ਗਰੀਬ ਪਰਿਵਾਰ ''ਤੇ ਟੁੱਟਾ ਦੁੱਖਾਂ ਦਾ ਪਹਾੜ, ਦਿਹਾੜੇ ''ਤੇ ਗਏ ਦੋ ਬੱਚਿਆਂ ਦੇ ਪਿਤਾ ਦੀ ਦਰਦਨਾਕ ਮੌਤ

Thursday, Sep 12, 2024 - 02:10 PM (IST)

ਗਰੀਬ ਪਰਿਵਾਰ ''ਤੇ ਟੁੱਟਾ ਦੁੱਖਾਂ ਦਾ ਪਹਾੜ, ਦਿਹਾੜੇ ''ਤੇ ਗਏ ਦੋ ਬੱਚਿਆਂ ਦੇ ਪਿਤਾ ਦੀ ਦਰਦਨਾਕ ਮੌਤ

ਮੋਗਾ (ਸੰਦੀਪ ਸ਼ਰਮਾ) : ਬੱਚਿਆਂ ਅਤੇ ਪਰਿਵਾਰ ਲਈ ਘਰੋ ਰੋਜ਼ੀ-ਰੋਟੀ ਕਮਾਉਣ ਗਏ ਮਜ਼ਦੂਰ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਅਤੇ ਉਸ ਨਾਲ ਕੰਮ ਕਰ ਰਿਹਾ ਠੇਕੇਦਾਰ ਕਰੰਟ ਲੱਗਣ ਨਾਲ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਇਸ ਘਟਨਾ ਦਾ ਪਤਾ ਚੱਲਦਿਆਂ ਹੀ ਮਜ਼ਦੂਰ ਦੇ ਪਿੰਡ ’ਚ ਸੋਗ ਦੀ ਲਹਿਰ ਦੋੜ ਗਈ। ਪਿੰਡ ਸਿੰਘਾਵਾਲਾ ਦੇ ਸਾਬਕਾ ਸਰਪੰਚ ਤੀਰਥ ਸਿੰਘ ਨੇ ਦੱਸਿਆ ਕਿ ਮ੍ਰਿਤਕ ਬੂਟਾ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਸਿੰਘਾ ਵਾਲਾ 47 ਸਾਲ ਕਰੀਬ ਜੋ ਕਿ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ ਅਤੇ ਰੋਜ਼ਾਨਾ ਹੀ ਪਿੰਡ ਤੋਂ ਮਜ਼ਦੂਰੀ ਲਈ ਮੋਗਾ ਦੇ ਨੇਚਰ ਪਾਰਕ ਦੇ ਕੋਲ ਮਜ਼ਦੂਰਾਂ ਲਈ ਬਣੀ ਜਗ੍ਹਾ ’ਤੇ ਖੜ੍ਹਦਾ ਸੀ ਅਤੇ ਉਹ ਅੱਜ ਸਵੇਰੇ ਰੋਜ਼ੀ-ਰੋਟੀ ਕਮਾਉਣ ਲਈ ਮੋਗਾ ਦੇ ਨੇਚਰ ਪਾਰਕ ਕੋਲ ਖੜ੍ਹਾ ਸੀ ਅਤੇ ਇਸ ਦੌਰਾਨ ਇਕ ਵੀਰੂ ਨਾਮਕ ਠੇਕੇਦਾਰ ਉਸ ਨੂੰ ਕਿਸੇ ਕੰਪਨੀ ਦੇ ਫਲੈਕਸ ਬੋਰਡ ਉਤਾਰਨ ਲਈ ਦਿਹਾੜੀ ’ਤੇ ਆਪਣੇ ਨਾਲ ਲੈ ਗਿਆ ਸੀ।

ਇਸ ਦੌਰਾਨ ਜਦ ਉਹ ਅੰਮ੍ਰਿਤਸਰ ਰੋਡ ’ਤੇ ਇਕ ਬਿਲਡਿੰਗ ਤੋਂ ਵੱਡਾ ਫਲੈਕਸ ਬੋਰਡ ਉਤਾਰ ਰਹੇ ਸੀ ਤਾਂ ਅਚਾਨਕ ਫਲੈਕਸ ਬੋਰਡ ਡੋਲ ਗਿਆ ਅਤੇ ਉਹ ਬਿਜਲੀਆਂ ਦੀਆਂ ਤਾਰਾਂ ’ਤੇ ਡਿੱਗ ਪਿਆ ਅਤੇ ਇਸ ਘਟਨਾ ’ਚ ਮਜ਼ਦੂਰ ਬੂਟਾ ਸਿੰਘ ਦੀ ਮੌਤ ਹੋ ਗਈ ਅਤੇ ਠੇਕੇਦਾਰ ਵੀਰੂ ਬੁਰੀ ਤਰ੍ਹਾਂ ਝੁਲਸ ਗਿਆ। ਮ੍ਰਿਤਕ ਮਜ਼ਦੂਰ ਬੂਟਾ ਸਿੰਘ ਦੋ ਬੱਚਿਆਂ ਦਾ ਪਿਤਾ ਸੀ ਅਤੇ ਉਸ ਦੀ ਮਜ਼ਦੂਰੀ ਨਾਲ ਹੀ ਘਰ ਦਾ ਗੁਜਾਰਾ ਚੱਲਦਾ ਸੀ, ਇਸ ਘਟਨਾ ਦਾ ਪਤਾ ਚੱਲਦਿਆਂ ਹੀ ਪਿੰਡ ਦੇ ਲੋਕ ਵੱਡੀ ਗਿਣਤੀ ’ਚ ਘਟਨਾ ਸਥਾਨ ’ਤੇ ਪੁੱਜਣੇ ਸ਼ੁਰੂ ਹੋ ਗਏ। ਪੁਲਸ ਨੇ ਲਾਸ਼ ਨੂੰ ਕਬਜੇ ’ਚ ਲੈ ਕੇ ਅਗਲੀ ਕਾਰਵਾਈ ਲਈ ਮੋਗਾ ਦੇ ਸਿਵਲ ਹਸਪਤਾਲ ਦੇ ਮੌਰਚਰੀ ਰੂਮ ’ਚ ਰਖਵਾ ਦਿੱਤੀ ਹੈ।


author

Gurminder Singh

Content Editor

Related News