ਪੰਜਾਬ ''ਚ ਰਜਿਸਟਰੀ ਕਲਰਕਾਂ ਸਮੇਤ 44 ਕਰਮਚਾਰੀਆਂ ਦੇ ਤਬਾਦਲੇ

Friday, Aug 08, 2025 - 01:28 PM (IST)

ਪੰਜਾਬ ''ਚ ਰਜਿਸਟਰੀ ਕਲਰਕਾਂ ਸਮੇਤ 44 ਕਰਮਚਾਰੀਆਂ ਦੇ ਤਬਾਦਲੇ

ਅੰਮ੍ਰਿਤਸਰ (ਨੀਰਜ)-ਪੰਜਾਬ ਸਰਕਾਰ ਵਲੋਂ ਜਾਰੀ ਹੁਕਮਾਂ ਅਨੁਸਾਰ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਰਜਿਸਟਰੀ ਦਫ਼ਤਰਾਂ ਦੇ ਕਲਰਕਾਂ ਸਮੇਤ 44 ਕਰਮਚਾਰੀਆਂ ਦੇ ਤਬਾਦਲੇ ਕੀਤੇ ਹਨ। ਜਾਣਕਾਰੀ ਅਨੁਸਾਰ ਸਰਕਾਰ ਨੇ ਹੁਕਮ ਜਾਰੀ ਕੀਤੇ ਸਨ ਕਿ ਰਜਿਸਟਰੀ ਦਫ਼ਤਰ ਵਿਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਲੰਬੇ ਸਮੇਂ ਤੋਂ ਤਾਇਨਾਤ ਰਜਿਸਟਰੀ ਕਲਰਕਾਂ ਦੇ ਤਬਾਦਲੇ ਕੀਤੇ ਜਾਣ, ਜਿਸ ਤੋਂ ਬਾਅਦ ਪ੍ਰਸ਼ਾਸਨ ਵਲੋਂ ਇਹ ਐਕਸ਼ਨ ਲਿਆ ਗਿਆ ਹੈ। ਇਸ ਦੇ ਨਾਲ ਹੀ ਡੀ. ਸੀ. ਦਫ਼ਤਰ ਦੇ ਕਰਮਚਾਰੀ, ਜਿਨ੍ਹਾਂ ਦੀ ਨੌਕਰੀ 7 ਸਾਲ ਤੋਂ ਘੱਟ, ਨੂੰ ਰਜਿਸਟਰੀ ਕਲਰਕਾਂ ਦੇ ਮਹੱਤਵਪੂਰਨ ਅਹੁਦਿਆਂ ’ਤੇ ਤਾਇਨਾਤ ਕੀਤਾ ਗਿਆ ਹੈ। ਹਾਲਾਂਕਿ ਕੁਝ ਕਰਮਚਾਰੀ ਤਬਾਦਲਿਆਂ ਦੇ ਮਾਮਲਿਆਂ ਵਿਚ ਗੜਬੜੀ ਦੀਆਂ ਗੱਲ ਵੀ ਕਰ ਰਹੇ ਹਨ ਕਿਉਂਕਿ ਕੁਝ ਦਾਗੀ ਕਰਮਚਾਰੀਆਂ ਨੂੰ ਮਹੱਤਵਪੂਰਨ ਸੀਟਾਂ ’ਤੇ ਤਾਇਨਾਤ ਕੀਤਾ ਗਿਆ ਹੈ, ਜਿਸ ਕਾਰਨ ਇਨ੍ਹਾਂ ਤਬਾਦਲਿਆਂ ’ਤੇ ਸਵਾਲ ਖੜ੍ਹੇ ਹੋ ਰਹੇ ਹਨ।

ਇਹ ਵੀ ਪੜ੍ਹੋ-ਪੰਜਾਬ 'ਚ ਸ਼ਨੀਵਾਰ ਤੇ ਐਤਵਾਰ ਨਹੀਂ ਹੋਵੇਗੀ ਸਰਕਾਰੀ ਛੁੱਟੀ, ਖੁੱਲ੍ਹੇ ਰਹਿਣਗੇ ਦਫ਼ਤਰ

ਤਬਾਦਲੇ ਕੀਤੇ ਗਏ ਕਰਮਚਾਰੀਆਂ ਵਿਚੋਂ ਪੂਜਾ ਲਖਨਪਾਲ ਨੂੰ ਅਸਲਾ ਬਰਾਂਚ ਤੋਂ ਆਰ. ਸੀ. ਦਫ਼ਤਰ ਸਬ ਰਜਿਸਟਰਾਰ ਅੰਮ੍ਰਿਤਸਰ-1, ਗੁਰਪ੍ਰੀਤ ਕੌਰ ਨੂੰ ਨਕਲ ਬਰਾਂਚ ਤੋਂ ਅਸਲਾ ਬਰਾਂਚ, ਕਰਮਜੀਤ ਸਿੰਘ ਨੂੰ ਐੱਮ. ਏ. ਦਫ਼ਤਰ ਸਬ-ਰਜਿਸਟਰਾਰ ਅੰਮ੍ਰਿਤਸਰ-1, ਗੁਰਸ਼ਰਨ ਸਿੰਘ ਨੂੰ ਆਰ. ਸੀ. ਦਫ਼ਤਰ ਰਜਿਸਟਰਾਰ ਅੰਮ੍ਰਿਤਸਰ-1 ਤੋਂ ਐੱਮ. ਟੀ. ਸੀ. ਦਫ਼ਤਰ ਸਬ-ਡਵੀਜ਼ਨਲ ਮੈਜਿਸਟ੍ਰੇਟ ਅਜਨਾਲਾ, ਰਵਨੀਤ ਸਿੰਘ ਨੂੰ ਅਮਲਾ ਬਰਾਂਚ ਤੋਂ ਆਰ. ਸੀ. ਦਫ਼ਤਰ ਸਬ ਰਜਿਸਟਰਾਰ ਅੰਮ੍ਰਿਤਸਰ-1, ਮਨਪ੍ਰੀਤ ਕੌਰ ਨੂੰ ਆਰ. ਸੀ. ਦਫ਼ਤਰ ਸਬ-ਰਜਿਸਟਰਾਰ ਅੰਮ੍ਰਿਤਸਰ-1 ਤੋਂ ਅਮਲਾ ਸ਼ਾਖਾ, ਅਮਨਦੀਪ ਸਿੰਘ ਕਲਰਕ ਨੂੰ ਦਫ਼ਤਰ ਸਬ ਡਵੀਜ਼ਨਲ ਮੈਜਿਸਟ੍ਰੇਟ, ਅੰਮ੍ਰਿਤਸਰ-2 ਤੋਂ ਆਰ. ਸੀ. ਦਫ਼ਤਰ ਸਬ ਰਜਿਸਟਰਾਰ ਅੰਮ੍ਰਿਤਸਰ-2, ਰੋਹਿਤ ਅਰੋੜਾ ਨੂੰ ਆਰ. ਸੀ. ਦਫ਼ਤਰ ਸਬ ਰਜਿਸਟਰਾਰ ਅੰਮ੍ਰਿਤਸਰ-2 ਤੋਂ ਫੁੱਟਕਲ ਕਲਰਕ, ਤਹਿਸੀਲ ਦਫ਼ਤਰ ਅੰਮ੍ਰਿਤਸਰ 1-2, ਸੁਖਰਾਜ ਕੌਰ ਨੂੰ ਦਫ਼ਤਰ ਸਬ-ਡਵੀਜ਼ਨਲ ਮੈਜਿਸਟ੍ਰੇਟ, ਅੰਮ੍ਰਿਤਸਰ-1 ਤੋਂ ਆਰ. ਸੀ. ਦਫ਼ਤਰ ਸਬ-ਰਜਿਸਟਰਾਰ ਅੰਮ੍ਰਿਤਸਰ-2, ਪ੍ਰਿਯੰਕਾ ਖੁਰਾਨਾ ਨੂੰ ਆਰ. ਸੀ. ਦਫ਼ਤਰ ਸਬ ਰਜਿਸਟਰਾਰ ਅੰਮ੍ਰਿਤਸਰ-2 ਤੋਂ ਬਿੱਲ ਕਲਰਕ, ਤਹਿਸੀਲ ਅੰਮ੍ਰਿਤਸਰ-1, ਅਮਨਦੀਪ ਸਿੰਘ ਨੂੰ ਐੱਚ. ਆਰ. ਸੀ. ਬਰਾਂਚ ਤੋਂ ਫੁਟਕਲ ਕਲਰਕ, ਦਫ਼ਤਰ ਸਬ-ਡਵੀਜ਼ਨਲ ਮੈਜਿਸਟ੍ਰੇਟ ਅੰਮ੍ਰਿਤਸਰ-1, ਮਨਪ੍ਰੀਤ ਸਿੰਘ ਨੂੰ ਡੀ. ਆਰ. ਏ. ਦਫ਼ਤਰ ਸਬ-ਰਜਿਸਟਰਾਰ ਅੰਮ੍ਰਿਤਸਰ-3 ਪਾਰਸ ਧਵਨ ਨੂੰ ਆਰ. ਸੀ. ਸਬ-ਰਜਿਸਟਰਾਰ ਅ

ਇਹ ਵੀ ਪੜ੍ਹੋ-ਪੰਜਾਬ 'ਚ ਮੌਸਮ ਵਿਭਾਗ ਦੀ ਨਵੀਂ ਭਵਿੱਖਬਾਣੀ, ਜਾਣੋ ਆਉਣ ਵਾਲੇ 4 ਦਿਨਾਂ ਦਾ ਹਾਲ

ਇਸੇ ਤਰ੍ਹਾਂ ਅਮਿਤ ਨੂੰ ਦਫਤਰ ਸਬ-ਮੰਡਲ ਮੈਜਿਸਟ੍ਰੇਟ ਲੋਪੋਕੇ ਦੇ ਦਫਤਰ ਤੋਂ ਆਰ. ਸੀ. ਸਬ ਰਜਿਸਟਰਾਰ ਲੋਪੋਕੇ, ਜਗਜੀਤ ਸਿੰਘ ਨੂੰ ਆਰ. ਸੀ. ਸਬ ਰਜਿਸਟਰਾਰ ਲੋਪੋਕੇ ਤੋਂ ਅਜਨਾਲਾ ਤੋਂ ਿਮਸਲੇਨੀਅਸ ਕਲਰਕ, ਦਫਤਰ ਉਪ ਮੰਡਲ ਮੈਜਿਸਟ੍ਰੇਟ ਅਜਨਾਲਾ, ਸ਼ੁਭਮ ਸਚਦੇਵਾ ਨੂੰ ਐੱਮ. ਏ. ਅਤੇ ਵੀ. ਆਈ. ਪੀ. ਬਰਾਂਚ ਵਿਚ ਹੀ, ਰਣਜੀਤ ਿਸੰਘ ਨੂੰ ਆਰ. ਸੀ. ਦਫਤਰ ਸੰਯੁਕਤ ਸਬ-ਰਜਿਸਟਰਾਰ ਰਾਜਾਸਾਂਸੀ ਤੋਂ ਬਿੱਲ ਕਲਰਕ ਦਫਤਰ ਉਪ ਮੰਡਲ ਮੈਜਿਸਟ੍ਰੇਟ ਲੋਪੋਕੇ ਵਾਧੂ ਚਾਰਜ਼ ਰੀਡਰ-ਟੂ ਤਹਿਸੀਲਦਾਰ, ਲੋਪੋਕੇ, ਬਲਜੀਤ ਿਸੰਘ ਨੂੰ ਿਸ਼ਕਾਇਤ ਬਰਾਂਚ ਤੋਂ ਆਰ. ਸੀ. ਸੰਯੁਕਤ ਸਬ ਰਜਿਸਟਰਾਰ ਜੰਡਿਆਲਾ ਗੁਰੂ, ਮੁਖਵਿੰਦਰ ਸਿੰਘ ਨੂੰ ਸੰਯੁਕਤ ਸਬ ਰਜਿਸਟਰਾਰ ਆਰ. ਸੀ. ਦਫਤਰ ਤੋਂ ਰੀਡਰ-2 ਨਾਇਬ ਤਹਿਸੀਲਦਾਰ, ਹਰਜਿੰਦਰ ਸਿੰਘ ਨੂੰ ਐੱਮ. ਏ., ਵੀ. ਆਈ. ਪੀ. ਬਰਾਂਚ ਵਿਚ, ਗੁਰਪ੍ਰੀਤ ਸਿੰਘ ਨੂੰ ਆਰ. ਸੀ. ਦਫਤਰ ਸੰਯੁਕਤ ਸਬ ਰਜਿਸਟਰਾਰ ਬਿਆਸ, ਸੰਜੀਵ ਕੁਮਾਰ ਨੂੰ ਉਪ ਮੰਡਲ ਮੈਜਿਸਟ੍ਰੇਟ ਮਜੀਠਾ ਦੇ ਦਫ਼ਤਰ ਤੋਂ ਆਰ. ਆਰ. ਏ. ਬਰਾਂਚ, ਧਿਆਨ ਚੰਦ ਨੂੰ ਆਰ. ਸੀ. ਦਫਤਰ ਸੰਯੁਕਤ ਸਬ ਰਜਿਸਟਰਾਰ ਤਰਸਿੱਕਾ ਤੋਂ ਉਪ ਮੰਡਲ ਮੈਜਿਸਟ੍ਰੇਟ ਅੰਮ੍ਰਿਤਸਰ-1, ਰਵਿੰਦਰ ਕੌਰ ਨੂੰ ਆਰ. ਆਰ. ਏ. ਬਰਾਂਚ ਤੋਂ ਅਮਲਾ ਸ਼ਾਖਾ, ਜਸਪਾਲ ਸਿੰਘ ਨੂੰ ਦਫ਼ਤਰ ਬਿੱਲ ਕਲਰਕ ਤਹਿਸੀਲ ਦਫ਼ਤਰ ਅਜਨਾਲਾ ਤੋਂ ਬਿੱਲ ਕਲਰਕ ਤਹਿਸੀਲ ਦਫ਼ਤਰ ਲੋਪੋਕੇ, ਹਰਪ੍ਰੀਤ ਸਿੰਘ ਨੂੰ ਦਫ਼ਤਰ ਬਿੱਲ ਕਲਰਕ ਤਹਿਸੀਲ ਦਫ਼ਤਰ ਲੋਪੋਕੇ ਤੋਂ ਬਿੱਲ ਕਲਰਕ ਤਹਿਸੀਲ ਦਫ਼ਤਰ ਅਜਨਾਲਾ, ਰਸ਼ਪਿੰਦਰ ਸਿੰਘ ਨੂੰ ਦਫ਼ਤਰ ਤਹਿਸੀਲਦਾਰ ਮਜੀਠਾ ਤੋਂ ਆਰ. ਸੀ. ਸਬ ਰਜਿਸਟਰਾਰ ਅਜਨਾਲਾ, ਕਰੁਣਾ ਸ਼ਰਮਾ ਨੂੰ ਆਰ. ਕੇ. ਈ. ਬ੍ਰਾਂਚ ਤੋਂ ਸਬ ਡਵੀਜ਼ਨਲ ਮੈਜਿਸਟ੍ਰੇਟ ਅੰਮ੍ਰਿਤਸਰ-2 ਦੇ ਦਫ਼ਤਰ ਵਿਚ ਫੁੱਟਕਲ ਕਲਰਕ, ਸਾਹਿਬ ਸਿੰਘ ਨੂੰ ਅੰਮ੍ਰਿਤਸਰ-2 ਵਿਚ ਨਾਇਬ ਤਹਿਸੀਲਦਾਰ ਤੋਂ ਰੀਡਰ ਵਜੋਂ ਸਬ-ਡਵੀਜ਼ਨਲ ਮੈਜਿਸਟ੍ਰੇਟ ਬਾਬਾ ਬਕਾਲਾ ਸਾਹਿਬ ਦੇ ਦਫ਼ਤਰ ਵਿਚ ਫੁੱਟਕਲ ਕਲਰਕ, ਹਰਦੇਵ ਸਿੰਘ ਨੂੰ ਐੱਮ. ਟੀ. ਸੀ ਲੋਪੋਕੇ ਤੋਂ ਅਹਿਮਦ-2 ਸਬ ਡਵੀਜ਼ਨਲ ਮੈਜਿਸਟ੍ਰੇਟ ਲੋਪੋਕੇ, ਖੁਸ਼ਵਿੰਦਰ ਸਿੰਘ ਨੂੰ ਅਹਿਮਦ-2 ਸਬ-ਡਵੀਜ਼ਨਲ ਮੈਜਿਸਟ੍ਰੇਟ ਲੋਪੋਕੇ ਤੋਂ ਐੱਮ. ਟੀ. ਸੀ. ਲੋਪੋਕੇ, ਕੁਲਵਿੰਦਰ ਸਿੰਘ ਨੂੰ ਅਮਲਾ ਬ੍ਰਾਂਚ ਤੋਂ ਐੱਮ. ਏ ਬ੍ਰਾਂਚ., ਅਕਾਸ਼ਦੀਪ ਸਿੰਘ ਨੂੰ ਤਹਿਸੀਲ, ਮਜੀਠਾ ਦੇ ਦਫ਼ਤਰ ਵਿਚ, ਯੋਗੇਸ਼ ਕੁਮਾਰ ਨੂੰ ਰੀਡਰ ਤਹਿਸੀਲਦਾਰ ਅੰਮ੍ਰਿਤਸਰ-2 ਤੋਂ ਰੀਡਰ ਤੋਂ ਨਾਇਬ ਤਹਿਸੀਲਦਾਰ ਅੰਮ੍ਰਿਤਸਰ-2, ਬਰਿੰਦਰਜੀਤ ਕੌਰ ਨੂੰ ਸਬ-ਡਵੀਜ਼ਨਲ ਮੈਜਿਸਟ੍ਰੇਟ ਅੰਮ੍ਰਿਤਸਰ-1 ਦੇ ਦਫ਼ਤਰ ਤੋਂ ਇੰਚਾਰਜ ਆਰ. ਟੀ. ਆਈ. ਬ੍ਰਾਂਚ, ਸਾਹਿਬ ਕੁਮਾਰ ਨੂੰ ਆਰ. ਸੀ. ਫੁੱਟਕਲ ਕਲਰਕ ਨੂੰ ਸਬ-ਰਜਿਸਟਰਾਰ ਅੰਮ੍ਰਿਤਸਰ-1 ਦੇ ਦਫ਼ਤਰ ਤੋਂ ਸਬ-ਡਵੀਜ਼ਨਲ ਮੈਜਿਸਟ੍ਰੇਟ ਅੰਮ੍ਰਿਤਸਰ-1 ਦੇ ਦਫ਼ਤਰ ਵਿਚ, ਦੀਪਕ ਕੁਮਾਰ ਨੂੰ ਸਬ- ਡਵੀਜ਼ਨਲ ਮੈਜਿਸਟ੍ਰੇਟ ਅੰਮ੍ਰਿਤਸਰ-1 ਦੇ ਦਫ਼ਤਰ ਤੋਂ ਅਹਿਮਦ ਕੋਰਟ ਸਬ-ਡਵੀਜ਼ਨਲ ਮੈਜਿਸਟ੍ਰੇਟ ਅੰਮ੍ਰਿਤਸਰ-1 ਵਿਚ ਅਤੇ ਯਾਦਵਿੰਦਰ ਸਿੰਘ ਨੂੰ ਅਹਿਮਦ ਕੋਰਟ ਸਬ-ਡਵੀਜ਼ਨਲ ਮੈਜਿਸਟ੍ਰੇਟ ਅੰਮ੍ਰਿਤਸਰ-1 ਤੋਂ ਸਬ-ਡਵੀਜ਼ਨਲ ਮੈਜਿਸਟ੍ਰੇਟ ਅੰਮ੍ਰਿਤਸਰ-1 ਦੇ ਦਫ਼ਤਰ ਵਿਚ ਤਾਇਨਾਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ-ਪੰਜਾਬ 'ਚ ਵੱਡਾ ਕਾਂਡ, ਵਕੀਲ ਨੇ ਬੇਸ਼ਰਮੀ ਦੀ ਹੱਦ ਕੀਤੀ ਪਾਰ, ਕੁੜੀ ਨਾਲ ਪੰਜ ਦਿਨ ਤੱਕ ਕੀਤਾ...

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Shivani Bassan

Content Editor

Related News