ਲੁਧਿਆਣਾ ਦੇ ਹੌਜ਼ਰੀ ਘਰਾਣੇ ''ਤੇ DGGI ਦਾ ਸ਼ਿਕੰਜਾ, 50 ਕਰੋੜ ਦੀ ਟੈਕਸ ਚੋਰੀ ''ਚ ਸ਼ਰਮਨ ਜੀ ਹੌਜ਼ਰੀ ਦੇ 2 ਮਾਲਕ ਕਾਬੂ

Saturday, Sep 05, 2026 - 01:16 AM (IST)

ਲੁਧਿਆਣਾ ਦੇ ਹੌਜ਼ਰੀ ਘਰਾਣੇ ''ਤੇ DGGI ਦਾ ਸ਼ਿਕੰਜਾ, 50 ਕਰੋੜ ਦੀ ਟੈਕਸ ਚੋਰੀ ''ਚ ਸ਼ਰਮਨ ਜੀ ਹੌਜ਼ਰੀ ਦੇ 2 ਮਾਲਕ ਕਾਬੂ

ਲੁਧਿਆਣਾ (ਸੇਠੀ) : ਡਾਇਰੈਕਟੋਰੇਟ ਜਨਰਲ ਆਫ ਜੀ.ਐੱਸ.ਟੀ. ਇੰਟੈਲੀਜੈਂਸ ਨੇ ਮਹਾਨਗਰ ਦੀ ਮੰਨੀ-ਪ੍ਰਮੰਨੀ ਫਰਮ ਸ਼ਰਮਨ ਜੀ ਹੌਜ਼ਰੀ ’ਤੇ ਸ਼ਿਕੰਜਾ ਕੱਸਿਆ ਹੈ। ਵਿਭਾਗ ਦੀ ਟੀਮ ਨੇ ਹੰਬੜਾਂ ਰੋਡ ਸਥਿਤ ਫਰਮ ਦੇ ਦਫਤਰ ਅਤੇ ਰਿਸ਼ੀ ਨਗਰ ਸਥਿਤ ਨਿਵਾਸ ਸਥਾਨ ’ਤੇ ਛਾਪਾ ਮਾਰ ਕੇ ਵੀਰਵਾਰ ਨੂੰ ਤਿੰਨ ਵਿਅਕਤੀਆਂ ਅਭਿਸ਼ੇਕ ਜੈਨ, ਸਿਧਾਂਸ਼ ਜੈਨ ਅਤੇ ਨਿਤੇਸ਼ ਜੈਨ ਨੂੰ ਪੁੱਛਗਿਛ ਲਈ ਹਿਰਾਸਤ ਵਿਚ ਲਿਆ ਸੀ। ਪੁੱਛਗਿਛ ਤੋਂ ਬਾਅਦ ਸ਼ੁੱਕਰਵਾਰ ਨੂੰ ਦੋ ਭਰਾਵਾਂ, ਅਭਿਸ਼ੇਕ ਜੈਨ ਤੇ ਸਿਧਾਂਸ਼ ਜੈਨ ਨੂੰ ਕਰੀਬ 50 ਕਰੋੜ ਰੁਪਏ ਦੀ ਕਥਿਤ ਟੈਕਸ ਚੋਰੀ, ਬੋਗਸ ਬਿਲਿੰਗ, ਫਰਜ਼ੀ ਡੈਬਿਟ ਨੋਟ ਜਾਰੀ ਕਰਨ ਤੇ ਫਰਜ਼ੀ ਇਨਪੁਟ ਟੈਕਸ ਕ੍ਰੈਡਿਟ ਲੈਣ ਦੇ ਦੋਸ਼ ਵਿਚ ਗ੍ਰਿਫਤਾਰ ਕਰ ਲਿਆ ਗਿਆ। ਵਿਭਾਗੀ ਸੂਤਰਾਂ ਦੇ ਮੁਤਾਬਕ ਇਹ ਪੂਰੀ ਕਾਰਵਾਈ ਚਰਚਿਤ ਸਾਰੰਗ ਥਾਪਰ ਮਾਮਲੇ ਦੀ ਜਾਂਚ ਨਾਲ ਜੁੜੀ ਹੋਈ ਹੈ।

ਇਹ ਵੀ ਪੜ੍ਹੋ : ਦਿਨ-ਦਿਹਾੜੇ ਨੌਜਵਾਨ ਅਗਵਾ! ਜ਼ਬਰਦਸਤੀ ਗੱਡੀ 'ਚ ਬਿਠਾ ਕੇ ਲੈ ਗਏ ਮੁਲਜ਼ਮ

ਉਕਤ ਕਾਰੋਬਾਰੀ ਪਿਛਲੇ ਲੰਬੇ ਸਮੇਂ ਤੋਂ ਸਾਰੰਗ ਥਾਪਰ ਤੇ ਹੋਰ ਮੁਲਜ਼ਮਾਂ ਦੇ ਨਾਲ ਮਿਲ ਕੇ ਸਰਕਾਰੀ ਰੈਵੇਨਿਊ ਨੂੰ ਚੂਨਾ ਲਾ ਰਹੇ ਸਨ। ਸਾਰੰਗ ਥਾਪਰ ਮਾਮਲੇ ਵਿਚ ਉਨ੍ਹਾਂ ਸਾਰੀਆਂ ਫਰਮਾਂ ਦੀ ਸਕਰੂਟਨੀ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਬੋਗਸ ਬਿਲਿੰਗ ਜ਼ਰੀਏ ਆਪਣੀ ਵਿਕਰੀ ਵਧਾਈ ਜਾਂ ਫਰਜ਼ੀ ਇਨਪੁਟ ਟੈਕਸ ਕ੍ਰੈਡਿਟ ਦਾ ਲਾਭ ਲਿਆ। ਇਸ ਮਾਮਲੇ ਦੀ ਜਾਂਚ ਐੱਨ.ਐੱਮ.ਐਂਟਰਪ੍ਰਾਈਜ਼ਿਜ਼ ਤੇ ਇਗੋਟੈਸਟਿਕ ਐੱਲ.ਐੱਲ.ਪੀ. ਵਰਗੀਆਂ ਫਰਮਾਂ ਤੱਕ ਪੁੱਜ ਚੁੱਕੀ ਹੈ ਜਿਥੇ ਪੁੱਛਗਿਛ ਦੌਰਾਨ ਲਗਭਗ 2 ਕਰੋੜ ਰੁਪਏ ਦੀ ਰਿਕਵਰੀ ਦੀ ਗੱਲ ਸਾਹਮਣੇ ਆਈ ਸੀ। ਸਾਰੰਗ ਥਾਪਰ, ਮੁਕੁਲ ਵਸ਼ਿਸ਼ਠ ਤੇ ਅਮਿਤ ਕੁਮਾਰ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਅਭਿਸ਼ੇਕ ਤੇ ਸਿਧਾਂਸ਼ ਜੈਨ ਦੀ ਗ੍ਰਿਫਤਾਰੀ ਨਾਲ ਜਾਂਚ ਹੋਰ ਤੇਜ਼ ਹੋਵੇਗੀ।

ਇਹ ਵੀ ਪੜ੍ਹੋ : Air India ਦੀ ਵੱਡੀ ਕਾਰਵਾਈ ! ਗਾਂਜਾ ਪੀ ਕੇ ਜਹਾਜ਼ ਉਡਾ ਰਹੇ ਪਾਇਲਟ ਨੂੰ ਨੌਕਰੀ ਤੋਂ ਕੱਢਿਆ

ਸੰਭਾਵਨਾ ਜਤਾਈ ਜਾ ਰਹੀ ਹੈ ਕਿ ਮਹਾਨਗਰ ਦੇ ਕਈ ਦਿੱਗਜ ਹੌਜ਼ਰੀ ਨਾਮ ਸਾਰੰਗ ਥਾਪਰ ਮਾਮਲੇ ਵਿਚ ਸਾਹਮਣੇ ਆ ਸਕਦੇ ਹਨ ਜਿਨ੍ਹਾਂ ਨੇ ਉਕਤ ਦੇ ਨਾਲ ਮਿਲ ਕੇ ਕਰੋੜਾਂ ਦੀ ਬੋਗਸ ਬਿਲਿੰਗ ਘੁਮਾਈ ਹੈ ਅਤੇ ਆਈ.ਟੀ.ਸੀ. ਦਾ ਲਾਭ ਲਿਆ ਹੈ ਜਿਨ੍ਹਾਂ ਦੀ ਸਕਰੂਟਨੀ ਡੀ.ਜੀ.ਜੀ.ਆਈ. ਨੇ ਸ਼ੁਰੂ ਕਰ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News