ਨਾਕੇ ''ਤੇ ਖੜ੍ਹੀ ਪੰਜਾਬ ਪੁਲਸ ''ਤੇ ਹਮਲਾ! ਤਾੜ-ਤਾੜ ਚੱਲੀਆਂ ਗੋਲ਼ੀਆਂ

Tuesday, May 13, 2025 - 10:06 AM (IST)

ਨਾਕੇ ''ਤੇ ਖੜ੍ਹੀ ਪੰਜਾਬ ਪੁਲਸ ''ਤੇ ਹਮਲਾ! ਤਾੜ-ਤਾੜ ਚੱਲੀਆਂ ਗੋਲ਼ੀਆਂ

ਬਰਨਾਲਾ (ਵਿਵੇਕ ਸਿੰਧਵਾਨੀ/ਪੁਨੀਤ ਮਾਨ): ਜ਼ਿਲ੍ਹਾ ਬਰਨਾਲਾ ਦੀ ਪੁਲਸ ਨੇ ਅੱਜ ਵੱਡੀ ਕਾਰਵਾਈ ਕਰਦਿਆਂ ਦੁਸ਼ਮਣ ਗਿਰੋਹਾਂ ਲਈ ਦਹਿਸ਼ਤ ਦਾ ਸਰੋਤ ਬਣੇ ਸੁੱਖਾ ਧੁੰਨਾ ਗੈਂਗ ਦੇ ਗੁਰਗੇ ਨੂੰ ਮੁਕਾਬਲੇ ਵਿਚ ਜ਼ਖ਼ਮੀ ਹਾਲਤ ਵਿਚ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਹ ਮੁਕਾਬਲਾ ਅੱਜ ਸਵੇਰੇ ਥਾਣਾ ਟੱਲੇਵਾਲ ਦੇ ਅਧੀਨ ਆਉਂਦੇ ਵਿਧਾਤਾ-ਟੱਲੇਵਾਲ ਲਿੰਕ ਰੋਡ 'ਤੇ ਹੋਇਆ।

ਇਸ ਸਬੰਧੀ ਜ਼ਿਲ੍ਹਾ ਪੁਲਸ ਮੁਖੀ ਮੁਹੰਮਦ ਸਰਫ਼ਰਾਜ਼ ਆਲਮ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸੁੱਖਾ ਧੁੰਨਾ ਗੈਂਗ ਨਾਲ ਸਬੰਧਤ ਇਕ ਗੈਂਗਸਟਰ ਇਲਾਕੇ 'ਚ ਵੱਡੀ ਘਟਨਾ ਨੂੰ ਅੰਜਾਮ ਦੇਣ ਆ ਰਿਹਾ ਹੈ। ਜਿਸ ਤੋਂ ਬਾਅਦ ਥਾਣਾ ਟੱਲੇਵਾਲ ਦੀ ਪੁਲਿਸ ਨੇ ਖੁਦ ਚੌਕਸੀ ਵਰਤਦਿਆਂ ਵਿਧਾਤਾ-ਟੱਲੇਵਾਲ ਲਿੰਕ ਰੋਡ 'ਤੇ ਨਾਕਾ ਲਗਾਇਆ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਅੱਜ ਬੰਦ ਰਹਿਣਗੇ ਸਕੂਲ, ਆਨਲਾਈਨ ਹੋਵੇਗੀ ਪੜ੍ਹਾਈ

ਸਵੇਰੇ ਇਕ ਬਿਨਾਂ ਨੰਬਰੀ ਪਲਟੀਨਾ ਮੋਟਰਸਾਈਕਲ ਉੱਤੇ ਸਵਾਰ ਸ਼ੱਕੀ ਵਿਅਕਤੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ, ਪਰ ਉਸ ਨੇ ਪੁਲਸ 'ਤੇ ਸਿੱਧੀ ਗੋਲ਼ੀਆਂ ਚਲਾਈਆਂ। ਜਵਾਬੀ ਕਾਰਵਾਈ 'ਚ ਪੁਲਸ ਨੇ ਵੀ ਫਾਇਰਿੰਗ ਕੀਤੀ। ਗੋਲੀਬਾਰੀ ਦੌਰਾਨ ਗੈਂਗਸਟਰ ਲਵਪ੍ਰੀਤ ਸਿੰਘ ਜੈੱਡੋ ਵਾਸੀ ਮਹਿਲ ਖੁਰਦ ਜ਼ਖ਼ਮੀ ਹੋ ਗਿਆ, ਉਸ ਨੂੰ ਫੋਰਨ ਸਿਵਲ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ।

ਬਿਨਾਂ ਨੰਬਰੀ ਮੋਟਰਸਾਈਕਲ, ਪਿਸਤੌਲ ਤੇ ਜਿੰਦਾ ਕਾਰਤੂਸ ਮਿਲੇ

ਜ਼ਖ਼ਮੀ ਹਾਲਤ 'ਚ ਗ੍ਰਿਫ਼ਤਾਰ ਹੋਏ ਲਵਪ੍ਰੀਤ ਕੋਲੋਂ ਇਕ ਪਿਸਤੌਲ, ਕਈ ਜਿੰਦੇ ਰਾਊਂਡ ਅਤੇ ਬਿਨਾਂ ਨੰਬਰੀ ਮੋਟਰਸਾਈਕਲ ਬਰਾਮਦ ਹੋਈ ਹੈ। ਪੁਲਿਸ ਮੁਤਾਬਕ ਇਹ ਗੈਂਗਸਟਰ ਇਲਾਕੇ 'ਚ ਵੱਡੀ ਗਿਰੋਹਬੰਦ ਕਰਵਾਈ ਨੂੰ ਅੰਜਾਮ ਦੇਣ ਦੀ ਯੋਜਨਾ 'ਚ ਸੀ। 

ਦੋ ਸਾਲ ਪਹਿਲਾਂ ਗਿਆ ਸੀ ਵਿਦੇਸ਼

ਐੱਸ.ਐੱਸ.ਪੀ. ਆਲਮ ਨੇ ਦੱਸਿਆ ਕਿ ਗੈਂਗਸਟਰ ਲਵਪ੍ਰੀਤ ਸਿੰਘ 2023 ਵਿਚ ਅਰਮੀਨੀਆ ਰਾਹੀਂ ਦੁਬਈ ਚਲਾ ਗਿਆ ਸੀ। ਉੱਥੇ ਰਹਿ ਕੇ ਵੀ ਇਹ ਗੈਂਗਸਟਰ ਪੰਜਾਬ 'ਚ ਗਿਰੋਹੀ ਗਤੀਵਿਧੀਆਂ ਚੱਲਾਉਂਦਾ ਰਿਹਾ। 2024 'ਚ ਇਹ ਮੁੜ ਪੰਜਾਬ ਪਰਤ ਆਇਆ ਅਤੇ ਹੁਣ ਵਾਪਸ ਗਤੀਵਿਧੀਆਂ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਉੱਤੇ ਪਹਿਲਾਂ ਹੀ ਇਰਾਦਾ ਕਤਲ, ਹਥਿਆਰਾਂ ਅਤੇ ਫਿਰੌਤੀ ਵਸੂਲੀ ਦੇ ਮਾਮਲੇ ਦਰਜ ਹਨ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਪਾਕਿਸਤਾਨੀ ਡਰੋਨ ਹਮਲੇ ਕਾਰਨ ਗਈ ਔਰਤ ਦੀ ਜਾਨ

ਮੌਕੇ 'ਤੇ ਭਾਰੀ ਪੁਲਸ ਫੋਰਸ ਰਹੀ ਮੌਜੂਦ

ਇਸ ਕਾਰਵਾਈ ਦੌਰਾਨ ਐੱਸ.ਪੀ.ਡੀ. ਅਸ਼ੋਕ ਸ਼ਰਮਾ, ਸੀ.ਆਈ.ਏ. ਸਟਾਫ ਇੰਚਾਰਜ ਇਨਸਪੈਕਟਰ ਬਲਜੀਤ ਸਿੰਘ, ਅਤੇ ਥਾਣਾ ਟੱਲੇਵਾਲ ਦੇ ਨਵੇਂ ਮੁਖੀ ਇਨਸਪੈਕਟਰ ਜਗਜੀਤ ਸਿੰਘ ਦੀ ਅਗਵਾਈ ਹੇਠ ਭਾਰੀ ਪੁਲਿਸ ਬਲ ਮੌਕੇ 'ਤੇ ਮੌਜੂਦ ਸੀ। ਮੁਕਾਬਲੇ 'ਚ ਕੋਈ ਪੁਲਿਸ ਕਰਮਚਾਰੀ ਜ਼ਖ਼ਮੀ ਨਹੀਂ ਹੋਇਆ, ਜੋ ਕਿ ਪੁਲਿਸ ਦੀ ਯੋਜਨਾਬੱਧਤਾ ਅਤੇ ਚੁਸਤਤਾ ਨੂੰ ਦਰਸਾਉਂਦਾ ਹੈ। ਜ਼ਿਲ੍ਹਾ ਪੁਲਸ ਮੁਖੀ ਨੇ ਕਿਹਾ ਕਿ ਪੁਲਸ ਵੱਲੋਂ ਇਲਾਕੇ 'ਚ ਗੈਂਗਵਾਰ ਨੂੰ ਜੜ੍ਹ ਤੋਂ ਖਤਮ ਕਰਨ ਲਈ ਵੱਡੀ ਯੋਜਨਾ ਤਿਆਰ ਕੀਤੀ ਗਈ ਹੈ ਅਤੇ ਜਲਦੀ ਹੋਰ ਵੀ ਕਈ ਗੈਂਗਸਟਰਾਂ ਦੀ ਗ੍ਰਿਫ਼ਤਾਰੀ ਹੋ ਸਕਦੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Anmol Tagra

Content Editor

Related News