ਜੰਮੂ-ਕਸ਼ਮੀਰ ''ਚ ਸ਼ਹੀਦ ਹੋਏ ਪੰਜਾਬ ਦੇ ਦੋ ਜਵਾਨ, ਰੱਖੜੀ ਮੌਕੇ ਪਰਿਵਾਰਾਂ ''ਚ ਛਾਇਆ ਮਾਤਮ
Saturday, Aug 09, 2025 - 04:10 PM (IST)

ਫਤਿਹਗੜ੍ਹ ਸਾਹਿਬ/ਖੰਨਾ (ਜਗਦੇਵ, ਵਿਪਨ)- ਜੰਮੂ-ਕਸ਼ਮੀਰ ਵਿਚ ਪੰਜਾਬ ਦੇ ਦੋ ਜਵਾਨਾਂ ਦੇ ਸ਼ਹੀਦ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜੰਮੂ-ਕਸ਼ਮੀਰ ਦੇ ਕੁਲਗ੍ਰਾਮ ਜ਼ਿਲ੍ਹੇ ਵਿਚ ਅਖਲ ਜੰਗਲ ਵਿਚ ਚੱਲ ਰਹੀ ਮੁਠਭੇੜ ਦੌਰਾਨ ਪੰਜਾਬ ਦੇ ਦੋ ਜਵਾਨ ਸ਼ਹੀਦ ਹੋ ਗਏ। ਫਤਿਹਗੜ੍ਹ ਸਾਹਿਬ ਦੇ ਪਿੰਡ ਬਦੀਨਪੁਰ ਦੇ 26 ਸਾਲਾ ਸਿਪਾਹੀ ਹਰਮਿੰਦਰ ਸਿੰਘ ਅਤੇ ਖੰਨਾ ਦੇ ਪਿੰਡ ਮਾਨੂਪੁਰ ਦੇ ਲਾਂਸ ਨਾਇਕ ਪ੍ਰੀਤਪਾਲ ਸਿੰਘ (28) ਨੇ ਦੇਸ਼ ਲਈ ਆਪਣੀ ਕੁਰਬਾਨੀ ਦੇ ਦਿੱਤੀ।
ਇਹ ਵੀ ਪੜ੍ਹੋ: ਪੰਜਾਬ 'ਚ ਐਂਟੀ ਡਰੋਨ ਸਿਸਟਮ ਦੀ ਸ਼ੁਰੂਆਤ, ਕੇਜਰੀਵਾਲ ਨੇ ਕਿਹਾ ਹੁਣ ਨਸ਼ਾ ਮੁਕਤ ਹੋਵੇਗਾ ਸੂਬਾ
ਰੱਖੜੀ ਤੋਂ ਠੀਕ ਪਹਿਲਾਂ ਆਈ ਇਸ ਖ਼ਬਰ ਨੇ ਦੋਵਾਂ ਪਰਿਵਾਰਾਂ ਵਿੱਚ ਸੋਗ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਪ੍ਰੀਤਪਾਲ ਸਿੰਘ ਦੇ ਵਿਆਹ ਨੂੰ ਸਿਰਫ਼ 4 ਮਹੀਨੇ ਹੋਏ ਸਨ। ਪਰਿਵਾਰ ਘਰ ਵਿੱਚ ਰੱਖੜੀ ਦਾ ਤਿਉਹਾਰ ਮਨਾਉਣ ਦੀਆਂ ਖ਼ੁਸ਼ੀਆਂ ਮਾਣ ਰਿਹਾ ਸੀ ਕਿ ਅਚਾਨਕ ਮਿਲੀ ਇਸ ਖ਼ਬਰ ਨੇ ਸੋਗ ਦਾ ਮਾਹੌਲ ਬਣਾ ਦਿੱਤਾ। ਹਰਮਿੰਦਰ ਸਿੰਘ ਦੀ ਮਾਂ ਅਤੇ ਭੈਣਾਂ ਉਸ ਦੀ ਸੁਰੱਖਿਅਤ ਵਾਪਸੀ ਦੀ ਉਡੀਕ ਕਰ ਰਹੀਆਂ ਸਨ ਪਰ ਉਸ ਦੀ ਸ਼ਹਾਦਤ ਦੀ ਖ਼ਬਰ ਆ ਗਈ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ਜੇਲ੍ਹ 'ਚ ਬੰਦ ਭਰਾਵਾਂ ਨੂੰ ਰੱਖੜੀ ਬੰਨ੍ਹਣ ਪਹੁੰਚੀਆਂ ਭੈਣਾਂ ਹੋਈਆਂ ਭਾਵੁਕ
ਦੱਸ ਦੇਈਏ ਕਿ ਜੰਮੂ-ਕਸ਼ਮੀਰ ਦੇ ਕੁਲਗ੍ਰਾਮ ਜ਼ਿਲ੍ਹੇ ਵਿਚ ਆਪਰੇਸ਼ਨ ਅਖਲ ਨੂੰ ਸਪੈਸ਼ ਆਪਰੇਸ਼ਨ ਗਰੁੱਪ, ਜੰਮੂ-ਕਸ਼ਮੀਰ ਪੁਲਸ ਫ਼ੌਜ ਅਤੇ ਸੀ.ਆਰ.ਪੀ.ਐੱਫ਼. ਅੰਜਾਮ ਦੇ ਰਹੇ ਹਨ। ਇਹ 1 ਅਗਸਤ ਤੋਂ ਚੱਲ ਰਿਹਾ ਹੈ। ਜੰਗਲ ਵਿਚ ਅਜੇ ਹੋਰ ਅੱਤਵਾਦੀਆਂ ਦੇ ਲੁਕੇ ਹੋਣ ਦੀ ਸ਼ੰਕਾ ਹੈ। ਦੋਵੇਂ ਪਾਸਿਓਂ ਫਾਇਰਿੰਗ ਜਾਰੀ ਹੈ। ਫ਼ੌਜ ਦੇ ਅਫ਼ਸਰਾਂ ਦਾ ਕਹਿਣਾ ਹੈ ਕਿ ਅੱਤਵਾਦੀਆਂ ਨੂੰ ਪੂਰੀ ਤਰ੍ਹਾਂ ਖ਼ਤਮ ਕੀਤੇ ਬਿਨ੍ਹਾਂ ਇਹ ਆਪਰੇਸ਼ਨ ਖ਼ਤਮ ਨਹੀਂ ਹੋਵੇਗਾ।
ਇਹ ਵੀ ਪੜ੍ਹੋ: DGP ਗੌਰਵ ਯਾਦਵ ਦੀ ਸਖ਼ਤੀ! ਪੰਜਾਬ 'ਚ ਵਧਾਈ ਗਈ ਸੁਰੱਖਿਆ, ਰੇਲਵੇ ਸਟੇਸ਼ਨਾਂ ’ਤੇ ਲੱਗੇ ਵਿਸ਼ੇਸ਼ ਨਾਕੇ
ਵੀਡੀਓ ਕਾਲ 'ਤੇ ਹਰਮਿੰਦਰ ਨਾਲ ਪਰਿਵਾਰ ਦੀ ਹੋਈ ਸੀ ਆਖਰੀ ਗੱਲਬਾਤ
ਸਿੱਖ ਫੋਰਸ ਸਿਖਲਾਈ ਰੈਜੀਮੈਂਟ ਦੇ ਸ਼ਹੀਦ ਹੌਲਦਾਰ ਹਰਮਿੰਦਰ ਸਿੰਘ ਦੇ ਪਰਿਵਾਰ ਨੇ ਦੱਸਿਆ ਕਿ ਹਰਮਿੰਦਰ ਨੇ ਵੀਡਿਓ ਕਾਲ 'ਤੇ ਪਰਿਵਾਰ ਨਾਲ ਗੱਲ ਕੀਤੀ ਸੀ। ਜਿਸ ਦੌਰਾਨ ਉਸ ਨੇ ਦੱਸਿਆ ਕਿ ਪਿਛਲੇ 5 ਦਿਨਾਂ ਤੋਂ ਉਹ ਅਤੇ ਉਸ ਦੇ 4 ਸਾਥੀਆਂ ਨੂੰ ਅੱਤਵਾਦੀਆਂ ਨੇ ਘੇਰਾ ਪਾਇਆ ਹੋਇਆ ਹੈ ਅਤੇ ਅੱਜ ਫ਼ੌਜ ਦੇ ਅਫ਼ਸਰਾਂ ਨੇ ਹਰਮਿੰਦਰ ਦੇ ਸ਼ਹੀਦ ਹੋਣ ਦੀ ਸੂਚਨਾ ਦਿੱਤੀ। ਪਰਿਵਾਰ ਨੇ ਕਿਹਾ ਕਿ ਫ਼ੌਜ ਨੂੰ ਖੁੱਲ੍ਹ ਦੇਣੀ ਚਾਹੀਦੀ ਹੈ ਤਾਂ ਜੋ ਇਹ ਮੁੱਠੀ ਭਰ ਅੱਤਵਾਦੀਆਂ ਦਾ ਸਫ਼ਾਇਆ ਕੀਤਾ ਜਾ ਸਕੇ ਅਤੇ ਸਰਕਾਰ 'ਤੇ ਵੀ ਰੋਸ ਪ੍ਰਗਟ ਕਰਦੇ ਕਿਹਾ ਕਿ ਸਾਡੀ ਫ਼ੌਜ ਦੇ ਅਫ਼ਸਰ ਆਪਣੇ ਸਾਥੀਆਂ ਨੂੰ ਅੱਤਵਾਦ ਦੀ ਚੁਗਲ ਤੋਂ ਛੁਡਾ ਨਾ ਸਕੇ।
ਇਹ ਵੀ ਪੜ੍ਹੋ: ਜਲੰਧਰ ਦੀ ਸਿਆਸਤ 'ਚ ਵੱਡੀ ਹਲਚਲ! ਇੰਪਰੂਵਮੈਂਟ ਟਰੱਸਟ ਦੀ ਚੇਅਰਪਰਸਨ ਬਦਲੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e