ਪੰਜਾਬ ਦੇ ਇਸ ਇਲਾਕੇ ''ਚ ਅਚਾਨਕ ਸਕੂਲਾਂ ''ਚ ਹੋ ਗਈ ਛੁੱਟੀ, ਜਾਣੋ ਕਾਰਨ

Monday, Aug 18, 2025 - 12:08 PM (IST)

ਪੰਜਾਬ ਦੇ ਇਸ ਇਲਾਕੇ ''ਚ ਅਚਾਨਕ ਸਕੂਲਾਂ ''ਚ ਹੋ ਗਈ ਛੁੱਟੀ, ਜਾਣੋ ਕਾਰਨ

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ 'ਚ ਬੱਦਲ ਫਟਣ ਤੋਂ ਬਾਅਦ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਪਿਛਲੇ ਦਿਨ ਪ੍ਰਸ਼ਾਸਨ ਵੱਲੋਂ ਡੇਢ ਲੱਖ ਕਿਊਸਿਕ ਦੇ ਕਰੀਬ ਪਾਣੀ ਛੱਡਿਆ ਗਿਆ ਸੀ, ਜਿਸ ਨਾਲ ਦਰਿਆ ਦਾ ਪੱਧਰ ਉੱਪਰ ਚੜ੍ਹ ਗਿਆ ਅਤੇ ਕਈ ਪਿੰਡਾਂ ਨਾਲ ਸੰਪਰਕ ਟੁੱਟ ਗਿਆ ਸੀ ਅਤੇ ਕਿਸ਼ਤੀ ਵੀ ਬੰਦ ਹੋ ਗਈ ਸੀ, ਜਿਸ ਕਾਰਨ ਕਿਸਾਨਾਂ ਦੀਆਂ ਫਸਲਾਂ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਿਆ ਸੀ।

ਇਹ ਵੀ ਪੜ੍ਹੋ- ਪੰਜਾਬ 'ਚ ਬੁੱਧਵਾਰ ਨੂੰ ਵੀ ਛੁੱਟੀ ਦਾ ਐਲਾਨ! ਨੋਟੀਫ਼ਿਕੇਸ਼ਨ ਜਾਰੀ

ਅੱਜ ਫਿਰ ਲਗਭਗ 1 ਲੱਖ 40 ਹਜ਼ਾਰ ਕਿਊਸਿਕ ਪਾਣੀ ਰਾਵੀ ਦਰਿਆ ਵਿੱਚ ਛੱਡਿਆ ਗਿਆ ਹੈ। ਇਸ ਕਰਕੇ ਮੁੜ ਦਰਿਆ ਦਾ ਪੱਧਰ ਨੇ ਖ਼ਤਰਨਾਕ ਰੂਪ ਧਾਰਨ ਕਰ ਲਿਆ ਹੈ। ਇਸ ਦੌਰਾਨ ਪਾਰਲੇ ਪਾਸੇ ਵੱਸੇ ਪਿੰਡਾਂ 'ਚ ਅਧਿਆਪਕ ਤੇ ਬੱਚੇ ਸਕੂਲਾਂ ਤੱਕ ਨਾ ਪਹੁੰਚ ਸਕੇ, ਜਿਸ ਕਾਰਨ ਸਕੂਲਾਂ 'ਚ ਅੱਜ ਛੁੱਟੀ ਕਰਨੀ ਪਈ ਅਤੇ ਬੱਚਿਆਂ ਨੂੰ ਘਰ ਵਾਪਸ ਮੁੜਨਾ ਪਿਆ।

ਇਹ ਵੀ ਪੜ੍ਹੋ- ਭਾਰੀ ਵਰਖਾ ਨੇ ਰੋਕੀ ਟਰੇਨਾਂ ਦੀ ਰਫ਼ਤਾਰ, ਯਾਤਰੀਆਂ ਲਈ ਜਲੰਧਰ ਕੈਂਟ ਬਣਿਆ ਸਹਾਰਾ

ਇਸ ਮਾਮਲੇ ਬਾਰੇ ਐਸ.ਡੀ.ਐਮ. ਦੀਨਾਨਗਰ ਜਸਪਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਪਾਣੀ ਦੇ ਪੱਧਰ ਵਧਣ ਕਰਕੇ ਹੀ ਅੱਜ ਦਰਿਆ ਵਿੱਚ ਪਾਣੀ ਛੱਡਿਆ ਗਿਆ ਹੈ ਅਤੇ ਇਸ ਦੇ ਨੇੜਲੇ ਇਲਾਕਿਆਂ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਬਿਨਾਂ ਕਿਸੇ ਲੋੜ ਦੇ ਦਰਿਆ ਵਾਲੀ ਸਾਈਡ ਵੱਲ ਨਾ ਜਾਣ। ਇਹ ਅਲਕਟ 20 ਤਰੀਖ ਤੱਕ ਲਾਗੂ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਹਰੀਕੇ ਹੈਡਰ 'ਤੇ ਲੋਕਾਂ ਨੇ ਸਾਂਭ ਲਿਆ ਮੋਰਚਾ, ਨਹੀਂ ਤਾਂ ਡੁੱਬ ਚੱਲੇ ਸੀ ਪਿੰਡਾਂ ਦੇ ਪਿੰਡ (ਵੀਡੀਓ)

ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਰਿਲੀਫ ਕੈਂਪਾਂ ਦਾ ਪ੍ਰਬੰਧ, ਲੋਕਾਂ ਦੀ ਸੁਰੱਖਿਆ ਲਈ ਟੀਮਾਂ ਦੀ ਤੈਨਾਤੀ ਅਤੇ ਜਾਨੀ-ਮਾਲੀ ਨੁਕਸਾਨ ਤੋਂ ਬਚਾਉਣ ਲਈ ਅਗਾਹੂ ਇੰਤਜ਼ਾਮ ਪੂਰੀ ਤਰ੍ਹਾਂ ਕੀਤੇ ਜਾ ਚੁੱਕੇ ਹਨ। ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਹੜ੍ਹ ਨਾਲ ਨਜਿੱਠਣ ਲਈ ਹਰੇਕ ਤਿਆਰੀ ਮੁਕੰਮਲ ਕੀਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News