ਪੰਜਾਬ ਬੋਰਡ ਦਾ Exams ਨੂੰ ਲੈ ਕੇ ਵੱਡਾ ਫ਼ੈਸਲਾ, ਹੁਣ ਪ੍ਰੀਖਿਆ ਹਾਲ 'ਚ ਘੁਸਰ-ਮੁਸਰ ਵੀ ਹੋਵੇਗੀ ਰਿਕਾਰਡ, ਤੁਰੰਤ...

Friday, Sep 04, 2026 - 11:29 AM (IST)

ਪੰਜਾਬ ਬੋਰਡ ਦਾ Exams ਨੂੰ ਲੈ ਕੇ ਵੱਡਾ ਫ਼ੈਸਲਾ, ਹੁਣ ਪ੍ਰੀਖਿਆ ਹਾਲ 'ਚ ਘੁਸਰ-ਮੁਸਰ ਵੀ ਹੋਵੇਗੀ ਰਿਕਾਰਡ, ਤੁਰੰਤ...

ਲੁਧਿਆਣਾ (ਵਿੱਕੀ) : ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 10ਵੀਂ ਤੇ 12ਵੀਂ ਕਲਾਸ ਦੀਆਂ ਸਪਲੀਮੈਂਟਰੀ ਪ੍ਰੀਖਿਆਵਾਂ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਤੇ ਨਿਰਪੱਖ ਬਣਾਉਣ ਲਈ ਬੋਰਡ ਨੇ ਇਸ ਵਾਰ ਨਿਗਰਾਨੀ ਦਾ ਸ਼ਾਨਦਾਰ ਸੁਰੱਖਿਆ ਘੇਰਾ ਤਿਆਰ ਕੀਤਾ ਹੈ। ਪੰਜਾਬ ਭਰ ਦੇ ਪ੍ਰੀਖਿਆ ਕੇਂਦਰਾਂ ਨੂੰ ਹੁਣ ਆਧੁਨਿਕ ਹਾਈਟੈੱਕ ਨਿਗਰਾਨੀ ਨੈੱਟਵਰਕ ਨਾਲ ਲੈਸ ਕਰ ਦਿੱਤਾ ਗਿਆ ਹੈ। ਬੋਰਡ ਦੇ ਇਤਿਹਾਸ 'ਚ ਪਹਿਲੀ ਵਾਰ ਅਜਿਹੀ ਸਫ਼ਲ ਵਿਵਸਥਾ ਦੇਖਣ ਨੂੰ ਮਿਲ ਰਹੀ ਹੈ, ਜਿਸ ਤਹਿਤ ਪ੍ਰੀਖਿਆ ਕੇਂਦਰਾਂ ਦੇ ਕਮਰਿਆਂ ਅਤੇ ਕੰਪਲੈਕਸਾਂ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੇ ਜ਼ਰੀਏ ਸਿੱਧਾ ਮੁੱਖ ਦਫ਼ਤਰ ਤੋਂ ਲਾਈਵ ਮਾਨੀਟਰਿੰਗ ਕੀਤੀ ਜਾ ਰਹੀ ਹੈ। ਇਸ ਹਾਈਟੈੱਕ ਸੁਰੱਖਿਆ ਘੇਰੇ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਇਨ੍ਹਾਂ ਕੈਮਰਿਆਂ 'ਚ ਸਿਰਫ ਤਸਵੀਰਾਂ ਹੀ ਕੈਦ ਨਹੀਂ ਹੋ ਰਹੀਆਂ, ਸਗੋ ਇਨ੍ਹਾਂ 'ਚ ਬੇਹੱਦ ਸੰਵੇਦਨਸ਼ੀਲ ਮਾਈਕ ਅਤੇ ਮੋਸ਼ਨ ਡਿਟੈਕਟਰ ਵੀ ਪੂਰੀ ਤਰ੍ਹਾਂ ਸਰਗਰਮ ਹੈ। ਇਸ ਦਾ ਸਿੱਧਾ ਅਸਰ ਇਹ ਹੋਵੇਗਾ ਕਿ ਪ੍ਰੀਖਿਆ ਹਾਲ 'ਚ ਹੋਣ ਵਾਲੀ ਕਿਸੇ ਵੀ ਤਰ੍ਹਾਂ ਦੀ ਘੁਸਰ-ਮੁਸਰ, ਗੱਲਬਾਤ ਅਤੇ ਅਣਲੋੜੀਂਦੀ ਹਲਚਲ ਤੁਰੰਤ ਪਕੜ 'ਚ ਆ ਜਾਵੇਗੀ। ਬੋਰਡ ਦਾ ਕੰਟਰੋਲ ਰੂਮ ਸਿੱਧਾ ਵਿਦਿਆਰਥੀਆਂ ਅਤੇ ਪ੍ਰੀਖਿਆ ਡਿਊਟੀ ’ਤੇ ਤਾਇਨਾਤ ਸਟਾਫ਼ ਦੀ ਹਰ ਗਤੀਵਿਧੀ ’ਤੇ ਲਗਾਤਾਰ ਪੈਨੀ ਨਜ਼ਰ ਬਣਾਏ ਹੋਏ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਸ਼ੁੱਕਰਵਾਰ ਨੂੰ ਛੁੱਟੀ ਦਾ ਐਲਾਨ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ

ਸ਼ੱਕੀ ਹਲਚਲ ’ਤੇ ਸਿੱਧਾ ਸਕਰੀਨ ’ਤੇ ਆਵੇਗਾ ਅਲਰਟ

ਪ੍ਰੀਖਿਆ ਕੇਂਦਰਾਂ ਦੇ ਐਗਜ਼ਾਮੀਨੇਸ਼ਨ ਕੰਪਲੈਕਸ 'ਚ ਲਗਾਏ ਸਮਾਰਟ ਕੈਮਰਿਆਂ ਕਾਰਨ ਹੁਣ ਕਿਸੇ ਵੀ ਪੱਧਰ ’ਤੇ ਨਕਲ ਕਰਨ, ਪਰਚੀ ਪਾਸ ਕਰਨ ਜਾਂ ਨਿਯਮਾਂ ਦੀ ਅਣੇਦਖੀ ਕਰਨ ਦੀ ਗੁੰਜਾਇਜ਼ ਪੂਰੀ ਤਰ੍ਹਾਂ ਖ਼ਤਮ ਹੋ ਗਈ ਹੈ। ਕੈਮਰਿਆਂ ਦੇ ਮੋਸ਼ਨ ਡਿਟੈਕਟਰ ਕਿਸੇ ਵੀ ਗੈਰ-ਲੋੜੀਂਦੀ ਸਰੀਰਕ ਹਰਕਤ ਨੂੰ ਤੁਰੰਤ ਭਾਂਪ ਕੇ ਸਕਰੀਨ ’ਤੇ ਅਲਰਟ ਭੇਜਦੇ ਹਨ, ਜਦੋਂ ਕਿ ਮਾਈਕ ਦੇ ਜ਼ਰੀਏ ਹਾਲ ਦੇ ਅੰਦਰ ਦੀ ਅਸਲ ਆਵਾਜ਼ ਰਿਕਾਰਡ ਹੋ ਕੇ ਮਾਨੀਟਰਿੰਗ ਟੀਮ ਤੱਕ ਪੁੱਜ ਰਹੀ ਹੈ। ਬੋਰਡ ਦਾ ਮੁੱਖ ਮਕਸਦ ਪ੍ਰੀਖਿਆ ਪ੍ਰਣਾਲੀ ਦੀ ਭਰੋਸੇਯੋਗਤਾ ਬਣਾਈ ਰੱਖਣਾ ਤੇ ਮਿਹਨਤੀ ਵਿਦਿਆਰਥੀਆਂ ਦੇ ਹੱਕਾਂ ਦੀ ਰਾਖੀ ਕਰਨਾ ਹੈ।

ਇਹ ਵੀ ਪੜ੍ਹੋ : ਪੰਜਾਬ ਤੇ ਹਰਿਆਣਾ ਹਾਈਕੋਰਟ 'ਚ DA ਮਾਮਲੇ ਦੀ ਸੁਣਵਾਈ ਟਲੀ, ਮੁਲਾਜ਼ਮਾਂ ਨੂੰ ਕਰਨਾ ਪਵੇਗਾ ਇੰਤਜ਼ਾਰ

ਲਿਖ਼ਤੀ ਪ੍ਰੀਖਿਆਵਾਂ 18 ਤੱਕ, 19 ਤੋਂ ਸ਼ੁਰੂ ਹੋਣਗੇ ਪ੍ਰੈਕਟੀਕਲ

ਸ਼ਡਿਊਲ ਦੇ ਮੁਤਾਬਕ ਸਪਲੀਮੈਂਟਰੀ ਪ੍ਰੀਖਿਆਵਾਂ ਦਾ ਲਿਖ਼ਤੀ ਪੜਾਅ 18 ਸਤੰਬਰ ਤੱਕ ਚੱਲੇਗਾ, ਜਿਸ ਤੋਂ ਤੁਰੰਤ ਬਾਅਦ 19 ਤੋਂ 22 ਸਤੰਬਰ ਤੱਕ ਪ੍ਰੈਕਟੀਕਲ ਪ੍ਰੀਖਿਆਵਾਂ ਲਈਆਂ ਜਾਣਗੀਆਂ। ਪੰਜਾਬ ਭਰ ਦੇ ਵੱਖ -ਵੱਖ ਪ੍ਰਮੁੱਖ ਸਕੂਲਾਂ ਅਤੇ ਸੰਸਥਾਵਾਂ 'ਚ ਪ੍ਰੀਖਿਆ ਕੇਂਦਰ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ 'ਚ ਐੱਸ. ਓ. ਆਈ. ਸੈਕਟਰ-32, ਮਲਟੀਪਰਪਜ਼ ਸਕੂਲ ਤੇ ਪੀ. ਏ. ਯੂ. ਸਕੂਲ ਵਰਗੇ ਮੁੱਖ ਕੇਂਦਰ ਵੀ ਸ਼ਾਮਲ ਹਨ। ਪ੍ਰੀਖਿਆ ਕੇਂਦਰਾਂ ’ਤੇ ਇਸ ਡਿਜ਼ੀਟਲ ਪਹਿਰੇਦਾਰੀ ਦੇ ਲਾਗੂ ਹੋਣ ਨਾਲ ਸਮੁੱਖੀ ਪ੍ਰੀਖਿਆ ਵਿਵਸਥਾ ਪਾਰਦਰਸ਼ੀ ਬਣੀ ਰਹੇਗੀ। ਬੋਰਡ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਨਕਲ ਕਰਨ ਜਾਂ ਪ੍ਰੀਖਿਆ ਨਿਯਮਾਂ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਦੀ ਹਰ ਹਰਕਤ ਕੈਮਰੇ 'ਚ ਡਿਜੀਟਲ ਸਬੂਤ ਵਜੋਂ ਦਰਜ ਹੋ ਰਹੀ ਹੈ, ਜਿਸ ਦੇ ਆਧਾਰ ’ਤੇ ਤਤਕਾਲ ਸਖ਼ਤ ਅਨੁਸ਼ਾਸਨਾਤਮਕ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
 
 


author

Babita

Content Editor

Related News