Punjab: ਔਰਤ ਨੇ Thar ਥੱਲੇ ਦੇ ਕੇ ਮਾਰ''ਤਾ ਸਰਦਾਰ ਮੁੰਡਾ!

Wednesday, Apr 30, 2025 - 04:20 PM (IST)

Punjab: ਔਰਤ ਨੇ Thar ਥੱਲੇ ਦੇ ਕੇ ਮਾਰ''ਤਾ ਸਰਦਾਰ ਮੁੰਡਾ!

ਲੁਧਿਆਣਾ (ਮਨੀ): ਲੁਧਿਆਣਾ ਦੇ ਪੀ.ਏ.ਯੂ. ਰੋਡ ਨੇੜੇ ਇਕ ਤੇਜ਼ ਰਫ਼ਤਾਰ ਥਾਰ ਚਾਲਕ ਔਰਤ ਨੇ ਮੋਟਰਸਾਈਕਲ ਸਵਾਰ ਨੂੰ ਦਰੜ ਦਿੱਤਾ। ਇਸ ਮਗਰੋਂ ਥਾਰ ਇਕ ਇਮਾਰਤ ਵਿਚ ਜਾ ਟਕਰਾਈ, ਜਿਸ ਨਾਲ ਉਸ ਇਮਾਰਤ ਦੇ ਪਿੱਲਰ ਤੇ ਕੰਧ ਵੀ ਢਹਿ ਗਏ ਤੇ ਮੋਟਰਸਾਈਕਲ ਚਾਲਕ ਮਲਬੇ ਹੇਠਾਂ ਦੱਬ ਗਿਆ। ਮੋਟਰਸਾਈਕਲ ਸਵਾਰ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵੱਡੀ ਵਾਰਦਾਤ! ਲੋਕਾਂ ਨੇ ਕੁੱਟ-ਕੁੱਟ ਮਾਰ'ਤਾ ਪ੍ਰਵਾਸੀ ਨੌਜਵਾਨ, ਅੱਧੀ ਰਾਤੀਂ ਕਰਨ ਲੱਗਿਆ ਸੀ ਕਾਂਡ

ਜਾਣਕਾਰੀ ਮੁਤਾਬਕ ਪੀ.ਏ.ਯੂ. ਰੋਡ ਇਕ ਔਰਤ ਥਾਰ ਨੂੰ ਮੋੜ ਰਹੀ ਸੀ ਕਿ ਅਚਾਨਕ ਉਹ ਥਾਰ ਤੋਂ ਕੰਟਰੋਲ ਗੁਆ ਬੈਠੀ ਤੇ ਇਕ ਮੋਟਰਸਾਈਕਲ ਸਵਾਰ ਨੂੰ ਦਰੜਦੀ ਹੋਈ ਇਕ ਇਮਾਰਤ ਵਿਚ ਜਾ ਟਕਰਾਈ। ਇਸ ਨਾਲ ਉਕਤ ਇਮਾਰਤ ਦੀ ਕੰਧ ਤੇ ਪਿੱਲਰ ਵੀ ਡਿੱਗ ਗਏ, ਤੇ ਮੋਟਰਸਾਈਕਲ ਸਵਾਰ ਉਸ ਦੇ ਮਲਬੇ ਹੇਠ ਦੱਬ ਗਿਆ। ਮੌਕੇ 'ਤੇ ਇਕੱਤਰ ਹੋਏ ਲੋਕਾਂ ਨੇ ਬੜੀ ਜੱਦੋ-ਜਹਿਦ ਮਗਰੋਂ ਨੌਜਵਾਨ ਨੂੰ ਮਲਬੇ ਹੇਠੋਂ ਕੱਢਿਆ ਤੇ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਜ਼ਖ਼ਮਾਂ ਦੀ ਤਾਬ ਨਾਲ ਝਲਦਿਆਂ ਉਹ ਦਮ ਤੋੜ ਗਿਆ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਕੁਝ ਹੀ ਦੇਰ 'ਚ ਹੋ ਸਕਦੈ ਵੱਡਾ ਐਲਾਨ

ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਪੀ.ਏ.ਯੂ. ਦਾ ਹੀ ਮੁਲਾਜ਼ਮ ਸੀ। ਮ੍ਰਿਤਕ ਵਿਅਕਤੀ ਸਿੱਖ ਧਰਮ ਨਾਲ ਸਬੰਧਤ ਸੀ। ਫ਼ਿਲਹਾਲ ਘਟਨਾ ਬਾਰੇ ਹੋਰ ਵੇਰਵਿਆਂ ਦੀ ਉਡੀਕ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News