ਪੰਜਾਬ: ਗੈਸ ਏਜੰਸੀ 'ਚ ਹੋਇਆ ਸਿਲੰਡਰ ਬਲਾਸਟ! ਕਮਰੇ ਦੀ ਉੱਡ ਗਈ ਛੱਤ, ਤਿੰਨ ਗੰਭੀਰ
Sunday, Dec 07, 2025 - 07:58 PM (IST)
ਨਾਭਾ (ਰਾਹੁਲ) : ਨਾਭਾ ਵਿਚ ਗੈਸ ਏਜੰਸੀ ਵਿਚ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਨਾਭਾ ਬਲਾਕ ਦੇ ਪਿੰਡ ਮੈਹਸ ਵਿਖੇ ਸ਼ਮਸ਼ੇਰ ਗੈਸ ਏਜੰਸੀ (ਭਾਰਤ ਗੈਸ) ਦੇ ਕਮਰੇ 'ਚ ਸਿਲੰਡਰਾਂ ਵਿਚ ਬਲਾਸਟ ਹੋਇਆ ਹੈ। ਇਸ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਧਮਾਕੇ ਮਗਰੋਂ ਕਮਰੇ ਦੀ ਛੱਤ ਤੱਕ ਉੱਡ ਗਈ। ਇਸ ਤੋਂ ਬਾਅਦ ਕਮਰਾ ਪੂਰੀ ਤਰ੍ਹਾਂ ਢਹਿ ਗਿਆ। ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸੇ ਵਿਚ ਤਿੰਨ ਲੋਕ ਗੰਭੀਰ ਜ਼ਖਮੀ ਹੋਏ ਦੱਸੇ ਜਾ ਰਹੇ ਹਨ। ਹਾਲੇ ਘਟਨਾ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ ਹੈ।
