ਬਿਆਨੇ ਦੇ ਪੈਸੇ ਨਾ ਮੋੜਨ ‘ਤੇ ਮਾਮਲਾ ਦਰਜ
Saturday, Aug 09, 2025 - 05:21 PM (IST)

ਬਠਿੰਡਾ (ਸੁਖਵਿੰਦਰ) : ਰਜਿਸਟਰੀ ਨਾ ਹੋਣ ‘ਤੇ ਬਿਆਨਾ ਵਾਪਸ ਨਾ ਕਰਨ ਵਾਲੇ 2 ਮੁਲਜ਼ਮਾਂ ਖ਼ਿਲਾਫ਼ ਸਿਵਲ ਲਾਈਨ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਰਾਮ ਸਰੂਪ ਵਾਸੀ ਬਠਿੰਡਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਨੇ ਆਪਣੇ ਹੋਰ 3 ਹਿੱਸੇਦਾਰਾਂ ਨਾਲ ਮਿਲਕੇ ਮੁਲਜ਼ਮ ਰਣਜੀਤ ਸਿੰਘ ਵਾਸੀ ਕੋਟਲੀ ਅਬਲੂ ਨਾਲ 8 ਏਕੜ ਜ਼ਮੀਨ ਖਰੀਦਣ ਦਾ ਸੌਦਾ ਕੀਤਾ ਸੀ। ਉਨ੍ਹਾਂ ਮੁਲਜ਼ਮ ਨੂੰ ਬਿਆਨੇ ਵਜੋਂ 56.72 ਲੱਖ ਰੁਪਏ ਦਿੱਤੇ ਸਨ, ਜਿਸ ਦਾ ਗਵਾਹ ਰਾਜ ਸਿੰਘ ਵਾਸੀ ਅਬਲੂ ਕੋਟਲੀ ਸੀ। ਬਾਅਦ ਵਿੱਚ ਉਕਤ ਜ਼ਮੀਨ ’ਤੇ ਸਟੇਅ ਹੋਣ ਕਾਰਨ ਜ਼ਮੀਨ ਦੀ ਰਜਿਸਟਰੀ ਨਹੀ ਹੋ ਸਕੀ।
ਜ਼ਮੀਨ ਦੇ ਮਾਲਕ ਰਣਜੀਤ ਸਿੰਘ ਨੇ ਦੂਜੇ ਹਿੱਸੇਦਾਰਾਂ ਨੂੰ ਬਿਆਨਾ ਵਾਪਸ ਕਰ ਦਿੱਤਾ ਪਰ ਉਸਦੇ ਹਿੱਸੇ ਦੇ 14.18 ਲੱਖ ਰੁਪਏ ਵਾਪਸ ਨਹੀਂ ਕੀਤੇ। ਉਸ ਨੇ ਦੱਸਿਆ ਕਿ ਰਣਜੀਤ ਸਿੰਘ ਅਤੇ ਰਾਜ ਸਿੰਘ ਨੇ ਮਿਲ ਕੇ ਉਸ ਨਾਲ ਧੋਖਾ ਕੀਤਾ ਹੈ। ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।