BIG BREAKING: ਪੰਜਾਬ ''ਚ 2 ਗੈਂਗਸਟਰ ਪੁਲਸ ਮੁਕਾਬਲੇ ''ਚ ਢੇਰ

Sunday, Sep 13, 2026 - 05:12 PM (IST)

BIG BREAKING: ਪੰਜਾਬ ''ਚ 2 ਗੈਂਗਸਟਰ ਪੁਲਸ ਮੁਕਾਬਲੇ ''ਚ ਢੇਰ

ਲੁਧਿਆਣਾ (ਰਾਜ): ਮਹਾਨਗਰ ਦੇ ਆਤਮ ਪਾਰਕ ਇਲਾਕੇ ਵਿਚ ਉਸ ਵੇਲੇ ਸਨਸਨੀ ਫ਼ੈਲ ਗਈ, ਜਦੋਂ ਆਤਮ ਪਾਰਕ ਪੁਲਸ ਚੌਕੀ ਦੇ ਬਿਲਕੁਲ ਨੇੜੇ ਪੁਲਸ ਤੇ ਬੇਖ਼ੌਫ਼ ਬਦਮਾਸ਼ਾਂ ਵਿਚਾਲੇ ਐਨਕਾਊਂਟਰ ਹੋ ਗਿਆ। ਇਸ ਮੁਕਾਬਲੇ ਵਿਚ 2 ਗੈਂਗਸਟਰ ਢੇਰ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਆਪ ਵੀ ਭਾਰੀ ਪੁਲਸ ਫ਼ੋਰਸ ਦੇ ਨਾਲ ਮੌਕੇ 'ਤੇ ਪਹੁੰਚ ਗਏ ਹਨ। 

ਜਾਣਕਾਰੀ ਮੁਤਾਬਕ, ਪੁਲਸ ਵੱਲੋਂ ਇਨ੍ਹਾਂ ਗੈਂਗਸਟਰਾਂ ਨੂੰ ਚਾਰੋ ਪਾਸਿਓਂ ਘੇਰ ਲਿਆ ਗਿਆ ਤਾਂ ਉਨ੍ਹਾਂ ਨੇ ਪੁਲਸ ਟੀਮ 'ਤੇ ਗੋਲ਼ੀਆਂ ਚਲਾ ਦਿੱਤੀਆਂ। ਪੁਲਸ ਵੱਲੋਂ ਜਵਾਬੀ ਫ਼ਾਇਰਿੰਗ ਹੋਈ। ਇਸ ਦੌਰਾਨ ਕਈ ਰਾਊਂਡ ਫਾਇਰ ਹੋਏ। ਗੋਲ਼ੀਬਾਰੀ ਵਿਚ ਦੋਵੇਂ ਗੈਂਗਸਟਰ ਢੇਰ ਹੋ ਗਏ। ਮਾਰੇ ਗਏ ਦੋਵੇਂ ਗੈਂਗਸਟਰ ਅੰਮ੍ਰਿਤਸਰ ਨਾਲ ਸਬੰਧਤ ਦੱਸੇ ਜਾ ਰਹੇ ਹਨ। ਪੁਲਸ ਕਮਿਸ਼ਨਰ ਸਵਪਨ ਸ਼ਰਮਾ ਵੱਲੋਂ ਜਲਦੀ ਹੀ ਇਸ ਬਾਰੇ ਪ੍ਰੈੱਸ ਕਾਨਫ਼ਰੰਸ ਕਰ ਕੇ ਹੋਰ ਵੇਰਵੇ ਸਾਂਝੇ ਕੀਤੇ ਜਾਣਗੇ। 


author

Anmol Tagra

Content Editor

Related News