ਬੰਦ ਦੌਰਾਨ ਪੰਜਾਬ ਦੇ ਘਰ ''ਚ ਹੋਇਆ ਧਮਾਕਾ, ਦਹਿਲ ਗਏ ਸਭ
Monday, Dec 30, 2024 - 06:34 PM (IST)
ਬਰਨਾਲਾ : ਬਰਨਾਲਾ ਦੇ ਭੀੜ ਭਾੜ ਵਾਲੇ ਹੰਡਿਆਇਆ ਬਾਜ਼ਾਰ ਵਿਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਇਥੇ ਤੀਜੀ ਮੰਜ਼ਿਲ 'ਤੇ ਰਹਿੰਦੇ ਇਕ ਪਰਿਵਾਰ ਦੇ ਘਰ ਵਿਚ ਇਲੈਕਟਰਿਕ ਗੀਜ਼ਰ ਫਟਣ ਨਾਲ ਜ਼ੋਰਦਾਰ ਧਮਾਕਾ ਹੋਇਆ ਅਤੇ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਮੌਕੇ 'ਤੇ ਪਹੁੰਚੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਭਾਰੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਪਰਿਵਾਰ ਨੂੰ ਆਂਢ ਗੁਆਂਢ ਦੇ ਲੋਕਾਂ ਨੇ ਵਾਲ-ਵਾਲ ਬਚਾ ਲਿਆ ਜਦਕਿ ਘਰ ਵਿਚ ਮੌਜੂਦ ਔਰਤਾਂ ਨੇ ਮਸਾਂ ਲੁਕ ਛਿਪ ਕੇ ਆਪਣੀ ਜਾਨ ਬਚਾਈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਦੇ ਸਕੂਲਾਂ ਵਿਚ ਵੱਧਣਗੀਆਂ ਛੁੱਟੀਆਂ! ਲਿਆ ਜਾ ਸਕਦੈ ਵੱਡਾ ਫ਼ੈਸਲਾ
ਪ੍ਰਤਖਦਰਸੀਆਂ ਦਾ ਕਹਿਣਾ ਹੈ ਕਿ ਜੇ ਅੱਗ 'ਤੇ ਜਲਦੀ ਕਾਬੂ ਨਾ ਪਾਇਆ ਜਾਂਦਾ ਤਾਂ ਆਂਢ ਗੁਆਂਢ ਦੀਆਂ ਇਮਾਰਤਾਂ ਵੀ ਅੱਗ ਦੀ ਲਪੇਟ ਵਿਚ ਆ ਸਕਦੀਆਂ ਸਨ ਕਿਉਂਕਿ ਇਥੇ ਬਾਜ਼ਾਰ ਹੈ ਅਤੇ ਇਹ ਰਿਹਾਇਸ਼ੀ ਇਲਾਕਾ ਹੈ। ਪਰਿਵਾਰ ਮੁਤਾਬਕ ਉਨ੍ਹਾਂ ਨੇ ਘਰ ਸਰਦੀਆਂ ਦੇ ਕੱਪੜਿਆਂ ਦਾ ਸਟਾਕ ਰੱਖਿਆ ਸੀ ਜੋ ਸੜ ਕੇ ਸੁਆਹ ਹੋ ਗਿਆ ਹੈ। ਇਸ ਨਾਲ ਉਨ੍ਹਾਂ ਦਾ ਵੱਡਾ ਨੁਕਸਾਨ ਹੋਇਆ ਹੈ। ਅੱਗ ਨੇ ਕੁਝ ਮਿੰਟਾਂ ਵਿਚ ਹੀ ਭਿਆਨਕ ਰੂਪ ਧਾਰਣ ਕਰ ਲਿਆ, ਜਿਸ ਕਾਰਣ ਘਰ ਵਿਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ।