ਪੰਜਾਬ ''ਚ ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਵੱਡੀ ਖ਼ਬਰ! ਸੂਬਾ ਵਾਸੀਆਂ ਨੂੰ ਸਰਕਾਰ ਨੇ ਦਿੱਤੀ ਵੱਡੀ ਸਹੂਲਤ
Thursday, Nov 27, 2025 - 01:18 PM (IST)
ਫਤਿਹਗੜ੍ਹ ਸਾਹਿਬ (ਵੈੱਬ ਡੈਸਕ)- ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਫਤਿਹਗੜ੍ਹ ਸਾਹਿਬ ਦੇ ਤਹਿਸੀਲ ਦਫ਼ਤਰ ਤੋਂ ਸੂਬਾ ਪੱਧਰੀ ਈਜ਼ੀ ਰਜਿਸਟਰੀ ਪ੍ਰਾਜੈਕਟ ਦੀ ਲਾਂਚਿੰਗ ਕੀਤੀ ਗਈ। ਆਪਣੇ ਸੰਬੋਧਨ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਹੈਲਪਲਾਈਨ 1076 'ਤੇ ਫੋਨ ਕਰਕੇ ਘਰ ਬੁਲਾ ਕੇ ਅਧਿਕਾਰੀ ਕੋਲੋਂ ਤੁਸੀਂ ਰਜਿਸਟਰੀ ਕਰਵਾ ਸਕਦੇ ਹੋ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਮੋਹਾਲੀ ਤੋਂ ਈਜ਼ੀ ਰਜਿਸਟਰੀ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਗਈ ਸੀ। ਮੋਹਾਲੀ ਵਿਚ ਪਹਿਲਾਂ ਡਰਾਈ ਰਨ ਕੀਤਾ ਗਿਆ ਸੀ ਅਤੇ ਫਿਰ ਉਦਘਾਟਨ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪਹਿਲਾਂ ਕਈ-ਕਈ ਰਜਿਸਟਰੀਆਂ ਕਰਵਾਉਣ 'ਤੇ ਲੱਗ ਜਾਂਦੇ ਸਨ। ਮਾਲੀਆ ਵਿਭਾਗ ਲੋਕਾਂ ਨੂੰ ਹੋਰ ਵੀ ਸਹੂਲਤਾਂ ਦੇਣ ਲਈ ਲੱਗਾ ਹੋਇਆ ਹੈ। ਲੋਕਾਂ ਨੂੰ ਸਹੂਲਤ ਦੇਣ ਲਈ ਪੰਜਾਬ ਸਰਕਾਰ ਵੱਡੇ ਫ਼ੈਸਲੇ ਲੈ ਰਹੀ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਕਤਲ ਕੀਤੀ ਕੁੜੀ ਦੇ ਮਾਮਲੇ 'ਚ ਵੱਡਾ ਐਕਸ਼ਨ! ASI ਮੰਗਤ ਰਾਮ ਨੂੰ ਨੌਕਰੀ ਤੋਂ ਕੀਤਾ ਗਿਆ ਡਿਸਮਿਸ
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਵੱਡੇ ਪੱਧਰ 'ਤੇ ਮਨਾ ਰਹੇ ਹਾਂ। ਉਨ੍ਹਾਂ ਦੇ ਵੰਸ਼ 'ਚੋਂ ਹੀ ਛੋਟੇ ਸਾਹਿਜਜ਼ਾਦਿਆਂ ਨੇ ਇਥੇ ਸ਼ਹੀਦੀ ਪ੍ਰਾਪਤ ਕੀਤੀ ਹੈ। ਫਤਿਹਗੜ੍ਹ ਸਾਹਿਬ ਇਕ ਪਵਿੱਤਰ ਧਰਤੀ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਸਾਡੇ ਸ਼ਹੀਦਾਂ ਦੇ ਬਲੀਦਾਨ ਪਵਿੱਤਰ ਹਨ, ਉਸੇ ਤਰ੍ਹਾਂ ਇਸ ਪਵਿੱਤਰ ਧਰਤੀ 'ਤੇ ਕੰਮ ਵੀ ਸਾਰੇ ਪਵਿੱਤਰ ਹੀ ਹੋਣ। ਉਨ੍ਹਾਂ ਕਿਹਾ ਕਿ ਅਸੀਂ ਗੁਰੂ ਸਾਹਿਬ ਦੇ ਦੱਸੇ ਮਾਰਗ 'ਤੇ ਚੱਲ ਸਕੀਏ।
ਇਹ ਵੀ ਪੜ੍ਹੋ: ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਸ ਦਾ ASI ਗ੍ਰਿਫ਼ਤਾਰ, ਕਾਰਨਾਮਾ ਜਾਣ ਹੋਵੋਗੇ ਹੈਰਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
