਿਲਡਿੰਗ ਮਾਲਕ ਦਾ ਜ਼ਿਕਰ ਕਰਨ ਦੇ ਬਾਵਜੂਦ ਉਸ ਨੂੰ ਨਾਮਜ਼ਦ ਨਹੀਂ ਕੀਤਾ ਗਿਆ। ਉਥੇ ਸਰਾਭਾ ਨਗਰ ਮੇਨ ਰੋਡ ’ਤੇ ਹੀ ਬੀ-ਕੈਫੇ ਦੇ ਸਾਹਮਣੇ ਸਥਿਤ ਫੈਟ ਟਾਈਗਰ ਰੈਸਟੋਰੈਂਟ ਦੇ ਬਾਹਰ ਲੱਗਿਆ ਕਈ ਸਾਲਾ ਪੁਰਾਣਾ ਦਰੱਖ਼ਤ ਕੱਟਣ ਦੇ ਮਾਮਲੇ ’ਚ ਨਗਰ ਨਿਗਮ ਦੀ ਕਾਗਜ਼ੀ ਕਾਰਵਾਈ ਦੀ ਹਵਾ ਨਿਕਲ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਪਿੰਡਾਂ ਬਾਰੇ CM ਮਾਨ ਦਾ ਵੱਡਾ ਐਲਾਨ, ਅਗਲੇ ਮਹੀਨੇ ਤੋਂ...
ਕਿਉਂਕਿ ਇਸ ਮਾਮਲੇ ਵਿਚ ਐੱਨ. ਜੀ. ਓ. ਦੇ ਮੈਂਬਰਾਂ ਵਲੋਂ ਪ੍ਰਦਰਸ਼ਨ ਕਰਨ ਦੇ ਬਾਅਦ ਨਗਰ ਨਿਗਮ ਦੀ ਬਾਗਵਾਨੀ ਬ੍ਰਾਂਚ ਦੇ ਅਫ਼ਸਰਾਂ ਵਲੋਂ ਰੈਸਟੋਰੈਂਟ ਮਾਲਕ ਖਿਲਾਫ ਪੁਲਸ ਵਿਚ ਸ਼ਿਕਾਇਤ ਕਰਨ ਦੀ ਗੱਲ ਕਹੀ ਗਈ ਸੀ ਪਰ ਇਹ ਏਰੀਆ ਥਾਣਾ ਡਵੀਜ਼ਨ ਨੰ. 5 ਦਾ ਹੋਣ ਦੇ ਬਾਵਜੂਦ ਸਰਾਭਾ ਨਗਰ ਪੁਲਸ ਸਟੇਸ਼ਨ ਵਿਚ ਸ਼ਿਕਾਇਤ ਭੇਜ ਦਿੱਤੀ ਗਈ, ਜਿਸ ਦੀ ਪੁਸ਼ਟੀ ਏ. ਸੀ. ਪੀ. ਵਲੋਂ ਪੁਲਸ ਕਮਿਸ਼ਨਰ ਨੂੰ ਭੇਜੀ ਗਈ ਰਿਪੋਰਟ ਵਿਚ ਹੋ ਗਈ ਹੈ। ਇਸ ਦੇ ਕਈ ਦਿਨ ਬਾਅਦ ਵੀ ਕਾਰਵਾਈ ਕਰਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।
ਆਈ-ਬਲਾਕ ’ਚ 10 ਦਰਖ਼ਤ ਕੱਟਣ ਦਾ ਮਾਮਲਾ ਵੀ ਹੋਇਆ ਰਫਾ-ਦਫਾ
ਸਰਾਭਾ ਨਗਰ ’ਚ ਪੁਰਾਣੇ ਦਰੱਖ਼ਤਾਂ ਨੂੰ ਕੱਟਣ ਦਾ ਇਹ ਕੋਈ ਪਹਿਲਾ ਮਾਮਲਾ ਨਹੀ ਹੈ। ਇਸ ਤੋਂ ਪਹਿਲਾਂ ਆਈ-ਬਲਾਕ ’ਚ ਪਾਰਕ ਨਾਲ ਮੇਨ ਰੋਡ ’ਤੇ ਲੱਗੇ 10 ਦਰੱਖ਼ਤ ਕੱਟ ਦਿੱਤੇ ਗਏ ਸਨ। ਇਸ ਸਬੰਧ ਵਿਚ ਸਰਕਾਰ ਕੋਲ ਪੁੱਜੀ ਸ਼ਿਕਾਇਤ ਦੇ ਆਧਾਰ ’ਤੇ ਚੀਫ਼ ਵਿਜੀਲੈਂਸ ਅਫਸਰ ਵਲੋਂ ਮੰਗੀ ਗਈ ਰਿਪੋਰਟ ’ਤੇ ਨਗਰ ਨਿਗਮ ਨੇ ਪੁਲਸ ਵਿਚ ਸ਼ਿਕਾਇਤ ਦਰਜ ਕਰਵਾਉਣ ਦੀ ਗੱਲ ਕਹੀ ਸੀ ਪਰ ਉਹ ਮਾਮਲਾ ਵੀ ਰਫਾ-ਦਫਾ ਹੋ ਗਿਆ ਸੀ।
ਵਿਧਾਇਕ ਪਰਾਸ਼ਰ ਦਾ ਦਾਅਵਾ – ਕਿਦਵਈ ਨਗਰ ਪਾਰਕ ’ਚ ਲੋਕਾਂ ਦੀ ਸਹਿਮਤੀ ਨਾਲ ਹੀ ਫਾਈਨਲ ਹੋਵੇਗੀ ਟੈਂਕੀ ਬਣਾਉਣ ਦੀ ਲੋਕੇਸ਼ਨ
ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਦਾਅਵਾ ਕੀਤਾ ਹੈ ਕਿ ਕਿਦਵਈ ਨਗਰ ਪਾਰਕ ’ਚ ਲੋਕਾਂ ਦੀ ਸਹਿਮਤੀ ਨਾਲ ਹੀ ਟੈਂਕੀ ਬਣਾਉਣ ਦੀ ਲੋਕੇਸ਼ਨ ਫਾਈਨਲ ਹੋਵੇਗੀ। ਇੱਥੇ ਦੱਸਣਾ ਉੱਚਿਤ ਹੈ ਕਿ ਨਗਰ ਨਿਗਮ ਵੱਲੋਂ 24 ਘੰਟੇ ਪਾਣੀ ਸਪਲਾਈ ਦੇਣ ਦੀ ਯੋਜਨਾ ਤਹਿਤ ਨਵੀਆਂ ਟੈਂਕੀਆਂ ਬਣਾਉਣ ਦਾ ਜੋ ਕੰਮ ਸ਼ੁਰੂ ਕੀਤਾ ਗਿਆ ਹੈ, ਉਸ ਦੇ ਤਹਿਤ ਕਿਦਵਈ ਨਗਰ ਪਾਰਕ ’ਚ ਮਾਰਕ ਕੀਤੀ ਲੋਕੇਸ਼ਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - Breaking News: ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੂੰ ਪੁਲਸ ਨੇ ਕੀਤਾ ਡਿਟੇਨ
ਇਸ ਤਹਿਤ ਇਲਾਕੇ ਦੇ ਕਈ ਲੋਕ ਟੈਂਕੀ ਬਣਾਉਣ ਲਈ ਕਈ ਸਾਲ ਪੁਰਾਣੇ ਦਰੱਖ਼ਤਾਂ ਨੂੰ ਕੱਟਣ ਦੀ ਕੋਸ਼ਿਸ਼ ਦਾ ਵਿਰੋਧ ਕਰ ਰਹੇ ਹਨ, ਜਿਨ੍ਹਾਂ ਲੋਕਾਂ ਵਲੋਂ ਪਿਛਲੇ ਦਿਨੀਂ ਇਸ ਮੁੱਦੇ ’ਤੇ ਨਗਰ ਨਿਗਮ ਖਿਲਾਫ ਪ੍ਰਦਰਸ਼ਨ ਵੀ ਕੀਤਾ ਗਿਆ। ਇਸ ਦੇ ਮੱਦੇਨਜ਼ਰ ਵਿਧਾਇਕ ਪਰਾਸ਼ਰ ਐਤਵਾਰ ਨੂੰ ਸਾਈਟ ’ਤੇ ਪਹੁੰਚੇ ਅਤੇ ਇਲਾਕੇ ਦੇ ਲੋਕਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਹੈ ਕਿ ਲੋਕਾਂ ਦੀ ਸਹਿਮਤੀ ਨਾਲ ਹੀ ਟੈਂਕੀ ਬਣਾਉਣ ਦੀ ਲੋਕੇਸ਼ਨ ਫਾਈਨਲ ਹੋਵੇਗੀ, ਤਾਂ ਜੋ ਦਰੱਖ਼ਤਾਂ ਦਾ ਵੀ ਬਚਾਅ ਹੋ ਸਕੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8