ਪੰਜਾਬ : ਗੰਨ ਹਾਊਸਾਂ 'ਤੇ ਪੁਲਸ ਦੀ ਵੱਡੀ ਕਾਰਵਾਈ, ਮਾਲਕਾਂ ਨੂੰ ਦਿੱਤੀ ਸਖ਼ਤ ਚਿਤਾਵਨੀ

Saturday, Sep 12, 2026 - 04:42 PM (IST)

ਪੰਜਾਬ : ਗੰਨ ਹਾਊਸਾਂ 'ਤੇ ਪੁਲਸ ਦੀ ਵੱਡੀ ਕਾਰਵਾਈ, ਮਾਲਕਾਂ ਨੂੰ ਦਿੱਤੀ ਸਖ਼ਤ ਚਿਤਾਵਨੀ

ਲੁਧਿਆਣਾ (ਵੈੱਬ ਡੈਸਕ, ਰਾਜ) : ਮਹਾਨਗਰ 'ਚ ਲਾਇਸੈਂਸੀ ਹਥਿਆਰਾਂ ਦੀ ਦੁਰਵਰਤੋਂ 'ਤੇ ਲਗਾਮ ਲਾਉਣ ਦੇ ਮਕਸਦ ਨਾਲ ਪੁਲਸ ਕਮਿਸ਼ਨਰੇਟ ਲੁਧਿਆਣਾ ਨੇ ਜ਼ਿਲ੍ਹੇ ਭਰ ਦੇ ਗੰਨ ਹਾਊਸਾਂ (ਹਥਿਆਰ ਡੀਲਰਾਂ) ਦੇ ਖ਼ਿਲਾਫ਼ ਵਿਸ਼ੇਸ਼ ਜਾਂਚ ਮੁਹਿੰਮ ਚਲਾਈ। ਪੁਲਸ ਦੀਆਂ ਵਿਸ਼ੇਸ਼ ਟੀਮਾਂ ਨੇ ਜ਼ਿਲ੍ਹੇ ਦੇ ਸਾਰੇ ਮੁੱਖ ਗੰਨ ਹਾਊਸਾਂ 'ਤੇ ਇਕੱਠਿਆਂ ਦਬਿਸ਼ ਕੀਤੀ। ਇਸ ਦੌਰਾਨ ਪੁਲਸ ਨੇ ਆਰਮਜ਼ ਐਕਟ ਦੇ ਨਿਯਮਾਂ ਦੀ ਪਾਲਣਾ ਦਾ ਜਾਇਜ਼ਾ ਲਿਆ ਅਤੇ ਗੰਨ ਹਾਊਸ ਸੰਚਾਲਕਾਂ ਨੂੰ ਗ੍ਰਹਿ ਮੰਤਰਾਲੇ ਅਤੇ ਪੁਲਸ ਵਿਭਾਗ ਦੇ ਸੁਰੱਖਿਆ ਨਿਯਮਾਂ ਦੀ ਇੰਨ-ਬਿੰਨ ਪਾਲਣਾ ਕਰਨ ਦੇ ਸਖ਼ਤ ਨਿਰਦੇਸ਼ ਜਾਰੀ ਕੀਤੇ। ਜਾਂਚ ਮੁਹਿੰਮ ਦੌਰਾਨ ਪੁਲਸ ਟੀਮਾਂ ਨੇ ਗੰਨ ਹਾਊਸਾਂ 'ਚ ਰੱਖੇ ਹਥਿਆਰਾਂ ਦੇ ਪੂਰੇ ਸਟਾਕ, ਵਿਕਰੀ-ਖ਼ਰੀਦ ਦੇ ਰਜਿਸਟਰਾਂ ਅਤੇ ਗੋਲੀਆਂ ਦੇ ਰੋਜ਼ਾਨਾ ਰਿਕਾਰਡ ਦਾ ਮਿਲਾਣ ਕੀਤਾ ਗਿਆ।

ਇਹ ਵੀ ਪੜ੍ਹੋ : ਗੈਰ-ਹਾਜ਼ਰ ਰਹਿਣ ਵਾਲੇ ਪੰਜਾਬ ਦੇ ਮੁਲਾਜ਼ਮਾਂ ਨੂੰ ਰਾਹਤ, ਸਰਕਾਰ ਨੇ ਵਾਪਸ ਲਿਆ ਅਹਿਮ ਫ਼ੈਸਲਾ

ਅਧਿਕਾਰੀਆਂ ਨੇ ਇਸ ਗੱਲ ਦੀ ਵਿਸ਼ੇਸ਼ ਜਾਂਚ ਕੀਤੀ ਕਿ ਗੰਨ ਹਾਊਸ 'ਚ ਮੌਜੂਦ ਹਥਿਆਰਾਂ ਦੀ ਅਸਲ ਗਿਣਤੀ ਅਤੇ ਸਰਕਾਰੀ ਰਿਕਾਰਡ ਬੁੱਕ ਦੇ ਅੰਕੜਿਆਂ 'ਚ ਕੋਈ ਫ਼ਰਕ ਤਾਂ ਨਹੀਂ ਹੈ। ਜਿਨ੍ਹਾਂ ਲੋਕਾਂ ਨੂੰ ਹਥਿਆਰ ਜਾਂ ਕਾਰਤੂਸ ਵੇਚੇ ਗਏ ਹਨ, ਕੀ ਉਨ੍ਹਾਂ ਕੋਲ ਵੈਧ ਲਾਇਸੈਂਸ ਹੈ। ਇਸ ਦੌਰਾਨ ਪੁਲਸ ਅਧਿਕਾਰੀਆਂ ਨੇ ਗੰਨ ਹਾਊਸ ਸੰਚਾਲਕਾਂ ਨੂੰ ਸੁਰੱਖਿਆ ਦੇ ਮੱਦੇਨਜ਼ਰ ਸਖ਼ਤ ਹਦਾਇਤਾਂ ਜਾਰੀ ਕੀਤੀਆਂ। ਡੀਲਰਾਂ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਗਏ ਕਿ ਸਾਰੇ ਗੰਨ ਹਾਊਸਾਂ 'ਚ ਉੱਚ ਸਮਰੱਥਾ ਵਾਲੇ ਸੀ. ਸੀ. ਟੀ. ਵੀ. ਕੈਮਰੇ 24 ਘੰਟੇ ਚਾਲੂ ਰਹਿਣੇ ਚਾਹੀਦੇ ਹਨ, ਜਿਨ੍ਹਾਂ ਦਾ ਫੋਕਸ ਦੁਕਾਨ ਦੇ ਮੁੱਖ ਦਰਵਾਜ਼ੇ, ਕਾਊਂਟਰ ਅਤੇ ਸਟਰਾਂਗ ਰੂਮ ਵਲ ਲਾਜ਼ਮੀ ਤੌਰ 'ਤੇ ਹੋਵੇ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਕਿਰਾਏਦਾਰਾਂ ਤੇ ਮਕਾਨ ਮਾਲਕਾਂ ਲਈ ਨਵੇਂ ਨਿਯਮ ਲਾਗੂ, 15 ਦਿਨਾਂ 'ਚ ਦੇਣਾ ਪਵੇਗਾ ਜਵਾਬ

ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਨਿਯਮਾਂ ਦੀ ਉਲੰਘਣਾ ਕਰਨ, ਸਟਾਕ 'ਚ ਫ਼ਰਕ ਪਾਏ ਜਾਣ ਜਾਂ ਰਿਕਾਰਡ 'ਚ ਫਰਜ਼ੀਵਾੜਾ ਕਰਨ ਵਾਲੇ ਕਿਸੇ ਵੀ ਡਾਲਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਨਿਯਮਾਂ ਦੀ ਉਲੰਘਣਾ ਕਰਦੇ ਪਾਏ ਜਾਣ 'ਤੇ ਸਬੰਧਿਤ ਗੰਨ ਹਾਊਸ ਦਾ ਲਾਇਸੈਂਸ ਤੁਰੰਤ ਪ੍ਰਭਾਵ ਨਾਲ ਰੱਦ ਕਰਨ ਦੇ ਨਾਲ-ਨਾਲ ਆਰਮਜ਼ ਐਕਟ ਤਹਿਤ ਸਖ਼ਤ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e


author

Babita

Content Editor

Related News