75 ਕਿਲੋਮੀਟਰ ਦੂਰੋਂ ਕੱਟਿਆ ਗਿਆ ਖੜ੍ਹੀ ਕਾਰ ਦਾ ਟੋਲ ! ਹੱਕਾ-ਬੱਕਾ ਰਹਿ ਗਿਆ ਮਾਲਕ

Thursday, Feb 12, 2026 - 07:39 PM (IST)

75 ਕਿਲੋਮੀਟਰ ਦੂਰੋਂ ਕੱਟਿਆ ਗਿਆ ਖੜ੍ਹੀ ਕਾਰ ਦਾ ਟੋਲ ! ਹੱਕਾ-ਬੱਕਾ ਰਹਿ ਗਿਆ ਮਾਲਕ

ਭਵਾਨੀਗੜ੍ਹ, (ਵਿਕਾਸ ਮਿੱਤਲ)-ਭਵਾਨੀਗੜ੍ਹ 'ਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਘਰ ਦੇ ਬਾਹਰ ਖੜ੍ਹੀ ਕਾਰ ਦਾ 75 ਕਿਲੋਮੀਟਰ ਦੂਰ ਸਥਿਤ ਜਗਜੀਤਪੁਰਾ ਟੋਲ ਪਲਾਜ਼ਾ ‘ਤੇ 120 ਰੁਪਏ ਟੋਲ ਟੈਕਸ ਕੱਟ ਲਿਆ ਗਿਆ। ਕਾਰ ਮਾਲਕ ਉਸ ਸਮੇਂ ਹੈਰਾਨ ਰਹਿ ਗਿਆ, ਜਦੋਂ ਉਸਦੇ ਮੋਬਾਈਲ ‘ਤੇ ਫਾਸਟੈਗ ਰਾਹੀਂ ਰਕਮ ਕੱਟਣ ਦਾ ਸੁਨੇਹਾ ਪ੍ਰਾਪਤ ਹੋਇਆ।

ਇਸ ਸਬੰਧੀ ਕਾਰ ਮਾਲਕ ਅਨੀਸ਼ ਗਰਗ ਵਾਸੀ ਨਵੀਂ ਅਨਾਜ ਮੰਡੀ ਭਵਾਨੀਗੜ੍ਹ ਨੇ ਦੱਸਿਆ ਕਿ ਉਸਦੀ ਕਾਰ ਨੰਬਰ ਪੀ.ਬੀ. 13 ਏ.ਐਲ 0831 ਸਾਰਾ ਦਿਨ ਘਰ ਵਿਚ ਹੀ ਖੜ੍ਹੀ ਰਹੀ ਅਤੇ ਉਹ ਖੁਦ ਵੀ ਕਿਤੇ ਬਾਹਰ ਨਹੀਂ ਗਿਆ। ਹੋਰ ਤਾਂ ਹੋਰ ਕਾਰ ਨੂੰ ਉਸਦਾ ਕੋਈ ਦੋਸਤ ਜਾਂ ਰਿਸ਼ਤੇਦਾਰ ਵੀ ਕੀਤੇ ਲੈ ਕੇ ਨਹੀਂ ਗਿਆ ਪਰ ਇਸ ਦੇ ਬਾਵਜੂਦ ਜਗਜੀਤਪੁਰਾ ਟੋਲ ਪਲਾਜ਼ਾ ਤੋਂ 120 ਰੁਪਏ ਉਸਦੇ ਖਾਤੇ 'ਚੋਂ ਕਟ ਗਏ। ਜਿਸ ਕਾਰਨ ਉਹ ਹੈਰਾਨ ਤੇ ਪ੍ਰੇਸ਼ਾਨ ਹੈ। ਮਾਲਕ ਨੇ ਦੱਸਿਆ ਕਿ ਉਸਨੇ ਕਦੇ ਵੀ ਉਕਤ ਟੋਲ ਪਲਾਜ਼ਾ ਦਾ ਨਾਂਅ ਤੱਕ ਨਹੀਂ ਸੁਣਿਆ ਤੇ ਨਾ ਹੀ ਉਹ ਉੱਥੋ ਦੀ ਕਦੇ ਆਪਣੀ ਕਾਰ ਲੈ ਕੇ ਲੰਘਿਆ ਹੈ। 

ਮਾਲਕ ਅਨੁਸਾਰ ਇਹ ਘਟਨਾ ਫਾਸਟੈਗ ਸਿਸਟਮ ਵਿਚ ਕਿਸੇ ਤਕਨੀਕੀ ਗੜਬੜ ਜਾਂ ਵਾਹਨ ਨੰਬਰ ਦੀ ਗਲਤ ਪੜਚੋਲ ਕਾਰਨ ਹੋ ਸਕਦੀ ਹੈ। ਉਸ ਨੇ ਇਸ ਸਬੰਧੀ ਬੈਂਕ ਅਤੇ ਸੰਬੰਧਿਤ ਅਧਿਕਾਰੀਆਂ ਕੋਲ ਸ਼ਿਕਾਇਤ ਦਰਜ ਕਰਵਾਉਣ ਦੀ ਤਿਆਰੀ ਕਰ ਲਈ ਹੈ। ਉਨ੍ਹਾਂ ਦੀ ਕਾਰ ਸੀਸੀਟੀਵੀ ਕੈਮਰੇ ਦੀ ਨਿਗਰਾਨੀ ਹੇਠ ਖੜ੍ਹਦੀ ਹੈ, ਜਿਸਦੀ ਫੁਟੇਜ਼ ਨੂੰ ਸਬੂਤ ਵਜੋ ਪੇਸ਼ ਕੀਤਾ ਜਾਵੇਗਾ। ਇਸ ਘਟਨਾ ਨਾਲ ਇਲਾਕੇ ਦੇ ਲੋਕਾਂ ਵਿੱਚ ਵੀ ਚਿੰਤਾ ਪੈਦਾ ਹੋ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਘਰ ਵਿਚ ਖੜ੍ਹੀਆਂ ਗੱਡੀਆਂ ਦਾ ਵੀ ਟੋਲ ਕੱਟਿਆ ਜਾਣ ਲੱਗ ਪਏ ਤਾਂ ਇਹ ਗੰਭੀਰ ਮਸਲਾ ਹੈ ਅਤੇ ਸਬੰਧਿਤ ਵਿਭਾਗ ਨੂੰ ਅਜਿਹੇ ਮਾਮਲਿਆਂ ਦੀ ਜਾਂਚ ਕਰਨੀ ਚਾਹੀਦੀ ਹੈ। ਲੋਕਾਂ ਕਿਹਾ ਕਿ ਸਬੰਧਿਤ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਮਾਮਲੇ ਦੀ ਜਾਂਚ ਕਰ ਕੇ ਹਕੀਕਤ ਸਾਹਮਣੇ ਲਿਆਂਦੀ ਜਾਵੇ ਅਤੇ ਜੇਕਰ ਤਕਨੀਕੀ ਖ਼ਾਮੀ ਹੈ ਤਾਂ ਉਸਨੂੰ ਤੁਰੰਤ ਦੁਰੁਸਤ ਕੀਤਾ ਜਾਵੇ ਤਾਂ ਜੋ ਆਮ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shubam Kumar

Content Editor

Related News