ਲੁਧਿਆਣਾ ਬੰਦ, ਹਾਈਵੇ ''ਤੇ ਪੂਰੀ ਤਰ੍ਹਾਂ ਠੱਪ ਹੋਈ ਆਵਾਜਾਈ, ਵੱਡੀ ਗਿਣਤੀ ਪੁਲਸ ਤਾਇਨਾਤ

Wednesday, Sep 09, 2026 - 01:42 PM (IST)

ਲੁਧਿਆਣਾ ਬੰਦ, ਹਾਈਵੇ ''ਤੇ ਪੂਰੀ ਤਰ੍ਹਾਂ ਠੱਪ ਹੋਈ ਆਵਾਜਾਈ, ਵੱਡੀ ਗਿਣਤੀ ਪੁਲਸ ਤਾਇਨਾਤ

ਲੁਧਿਆਣਾ : ਲੁਧਿਆਣਾ ਦੇ ਜਲੰਧਰ ਬਾਈਪਾਸ ਚੌਂਕ ਵਿਚ ਬੀਤੀ ਸ਼ਾਮ ਡਾ. ਬੀ.ਆਰ. ਅੰਬੇਡਕਰ ਦੇ ਬੁੱਤ ਨਾਲ ਹੋਈ ਬੇਅਦਬੀ ਦੇ ਮਾਮਲੇ ਵਿਚ ਅੱਜ ਦਲਿਤ ਭਾਈਚਾਰੇ ਨੇ ਲੁਧਿਆਣਾ ਬੰਦ ਦਾ ਐਲਾਨ ਕੀਤਾ ਹੈ। ਸ਼ਹਿਰ ਵਿਚ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬਜ਼ਾਰ ਬੰਦ ਰੱਖਿਆ ਜਾਵੇਗਾ। ਤਾਜ਼ਾ ਹਾਲਾਤ ਇਹ ਹਨ ਕਿ ਅੰਬੇਡਕਰ ਦੇ ਬੁੱਤ ਦੇ ਬੇਅਦਬੀ ਦੇ ਵਿਰੋਧ ਵਿਚ ਗੁੱਸੇ ਵਿਚ ਆਏ ਪ੍ਰਦਰਸ਼ਨਕਾਰੀਆਂ ਨੇ ਜਲੰਧਰ-ਪਾਣੀਪਤ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ ਹੈ। ਚੌਂਕ ਨੂੰ ਸਾਰੇ ਪਾਸਿਓਂ ਬੰਦ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜਿਸ ਦੌਰਾਨ ਟ੍ਰੈਫਿਕ ਜਾਮ ਲੱਗ ਗਿਆ ਅਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਹਨ। ਹਾਈਵੇ 'ਤੇ ਲੱਗੇ ਧਰਨੇ ਕਾਰਣ ਆਸਪਾਸ ਦੀਆਂ ਦਰਜਨ ਤੋਂ ਵੱਧ ਸੜਕਾਂ ਪ੍ਰਭਾਵਤ ਹੋਈਆਂ ਹਨ ਅਤੇ ਵਾਹਨਾਂ ਦਾ ਭਾਰੀ ਜਾਮ ਲੱਗਾ ਹੈ। 

ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੇ ਖ਼ਤਮ ਕੀਤੀ ਹੜਤਾਲ

PunjabKesari

ਇਸ ਦਰਮਿਆਨ ਰਾਹਗਿਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਣ ਲਈ ਪੁਲਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਵੱਡੀ ਗਿਣਤੀ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਪੁਲਸ ਵੱਲੋਂ  ਪੁਲਸ ਵੱਲੋਂ ਫਿਲਹਾਲ ਜਗਰਾਓਂ ਪੁਲ ਤੋਂ ਸਮਰਾਲਾ ਚੌਕ ਫਲਾਈਓਵਰ ਵੱਲ ਜਾਣ ਵਾਲੇ ਟ੍ਰੈਫਿਕ ਅਤੇ ਸਦਰਨ ਬਾਈਪਾਸ ਵੱਲ ਜਾਣ ਵਾਲੇ ਟ੍ਰੈਫਿਕ ਨੂੰ ਡਾਇਵਰਟ ਕੀਤਾ ਗਿਆ ਹੈ। 

ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਕੱਟਾਂ ਨੂੰ ਲੈ ਕੇ ਅਹਿਮ ਖ਼ਬਰ, ਪੀਐੱਸਪੀਸੀਐੱਲ ਨੇ ਲਿਆ ਵੱਡਾ ਫ਼ੈਸਲਾ

PunjabKesari

ਵੱਖ-ਵੱਖ ਜਥੇਬੰਦੀਆਂ ਦੇ ਮੈਂਬਰਾਂ ਦਾ ਦੋਸ਼ ਹੈ ਕਿ ਇਸ ਥਾਂ ’ਤੇ ਪਹਿਲਾਂ ਵੀ ਬੇਅਦਬੀ ਹੋਈ ਸੀ, ਉਸ ਮਾਮਲੇ ਵਿਚ ਹਾਲੇ ਤੱਕ ਕੁਝ ਨਹੀਂ ਹੋਇਆ। ਹੁਣ ਦੁਬਾਰਾ ਬੇਅਦਬੀ ਕੀਤੀ ਗਈ ਹੈ ਜਿਸ ਨੂੰ ਅਸੀਂ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਮੰਗ ਕੀਤੀ ਕਿ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾ ਦਿੱਤੀ ਜਾਵੇ। 

ਇਹ ਵੀ ਪੜ੍ਹੋ : ਸੁਖਬੀਰ ਬਾਦਲ ਨੂੰ ਐੱਸ. ਆਈ. ਟੀ. ਨੇ ਮੁੜ ਕੀਤਾ ਤਲਬ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News