ਪੰਜਾਬ ''ਚ ਬੱਸ Hijack! ਸਹਿਮ ਗਈਆਂ ਸਵਾਰੀਆਂ
Thursday, Dec 19, 2024 - 03:40 PM (IST)
 
            
            ਮੁੱਲਾਂਪੁਰ ਦਾਖਾ (ਕਾਲੀਆ)- ਮੁੱਲਾਂਪੁਰ ਦਾਖਾ ਵਿਚ 20-25 ਵਿਅਕਤੀ ਸਵਾਰੀਆਂ ਨੂੰ ਹੇਠਾਂ ਉਤਾਰ ਕੇ ਬੱਸ ਸਮੇਤ ਡਰਾਈਵਰ ਤੇ ਕੰਡਕਟਰ ਨੂੰ ਅਗਵਾ ਕਰ ਕੇ ਲੈ ਗਏ। ਹੋਰ ਤਾਂ ਹੋਰ ਇਹ ਲੋਕ ਥਾਣੇ ਦੇ ਸਾਹਮਣੇ ਬੱਸ ਛੱਡ ਕੇ ਕੰਡਕਟਰ ਤੇ ਡਰਾਈਵਰ ਨੂੰ ਅਗਵਾ ਕਰ ਕੇ ਲੈ ਗਏ। ਇਸ ਸਭ ਕਾਰਨ ਸਵਾਰੀਆਂ ਕਾਫ਼ੀ ਸਹਿਮ ਗਈਆਂ।
ਇਹ ਖ਼ਬਰ ਵੀ ਪੜ੍ਹੋ - ਕੇਂਦਰ ਦੀ ਯੋਜਨਾ 'ਚ ਆ ਗਏ ਪੰਜਾਬ ਦੇ ਇਹ 5 ਇਲਾਕੇ, ਜਾਣੋ ਕੀ ਹੋਣਗੇ ਬਦਲਾਅ
ਜਾਣਕਾਰੀ ਮੁਤਾਬਕ HMT ਕੰਪਨੀ ਦੀ ਪ੍ਰਾਈਵੇਟ ਬੱਸ ਜੋ ਕਿ ਸਵੇਰੇ ਬਠਿੰਡਾ ਤੋਂ 7.33 ਵਜੇ ਜਲੰਧਰ ਲਈ ਰਵਾਨਾ ਹੋਈ ਸੀ, ਕਰੀਬ 10.45 'ਤੇ ਮੁੱਲਾਂਪੁਰ ਮੇਨ ਚੌਂਕ 'ਚ ਪੁੱਜੀ ਤਾਂ ਉੱਥੇ ਖੜੇ ਕਰੀਬ 20-25 ਨੌਜਵਾਨਾਂ ਨੇ ਬੱਸ ਦੇ ਹੈਲਪਰ ਪ੍ਰਦੀਪ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਸੰਘੇੜਾ ਦੀ ਕੁੱਟਮਾਰ ਕਰਨੀ ਸੁਰੂ ਕਰ ਦਿੱਤੀ ਅਤੇ ਸਵਾਰੀਆਂ ਨੂੰ ਥੱਲੇ ਲਾਹ ਕੇ ਕੰਡਕਟਰ ਵਰਿਆਮ ਸਿੰਘ ਦੀ ਕੁੱਟਮਾਰ ਕਰਦਿਆਂ ਡਰਾਈਵਰ ਗੁਰਜੀਤ ਸਿੰਘ ਵਾਸੀ ਪਿੰਡ ਧੌਲਾ ਸਮੇਤ ਬੱਸ ਅਗਵਾ ਕਰ ਲਈ ਅਤੇ ਪੁਲਸ ਥਾਣਾ ਦਾਖਾ ਦੇ ਐਨ ਸਾਹਮਣੇ 100 ਮੀਟਰ ਦੀ ਦੂਰੀ 'ਤੇ ਬੱਸ ਖੜੀ ਕਰਕੇ ਬੱਸ ਦੇ ਕੰਡਕਟਰ ਅਤੇ ਡਰਾਈਵਰ ਨੂੰ ਅਗਵਾ ਕਰਕੇ ਫਰਾਰ ਹੋ ਗਏ।
ਇਹ ਖ਼ਬਰ ਵੀ ਪੜ੍ਹੋ - ਬਣਨ ਜਾ ਰਿਹੈ MSP ਗਾਰੰਟੀ ਕਾਨੂੰਨ! ਕਿਸਾਨਾਂ ਦੇ ਸੰਘਰਸ਼ ਦੀ ਹੋਵੇਗੀ ਜਿੱਤ
ਬੱਸ ਦੇ ਹੈਲਪਰ ਪ੍ਰਦੀਪ ਸਿੰਘ ਅਤੇ ਅੱਡਾ ਇੰਚਾਰਜ ਦਿਲਜਾਨ ਸਿੰਘ ਸੁਧਾਰ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਹੈ। ਪੁਲਸ ਵਿਭਾਗ ਵੱਲੋਂ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            