ਪੰਜਾਬੀਆਂ ਦੀ ਸਿਹਤ ਨਾਲ ਖਿਲਵਾੜ! ਹੋਸ਼ ਉਡਾ ਦੇਵੇਗੀ ਇਹ ਰਿਪੋਰਟ
Monday, Nov 04, 2024 - 03:06 PM (IST)
ਲੁਧਿਆਣਾ (ਸਹਿਗਲ)- ਖਾਣ ਪੀਣ ਦੀਆਂ ਵਸਤੂਆਂ ਦੀ ਜਾਂਚ ਨੂੰ ਲੈ ਕੇ ਸਿਹਤ ਵਿਭਾਗ ਦੀ ਕਾਰਜਸ਼ੈਲੀ ਕਾਫੀ ਸ਼ੱਕੀ ਰਹੀ। ਤਿਉਹਾਰਾਂ ਦੇ ਦਿਨਾਂ ਵਿਚ ਇਕ ਦੋ ਵੱਡੀਆਂ ਕਾਰਵਾਈਆਂ ਕਰਕੇ ਅਤੇ ਛੋਟੇ ਮੋਟੇ ਸੈਂਪਲ ਅਤੇ ਸਿਹਤ ਵਿਭਾਗ ਦੀ ਚਾਰ ਫੂਡ ਸੇਫਟੀ ਅਫਸਰਾਂ ਅਤੇ ਅਧਾਰਿਤ ਟੀਮ ਨੇ ਲੋਕਾਂ ਦੇ ਜਨ ਸਿਹਤ ਦੇ ਮੁੱਦੇ ਨੂੰ ਨਜ਼ਰ ਅੰਦਾਜ਼ ਕਰਕੇ ਵਿਆਪਕ ਸੈਂਪਲਿੰਗ ਕਰਨ ਦੀ ਬਜਾਏ ਖਾਨਾਪੂਰਤੀ ਕਰਨ ਦਾ ਕੰਮ ਕੀਤਾ, ਇਸ ਦੇ ਉਲਟ ਸਿਹਤ ਵਿਭਾਗ ਦੇ ਫੂਡ ਵਿੰਗ ਦੀ ਕਾਰਜਸ਼ੈਲੀ ਦੇਖੀ ਜਾਵੇ ਤਾਂ ਦੀਵਾਲੀ ਦੇ ਦਿਨਾਂ ਵਿਚ ਦੂਜੇ ਪ੍ਰਦੇਸ਼ਾਂ ਤੋਂ ਦੁੱਧ ਨਾਲ ਬਣੇ ਉਤਪਾਦ ਭਾਰੀ ਮਾਤਰਾ ਵਿਚ ਆਉਂਦੇ ਰਹੇ।
ਇਹ ਖ਼ਬਰ ਵੀ ਪੜ੍ਹੋ - ਜਲੰਧਰ ਦੇ ਮਸ਼ਹੂਰ ਡੇਰੇ ਨੇੜੇ ਮਚੇ ਭਾਂਬੜ! ਅੱਧੀ ਰਾਤ ਨੂੰ ਪੈ ਗਈਆਂ ਭਾਜੜਾਂ
ਇਕ ਦੋ ਮਾਮਲਿਆਂ ਵਿਚ ਸਿਹਤ ਵਿਭਾਗ ਵਿਚ ਘਰ ਪਕੜ ਵੀ ਕੀਤੀ ਪਰ ਜ਼ਿਆਦਾਤਰ ਮਾਮਲਿਆਂ ਵਿਚ ਆਪਣੀਆਂ ਅੱਖਾਂ ਬੰਦ ਕਰ ਰੱਖੀਆਂ। ਫੂਡ ਵਿੰਗ ਦੀ ਟੀਮ ਨੇ ਬੱਸ ਸਟੈਂਡ ਦੇ ਕੋਲ ਇਕ ਬੱਸ ਵਿਚ ਖੋਏ ਦੀ ਭਾਰੀ ਖੇਪ ਬਰਾਮਦ ਕੀਤੀ ਪਰ ਬਾਅਦ ਵਚ ਜਾਂਚ ਦੀ ਰਿਪੋਰਟ ਤੋਂ ਪਹਿਲਾ ਹੀ ਕਹਿ ਦਿੱਤਾ ਗਿਆ ਕਿ ਖੋਏ ਦਾ ਸਟਾਕ ਠੀਕ ਹੈ ਅਤੇ ਖਾਨਾਪੂਰਤੀ ਦੇ ਨਾਮ ’ਤੇ ਇਕ ਦੋ ਸੈਂਪਲ ਲੈ ਲਏ ਗਏ। ਵਰਨਣਯੋਗ ਹੈ ਕਿ ਤਿਉਹਾਰਾਂ ਦੇ ਦਿਨਾਂ ਵਿਚ ਇਕ ਵੀ ਫੂਡ ਸੈਂਪਲ ਦੀ ਡਿਟੇਲ ਸਰਵਜਨਿਕ ਨਹੀਂ ਕੀਤੀ ਗਈ ਸਿਹਤ ਵਿਭਾਗ ਦੇ ਸੂਤਰ ਦੱਸਦੇ ਹਨ ਕਿ ਆਉਣ ਵਾਲੇ ਦਿਨਾਂ ਵਿਚ ਇਸ ਮਾਮਲੇ ਨੂੰ ਲੈ ਕੇ ਇਕ ਹੋਰ ਜਾਂਚ ਸ਼ੁਰੂ ਹੋ ਸਕਦੀ ਹੈ।
ਸਾਧਨਾਂ ਦੀ ਕਮੀ ਦਾ ਬਣਾਉਂਦੇ ਹਨ ਬਹਾਨਾ
ਜ਼ਿਲੇ ਵਿਚ ਫੂਡ ਸੈਂਪਲਿੰਗ ਵਿਚ ਕਮੀ ਦਾ ਕਾਰਨ ਦਫਤਰ ਵਿਚ ਸਾਧਨਾਂ ਦੀ ਕਮੀ ਦੱਸੀ ਜਾਂਦੀ ਹੈ ਜਿਸ ਵਿਚ ਫੂਡ ਬੈਂਕ ਦੀ ਟੀਮ ਦੇ ਕੋਲ ਇਕ ਵੀ ਵਾਹਨ ਉਪਲਬਧ ਕਰਵਾਇਆ ਗਿਆ ਹੈ ਅਤੇ ਇਕ ਫੂਡ ਸੇਫਟੀ ਅਫਸਰ ਉਸਦਾ ਇਸਤੇਮਾਲ ਕਰ ਸਕਦਾ ਹੈ ਜਦਕਿ ਬਾਕੀ ਤਿੰਨ ਦਫਤਰ ਵਿਚ ਬੈਠੇ ਰਹਿੰਦੇ ਹਨ ਜਦਕਿ ਸਾਰੇ ਮਿਲ ਕੇ ਵੀ ਸੈਂਪਲਿੰਗ ਕਰ ਸਕਦੇ ਹਨ।
ਇਹ ਖ਼ਬਰ ਵੀ ਪੜ੍ਹੋ - ਇਨ੍ਹਾਂ ਮੁਲਾਜ਼ਮਾਂ ਨੂੰ ਛੇਤੀ ਹੀ Good News ਦੇਵੇਗੀ ਪੰਜਾਬ ਸਰਕਾਰ
ਲੋਕਾਂ ਦਾ ਕਹਿਣਾ ਹੈ ਕਿ ਜਦੋਂ ਇੰਟਰ ਡਿਸਟ੍ਰੀਕਟ ਦੀਆਂ ਟੀਮਾਂ ਤਿਉਹਾਰਾਂ ਦੇ ਦਿਨਾਂ ’ਚ ਵਿਆਪਕ ਸੈਂਪਲਿੰਗ ਕਰਦੀਆਂ ਹਨ ਤਾਂ 4 ਫੁੱਟ ਸੇਫਟੀ ਅਫ਼ਸਰ ਇਸ ਕਾਰਜ ਨੂੰ ਅੰਜਾਮ ਕਿਉਂ ਨਹੀਂ ਦੇ ਸਕਦੇ ਫਿਰ ਇਸਦੇ ਲਈ ਉਹ ਆਪਣੀ ਗੱਡੀ ਜਾ ਟੈਕਸੀ ਦਾ ਵੀ ਇਸਤੇਮਾਲ ਕਰ ਸਕਦੇ ਹਨ ਜਾ ਤਿਉਹਾਰ ਦੇ ਦਿਨਾਂ ’ਚ ਵਿਭਾਗ ਨੂੰ ਫੂਡ ਸੇਫਟੀ ਅਫ਼ਸਰ ਦੇ ਅਧੀਨ ਵਾਹਨ ਉਪਲਬਧ ਕਰਨ ਦੇ ਵੈਪਲਪਿਕ ਸਾਧਨ ਵੀ ਉਪਲਬਧ ਕਰਵਾ ਦੇਣੇ ਚਾਹੀਦੇ ਹਨ।
ਸਿਹਤ ਅਧਿਕਾਰੀਆਂ ਦੇ ਨਾਮ ’ਤੇ ਏਜੰਟਾ ਨੇ ਮਚਾਇਆ ਕਹਿਰ
ਸਿਹਤ ਵਿਭਾਗ ਦੇ ਸੂਤਰਾਂ ਦੇ ਅਨੁਸਾਰ ਪਿਛਲੇ ਕਈ ਸਾਲਾਂ ਤੋਂ ਇਕ ਬਿਨਾਂ ਡਿਗਰੀ ਦਾ ਕਥਿਤ ਡਾਕਟਰ ਬਾਜਾਰ ’ਚ ਕਾਫੀ ਸਰਗਰਮ ਦਿਖਾਈ ਦਿੱਤਾ ਅਤੇ ਦਫ਼ਤਰ ’ਚ ਵੀ ਇਸਦਾ ਆਉਣਾ ਜਾਣਾ ਦੇਖਿਆ ਜਾ ਸਕਦਾ ਹੈ। ਇਹ ਵਿਅਕਤੀ ਲੋਕਾਂ ਦੇ ਲਾਈਸੈਂਸ ਬਣਵਾਉਣ ਦਾ ਵੀ ਕੰਮ ਕਰਦਾ ਹੈ ਅਤੇ ਇਸ ਦੇ ਬਦਲੇ ’ਚ ਫੂਡ ਬਿਜਨਸ ਉਪਰੇਟਰ ਤੋਂ ਵੀ ਭਾਰੀ ਪੈਸਾ ਵਸੂਲ ਕਰਦਾ ਦੱਸਿਆ ਜਾਂਦਾ ਹੈ ਹਾਲਾਂਕਿ ਸਿਹਤ ਅਧਿਕਾਰੀਆਂ ਨੂੰ ਇਹ ਨਿਰਦੇਸ਼ ਹਨ ਕਿ ਉਪ ਆਪ ਲੋਕਾਂ ਨੂੰ ਇਸ ਮਾਮਲੇ ’ਚ ਜਾਗਰੂਕ ਕਰਨ ਅਤੇ ਉਨ੍ਹਾਂ ਨੂੰ ਫੂਡ ਲਾਈਸੈਂਸ ਬਣਾ ਕੇ ਦੇਣ।
ਇਹ ਖ਼ਬਰ ਵੀ ਪੜ੍ਹੋ - 5 ਨਵੰਬਰ ਨੂੰ ਵੀ ਐਲਾਨੀ ਗਈ ਛੁੱਟੀ, ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ
ਇਸ ਤੋਂ ਇਲਾਵਾ ਇਕ ਬੇਨਾਮ ਏਜੰਟ ਵੀ ਬਾਜ਼ਾਰ ’ਚ ਕਾਫੀ ਸਰਗਰਮ ਹੈ ਜਿਸਦੇ ਪਿੱਛੇ ਪੋਲੀਟੀਕਲ ਬੈਕਗ੍ਰਾਉਂਡ ਦੱਸਿਆ ਜਾਂਦਾ ਹੈ। ਅਸਲ ’ਚ ਇਹ ਵਿਅਕਤੀ ਚੰਡੀਗੜ੍ਹ ’ਚ ਕੰਮ ਕਰਦਾ ਹੈ ਪਰ ਸ਼ਹਿਰ ਦਾ ਰਹਿਣ ਵਾਲਾ ਹੋਣ ਦੇ ਕਾਰਨ ਤਿਉਹਾਰਾਂ ਦੇ ਦਿਨਾਂ ’ਚ ਉਸ ਨੂੰ ਛੁੱਟੀ ਦਿਵਾ ਕੇ ਵਸੂਲੀ ਦੇ ਕੰਮ ’ਚ ਲਗਾਇਆ ਜਾਂਦਾ ਹੈ।
ਡਰੱਗ ਵਿਭਾਗ ਵੀ ਨਹੀਂ ਕਰਦਾ ਜਾਂਚ
ਸਿਹਤ ਵਿਭਾਗ ਦਾ ਸਰਗਰਮ ਏਜੰਟ ਹੋਣ ਦੇ ਕਾਰਨ ਬਿਨਾਂ ਡਿਗਰੀ ਦੇ ਕਥਿਤ ਡਾਕਟਰ ਜੋ ਏਜੰਟ ਦੇ ਰੂਪ ’ਚ ਕਈ ਸਾਲਾਂ ਤੋਂ ਸਰਗਰਮ ਹੈ, ਡਰੱਗ ਵਿਭਾਗ ਵੀ ਇਸ ਵਿਅਕਤੀ ਦੀ ਡਿਗਰੀ ਦੀ ਜਾਂਚ ਕਰਨ ਕਦੇ ਨਹੀਂ ਗਿਆ ਅਤੇ ਇਸਦੇ ਵਿਆਪਕ ਸੰਪਰਕਾਂ ਦੇ ਕਾਰਨ ਕੋਈ ਕਾਰਵਾਈ ਕਰਨ ’ਚ ਹਿਚਕਿਚਾਉਂਦਾ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8