ਹੈਰੋਇਨ ਦਾ ਸੇਵਨ ਕਰਦੇ 2 ਨਸ਼ੇੜੀ ਕਾਬੂ
Saturday, Sep 05, 2026 - 03:37 PM (IST)
ਲੁਧਿਆਣਾ (ਤਰੁਣ) : ਹੈਰੋਇਨ ਦਾ ਸੇਵਨ ਕਰਦੇ 2 ਨਸ਼ੇੜੀਆਂ ਨੂੰ ਵੱਖ-ਵੱਖ ਇਲਾਕਿਆਂ ਦੀ ਪੁਲਸ ਨੇ ਕਾਬੂ ਕੀਤਾ ਹੈ। ਪਹਿਲੇ ਮਾਮਲੇ ਵਿਚ ਥਾਣਾ ਦਰੇਸੀ ਦੀ ਪੁਲਸ ਨੇ ਦੌਲਤ ਕਾਲੋਨੀ ਟਾਵਰ ਨੇੜੇ ਖਾਲੀ ਥਾਂ ਤੋਂ ਮਾਨਵ ਭੱਟੀ, ਵਾਸੀ ਵਾਲਮੀਕਿ ਮੁਹੱਲਾ ਨੂੰ ਅਤੇ ਦੂਜੇ ਮਾਮਲੇ ਵਿਚ ਥਾਣਾ ਕੋਤਵਾਲੀ ਦੀ ਪੁਲਸ ਨੇ ਪਿੰਕ ਪਲਾਜ਼ਾ ਮਾਰਕੀਟ ਨੇੜਿਓਂ ਹਨੀ ਮਸੀਹ, ਵਾਸੀ ਆਸ਼ਿਆਨਾ ਕਾਲੋਨੀ, ਪਿੰਡ ਹੁਸੈਨਪੁਰਾ, ਸਲੇਮ ਟਾਬਰੀ ਨੂੰ ਹੈਰੋਇਨ ਦਾ ਸੇਵਨ ਕਰਦਿਆਂ ਕਾਬੂ ਕੀਤਾ ਹੈ।
ਪੁਲਸ ਨੂੰ ਫੜ੍ਹੇ ਗਏ ਨਸ਼ੇੜੀਆਂ ਕੋਲੋਂ 2 ਲਾਈਟਰ, ਸਿਲਵਰ ਪੇਪਰ ਅਤੇ 10 ਤੇ 20 ਰੁਪਏ ਦੇ ਮੁੜੇ ਹੋਏ 2 ਨੋਟ ਬਰਾਮਦ ਹੋਏ ਹਨ। ਪੁਲਸ ਨੇ ਫੜੇ ਗਏ ਦੋਵਾਂ ਨਸ਼ੇੜੀਆਂ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।
