ਘਰ ਦੇ ਬਾਹਰੋਂ Nisan ਕਾਰ ਚੋਰੀ ਕਰ ਕੇ ਲੈ ਗਏ Activa ''ਤੇ ਆਏ ਬੰਦੇ
Monday, Dec 15, 2025 - 01:40 PM (IST)
ਲੁਧਿਆਣਾ (ਰਾਜ) : ਤਾਜਪੁਰ ਰੋਡ ਸਥਿਤ ਘਰ ਦੇ ਬਾਹਰ ਖੜ੍ਹੀ ਕਾਰ ਚੋਰੀ ਹੋ ਗਈ। ਥਾਣਾ ਡਵੀਜ਼ਨ ਨੰ. 7 ਦੀ ਪੁਲਸ ਨੇ ਅਰੁਣ ਸ਼ਰਮਾ ਦੀ ਸ਼ਿਕਾਇਤ ’ਤੇ ਮੁਲਜ਼ਮ ਜਗਦੀਸ਼ ਚੰਦਰ ਅਰੋੜਾ ਅਤੇ ਉਸ ਦੇ ਅਣਪਛਾਤੇ ਸਾਥੀ ’ਤੇ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਅਰੁਣ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਨਿਸਾਨ ਕਾਰ ਘਰ ਦੇ ਬਾਹਰ ਖੜ੍ਹੀ ਹੋਈ ਸੀ, ਜਿਸ ਨੂੰ ਜਗਦੀਸ਼ ਚੰਦਰ ਆਪਣੇ ਕਿਸੇ ਹੋਰ ਸਾਥੀ ਨਾਲ ਐਕਟਿਵਾ ’ਤੇ ਆਇਆ ਅਤੇ ਚੋਰੀ ਕਰ ਕੇ ਲੈ ਗਿਆ। ਪੁਲਸ ਮੁਲਜ਼ਮ ਦੀ ਤਲਾਸ਼ ਕਰ ਰਹੀ ਹੈ।
