ਪੰਜਾਬ ''ਚ 14 ਤੋਂ 20 ਸਤੰਬਰ ਤੱਕ ਇੰਡਸਟਰੀ ਰਹੇਗੀ ਬੰਦ, ਪੜ੍ਹੋ ਕਿਉਂ ਲੈਣਾ ਪਿਆ ਇੰਨਾ ਵੱਡਾ ਫ਼ੈਸਲਾ

Wednesday, Sep 09, 2026 - 09:55 AM (IST)

ਪੰਜਾਬ ''ਚ 14 ਤੋਂ 20 ਸਤੰਬਰ ਤੱਕ ਇੰਡਸਟਰੀ ਰਹੇਗੀ ਬੰਦ, ਪੜ੍ਹੋ ਕਿਉਂ ਲੈਣਾ ਪਿਆ ਇੰਨਾ ਵੱਡਾ ਫ਼ੈਸਲਾ

ਲੁਧਿਆਣਾ (ਰਾਮ) : ਈਰਾਨ ਅਤੇ ਅਮਰੀਕਾ ਵਿਚਕਾਰ ਵੱਧਦੇ ਤਣਾਅ ਅਤੇ ਜੰਗ ਵਰਗੇ ਹਾਲਾਤਾਂ ਦਾ ਅਸਰ ਹੁਣ ਲੁਧਿਆਣਾ ਦੀ ਟੈਕਸਟਾਈਲ ਅਤੇ ਡਾਇੰਗ ਇੰਡਸਟਰੀ 'ਤੇ ਸਾਫ਼ ਦਿਖਾਈ ਦੇਣ ਲੱਗਾ ਹੈ। ਕੱਚੇ ਮਾਲ, ਧਾਗੇ, ਡਾਈ-ਕੈਮੀਕਲ ਅਤੇ ਪੈਟਰੋਲੀਅਮ ਉਤਪਾਦਾਂ ਦੀਆਂ ਕੀਮਤਾਂ 'ਚ ਲਗਾਤਾਰ ਹੋ ਰਹੇ ਭਾਰੀ ਵਾਧੇ ਕਾਰਨ ਡਾਇੰਗ ਕਾਰੋਬਾਰੀਆਂ ਨੂੰ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਜੂਦਾ ਹਾਲਾਤ ਦੇ ਮੱਦੇਨਜ਼ਰ ਸ਼ਹਿਰ ਦੀਆਂ ਵੱਖ-ਵੱਖ ਡਾਇੰਗ ਐਸੋਸੀਏਸ਼ਨਾਂ ਨੇ ਸਰਵਸੰਮਤੀ ਨਾਲ 14 ਤੋਂ 20 ਸਤੰਬਰ ਤੱਕ ਸਾਰੇ ਡਾਇੰਗ ਯੂਨਿਟ ਮੁਕੰਮਲ ਤੌਰ 'ਤੇ ਬੰਦ ਰੱਖਣ ਦਾ ਸਮੂਹਿਕ ਫ਼ੈਸਲਾ ਲਿਆ ਹੈ।

ਇਹ ਵੀ ਪੜ੍ਹੋ : ਪੰਜਾਬ ਬੋਰਡ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ, ਰੀ-ਚੈਕਿੰਗ ਲਈ ਜਾਰੀ ਕੀਤਾ ਨਵਾਂ ਸ਼ਡਿਊਲ

ਪੰਜਾਬ ਡਾਇਅਰਸ ਐਸੋਸੀਏਸ਼ਨ ਵੱਲੋਂ ਕਮਲ ਚੌਹਾਨ ਅਤੇ ਰਜਨੀਸ਼ ਗੁਪਤਾ ਨੇ ਦੱਸਿਆ ਕਿ ਪਿਛਲੇ ਕੁੱਝ ਸਮੇਂ ਤੋਂ ਉਤਪਾਦਨ ਲਾਗਤ ਕਈ ਗੁਣਾ ਵੱਧ ਗਈ ਹੈ। ਬਜ਼ਾਰ 'ਚ ਤਿਆਰ ਮਾਲ ਦੀਆਂ ਕੀਮਤਾਂ ਉਸ ਅਨੁਪਾਤ 'ਚ ਨਾ ਵੱਧਣ ਕਾਰਨ ਮੌਜੂਦਾ ਦਰਾਂ 'ਤੇ ਕੰਮ ਕਰਨਾ ਅਸੰਭਵ ਹੋ ਗਿਆ ਹੈ। ਪੋਲਿਸਟਰ ਡਾਇੰਗ ਦੀ ਦਰ 'ਚ 10 ਰੁਪਏ ਪ੍ਰਤੀ ਕਿੱਲੋ ਅਤੇ ਕਾਟਨ ਡਾਇੰਗ ਦੀ ਦਰ ਵਿੱਚ 20 ਰੁਪਏ ਪ੍ਰਤੀ ਕਿੱਲੋ ਦਾ ਵਾਧਾ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਅੰਤਰਰਾਸ਼ਟਰੀ ਤਣਾਅ ਕਾਰਨ ਸਿੰਥੈਟਿਕ ਯਾਰਨ, ਡਾਈ-ਕੈਮੀਕਲ ਅਤੇ ਗੈਸ ਦੀ ਕਿੱਲਤ ਨੇ ਉਦਯੋਗ ਦੀ ਲਾਗਤ ਨੂੰ ਬਹੁਤ ਵਧਾ ਦਿੱਤਾ ਹੈ, ਜਿਸ ਨਾਲ ਕੁਝ ਧਾਗਿਆਂ ਦੇ ਰੇਟ 50 ਫ਼ੀਸਦੀ ਤੱਕ ਵੱਧ ਗਏ ਹਨ।

ਇਹ ਵੀ ਪੜ੍ਹੋ : ਪੰਜਾਬੀਆਂ ਨੂੰ ਬਿਜਲੀ ਦੇ ਲੰਬੇ ਕੱਟਾਂ ਤੋਂ ਮਿਲੀ ਰਾਹਤ, ਪਾਵਰਕਾਮ ਨੇ ਬਦਲੇ ਕਈ ਟਰਾਂਸਫਾਰਮਰ ਤੇ ਗਰਿੱਡ

ਮੀਟਿੰਗ ਦੌਰਾਨ ਕਮਲ ਚੌਹਾਨ, ਰਜਨੀਸ਼ ਗੁਪਤਾ, ਮੋਹਿਤ ਮਹਾਰਾਜਾ, ਸੁਭਾਸ਼ ਸੈਣੀ, ਬਾਵਾ ਗੁਪਤਾ, ਬੌਬੀ ਜਿੰਦਲ ਅਤੇ ਅਜੇ ਹਾਂਡਾ ਸਮੇਤ ਕਈ ਪ੍ਰਮੁੱਖ ਕਾਰੋਬਾਰੀ ਮੌਜੂਦ ਰਹੇ। ਉਦਯੋਗ ਪ੍ਰਤੀਨਿਧੀਆਂ ਨੇ ਸਰਕਾਰ ਅਤੇ ਸਬੰਧਤ ਵਿਭਾਗਾਂ ਤੋਂ ਮੰਗ ਕੀਤੀ ਹੈ ਕਿ ਇਸ ਸੰਕਟ ਦੀ ਘੜੀ ਵਿੱਚ ਉਦਯੋਗ ਨੂੰ ਰਾਹਤ ਦੇਣ ਲਈ ਢੁਕਵੇਂ ਕਦਮ ਚੁੱਕੇ ਜਾਣ ਤਾਂ ਜੋ ਟੈਕਸਟਾਈਲ ਸਨਅਤ ਨੂੰ ਆਰਥਿਕ ਘਾਟੇ ਤੋਂ ਬਚਾਇਆ ਜਾ ਸਕੇ। ਇਸ ਮੌਕੇ ਮੋਹਿਤ ਮਹਾਰਾਜਾ, ਰਜਨੀਸ਼ ਖੰਨਾ ਰੌਕੀ, ਸੁਭਾਸ਼ ਸੈਣੀ ਏਕਤਾ, ਬਾਵਾ ਗੁਪਤਾ, ਬੌਬੀ ਜਿੰਦਲ, ਜੀ.ਪੀ ਸਿੰਘ, ਰਜਨੀਸ਼ ਗੁਪਤਾ, ਰਾਹੁਲ ਵਰਮਾ, ਅਜੇ ਹਾਂਡਾ ਵੀ ਮੌਜੂਦ ਰਹੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e

 


author

Babita

Content Editor

Related News