ਵਿਆਹੇ ਬੱਚੇ ਵੀ ਤਰਸ ਦੇ ਆਧਾਰ ''ਤੇ ਨੌਕਰੀ ਦੇ ਹੱਕਦਾਰ : ਹਾਈਕੋਰਟ

Tuesday, Nov 20, 2018 - 12:06 PM (IST)

ਚੰਡੀਗੜ੍ਹ (ਬਰਜਿੰਦਰ) : ਵਿਆਹੇ ਬੱਚੇ ਵੀ ਤਰਸ ਦੇ ਆਧਾਰ 'ਤੇ ਨਿਯੁਕਤੀ ਦਾ ਹੱਕ ਰੱਖਦੇ ਹਨ। ਇਸ ਕਾਨੂੰਨੀ ਮਾਨਤਾ ਨੂੰ ਪੇਸ਼ ਜਜਮੈਂਟਸ ਤਹਿਤ ਆਧਾਰ ਬਣਾਉਂਦੇ ਹੋਏ ਇਕ ਵਿਆਹੁਤਾ ਧੀ ਨੇ ਆਪਣੀ ਮਾਂ ਦੀ ਮੌਤ 'ਤੇ ਸਰਕਾਰੀ ਨੌਕਰੀ ਦੀ ਮੰਗ ਕੀਤੀ ਹੈ।  31 ਸਾਲਾ ਹਿਮਾਨੀ ਵਰਮਾ ਨੇ ਪੰਜਾਬ ਸਰਕਾਰ, ਡਾਇਰੈਕਟਰ ਪਬਲਿਕ ਇੰਸਟਰਕਸ਼ਨਜ਼ (ਐਲੀਮੈਂਟਰੀ ਐਜੂਕੇਸ਼ਨ), ਮੋਹਾਲੀ ਅਤੇ ਜ਼ਿਲਾ ਸਿੱਖਿਆ ਅਫਸਰ (ਐਲੀਮੈਂਟਰੀ ਐਜੂਕੇਸ਼ਨ), ਪਟਿਆਲਾ ਨੂੰ ਪਾਰਟੀ ਬਣਾਉਂਦੇ ਹੋਏ ਇਹ ਮੰਗ ਕੀਤੀ ਹੈ। ਉਸ ਦੀ ਮਾਂ ਪੰਜਾਬ ਸਿੱਖਿਆ ਵਿਭਾਗ 'ਚ ਈ. ਟੀ. ਟੀ. ਟੀਚਰ ਸੀ, ਜਿਸ ਨੇ 17 ਜਨਵਰੀ, 1996 'ਚ ਵਿਭਾਗ 'ਚ ਜੁਆਇਨ ਕੀਤਾ ਸੀ। 

ਪਟੀਸ਼ਨਰ ਅਨੁਸਾਰ ਉਹ ਆਪਣੇ ਪਰਿਵਾਰ ਦੀ ਇਕਲੌਤੀ ਧੀ ਹੈ ਅਤੇ ਆਪਣੀ ਮਾਂ 'ਤੇ ਨਿਰਭਰ ਸੀ, ਜਿਸ ਦੀ  11 ਅਕਤੂਬਰ, 2016 ਨੂੰ ਮੌਤ ਹੋ ਗਈ। ਮੌਤ ਤੋਂ ਪਹਿਲਾਂ ਉਨ੍ਹਾਂ ਦੀ ਨਿਯੁਕਤੀ ਸਰਕਾਰੀ ਐਲੀਮੈਂਟਰੀ ਸਕੂਲ, ਰਾਜਪੁਰਾ 'ਚ ਸੀ। ਜਸਟਿਸ ਜਸਵੰਤ ਸਿੰਘ ਦੀ ਬੈਂਚ ਨੇ ਮਾਮਲੇ 'ਚ ਸਰਕਾਰ ਨੂੰ 28 ਫਰਵਰੀ ਲਈ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ।


Babita

Content Editor

Related News