ਮਿਸ ਇੰਡੀਆ ਵਰਲਡ ਵਾਈਡ ਸ਼੍ਰੀਸੈਣੀ ਨੂੰ US ‘ਚ ਮਿਲਿਆ ਇਕ ਹੋਰ ਐਵਾਰਡ

Tuesday, Dec 31, 2019 - 12:10 PM (IST)

ਅਬੋਹਰ/ਵਾਸ਼ਿੰਗਟਨ, (ਸੁਨੀਲ)-ਅਬੋਹਰ ਮੂਲ ਨਿਵਾਸੀ ਮਿਸ ਇੰਡੀਆ ਵਰਲਡ ਵਾਈਡ ਅਤੇ ਮਿਸ ਅਮਰੀਕਾ ਵਾਸ਼ਿੰਗਟਨ ਦਾ ਤਾਜ ਪਹਿਨਣ ਵਾਲੀ ਸ਼੍ਰੀਸੈਣੀ ਨੂੰ ਸਾਲ 2019 ਜਾਂਦੇ-ਜਾਂਦੇ ਇਕ ਹੋਰ ਉਪਲੱਬਧੀ ਪ੍ਰਦਾਨ ਕਰ ਗਿਆ। ਬੀਤੀ ਰਾਤ ਲਾਸ ਏਂਜਲਸ ਅਮਰੀਕਾ ਵਿਖੇ ਵਰਲਡ ਪੀਸ ਡਿਪਲੋਮੇਸੀ ਆਰਗੇਨਾਈਜ਼ੇਸ਼ਨ ਵੱਲੋਂ ਆਯੋਜਤ ਸਮਾਗਮ ’ਚ ਸ਼੍ਰੀਸੈਣੀ ਨੂੰ ਵਰਲਡ ਪੀਸ ਮੈਸੰਜਰ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਇਸ ਤੋਂ ਪਹਿਲਾਂ ਇਹ ਐਵਾਰਡ ਪ੍ਰਾਪਤ ਕਰਨ ਵਾਲਿਆਂ ’ਚ ਸ਼੍ਰੀ ਸ਼੍ਰੀ ਰਵੀ ਸ਼ੰਕਰ ਜਿਹੇ ਪਤਵੰਤੇ ਸ਼ਾਮਲ ਹਨ, ਨਾਲ ਹੀ ਸ਼੍ਰੀਸੈਣੀ ਲਾਸ ਏਂਜਲਸ ’ਚ ਜ਼ਿਆਦਾ ਪ੍ਰਸ਼ੰਸਾਯੋਗ ਵਾਲੀ ਭਾਰਤੀ ਵੀ ਐਲਾਨੀ ਗਈ ਹੈ।

ਸ਼੍ਰੀਸੈਣੀ ਇਸ ਪ੍ਰੋਗਰਾਮ ਦੇ ਸਮੇਂ ਇੰਗਲੈਂਡ ’ਚ ਮਿਸ ਵਰਲਡ ਪ੍ਰਤੀਯੋਗਤਾ ਦੇ ਸੰਦਰਭ ’ਚ ਗਈ ਹੋਈ ਸੀ। ਸੰਸਥਾ ਵੱਲੋਂ ਸਨਮਾਨਤ ਕੀਤੇ ਜਾਣ ’ਤੇ ਖੁਸ਼ੀ ਪ੍ਰਗਟ ਕਰਦੇ ਹੋਏ ਉਸ ਨੇ ਕਿਹਾ ਕਿ ਚਿਲਡਰਨ ਫੈੱਡਰੇਸ਼ਨ ਫਾਊਂਡੇਸ਼ਨ ਦੇ ਲਈ ਉਹ 100 ਪਰਿਵਾਰਾਂ ਦਾ ਫੰਡ ਇਕੱਠਾ ਕਰਨ ’ਚ ਅਗਵਾਈ ਕਰੇਗੀ। ਇਸੇ ਵਿਚਾਲੇ ਸ਼੍ਰੀਸੈਣੀ ਨੂੰ ਮਿਸ ਇੰਡੀਆ ਯੂ. ਐੱਸ. ਏ. 2020 ਪ੍ਰਤੀਯੋਗਤਾ ਲਈ ਮੁੱਖ ਮਹਿਮਾਨ ਦੇ ਰੂਪ ’ਚ ਵੀ ਸ਼ਾਮਲ ਹੋਣ ਦਾ ਸੱਦਾ ਪ੍ਰਾਪਤ ਹੋਇਆ ਹੈ। ਆਯੋਜਕਾਂ ਵੱਲੋਂ ਛਪਾਈ ਜਾਣ ਵਾਲੀ ਸਮਾਰਿਕਾ ’ਚ ਇਕ ਪੇਜ ਸ਼੍ਰੀਸੈਣੀ ਦੇ ਜੀਵਨ ਦੀ ਯਾਤਰਾ ਅਤੇ ਸਫਲਤਾਵਾਂ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ।

PunjabKesari

ਸ਼੍ਰੀਸੈਣੀ ਨੇ ਕਿਹਾ ਕਿ ਉਹ ਆਪਣੇ ਪਿਤਾ ਸੰਜੇ ਅਤੇ ਮਾਤਾ ਏਕਤਾ ਸੈਣੀ ਦੇ ਨਾਲ-ਨਾਲ ਅਬੋਹਰ ਸਥਿਤ ਨਾਨਕੇ ਪਰਿਵਾਰ ਦੇ ਤਿਲਕਰਾਜ ਸਚਦੇਵਾ ਅਤੇ ਵਿਜੇ ਲਕਸ਼ਮੀ ਸਚਦੇਵਾ ਤੋਂ ਮਿਲੇ ਸੰਸਕਾਰਾਂ ਦੇ ਬਲਬੂਤੇ ’ਤੇ ਇਸ ਮੁਕਾਮ ’ਤੇ ਪਹੁੰਚੀ ਹੈ।

ਉਹ ਆਪਣੀਆਂ ਸਫਲਤਾਵਾਂ ਲਈ ਵੱਖ-ਵੱਖ ਪ੍ਰਤੀਯੋਗਤਾਵਾਂ ’ਚ ਭਾਗ ਲੈਣ ’ਤੇ ਲੋਕਾਂ ਦੇ ਪਿਆਰ ਨੂੰ ਵੀ ਨਹੀਂ ਭੁਲਾ ਸਕਦੀ। ਮਿਸ ਇੰਡੀਆ ਯੂ.ਐੱਸ.ਏ. ਅਤੇ ਮਿਸ ਇੰਡੀਆ ਵਰਲਡ ਵਾਈਡ ਅਤੇ ਹੁਣ ਮਿਸ ਇੰਡੀਆ ਵਾਸ਼ਿੰਗਟਨ ਚੁਣੇ ਜਾਣ ’ਤੇ ਉਹ ਇਕ ਵਾਰ ਫਿਰ ਮਿਸ ਵਰਲਡ ਅਮਰੀਕਾ ਅਤੇ ਵਿਸ਼ਵ ਸੁੰਦਰੀ ਪ੍ਰਤੀਯੋਗਤਾ ਦੀ ਤਿਆਰੀ ’ਚ ਲੱਗ ਜਾਵੇਗੀ। ਉਸ ਨੇ ਵੱਖ-ਵੱਖ ਦੇਸ਼ਾਂ ’ਚ ਪ੍ਰਤੀਯੋਗਤਾਵਾਂ ਦੇ ਆਯੋਜਕ ਫਾਰੂਖ ਖਾਨ, ਧਰਮਾਤਮਾ ਸਰਨ ਅਤੇ ਨੀਲਮ ਸਰਨ ਤੋਂ ਮਿਲੇ ਮਾਰਗ ਦਰਸ਼ਨ ਨੂੰ ਆਪਣੇ ਜੀਵਨ ਦੀ ਸਫਲਤਾ ਦੀ ਚਾਬੀ ਦੱਸਦੇ ਹੋਏ ਕਿਹਾ ਕਿ ਭਲੇ ਹੀ 12 ਸਾਲ ਦੀ ਉਮਰ ’ਚ ਪੇਸਮੇਕਰ ਲਾਏ ਜਾਣ ਕਾਰਣ ਉਸ ਨੂੰ ਨਾਚ ਲਈ ਇਨਕਾਰ ਕਰ ਦਿੱਤਾ ਗਿਆ ਸੀ ਪਰ ਵਿਸ਼ਵ ਪ੍ਰਸਿੱਧ ਯੂਨੀਵਰਸਿਟੀਆਂ ’ਚ ਸਿੱਖਿਆ ਪ੍ਰਾਪਤ ਕਰਦੇ ਹੋਏ ਉਸ ਨੇ ਨਾਚ ’ਚ ਕਾਮਯਾਬੀ ਹਾਸਲ ਕਰਨ ਦਾ ਪੂਰਾ ਯਤਨ ਕੀਤਾ। ਹੁਣ ਤੱਕ 6 ਦੇਸ਼ਾਂ ਦੇ 80 ਮਹਾਨਗਰਾਂ ’ਚ ਆਯੋਜਤ 100 ਪ੍ਰੋਗਰਾਮਾਂ ’ਚ ਉਸ ਨੂੰ ਆਪਣੀ ਪ੍ਰਤਿਭਾ ਪ੍ਰਦਰਸ਼ਿਤ ਕਰਨ ਦਾ ਮੌਕਾ ਪ੍ਰਾਪਤ ਹੋਇਆ ਹੈ। ਇਨ੍ਹਾਂ ਪ੍ਰੋਗਰਾਮਾਂ ਰਾਹੀਂ ਉਹ ਲਾਰਾ ਦੱਤਾ, ਸੁਸ਼ਮਿਤਾ ਸੈਨ, ਯੁਕਤਾ ਮੁਖੀ, ਮਾਨੁਸ਼ੀ ਚਿੱਲਰ, ਪ੍ਰੀਤੀ ਜਿੰਟਾ, ਮੀਨਾਕਸ਼ੀ ਸ਼ੈਸ਼ਾਦਰੀ, ਕੋਂਕਣ ਸੈਨ ਸ਼ਰਮਾ, ਤਨਿਸ਼ਾ ਮੁਖਰਖੀ, ਹੇਮਾ ਮਾਲਨੀ, ਮਿਮੀ ਗੇਟਸ, ਅਨਾਕਾਜ ਜਿਹੀ ਹਸਤੀਆਂ ਨਾਲ ਮਿਲ ਪਾਈ।
 


Related News