CM ਮਾਨ ਨੇ ਖ਼ੁਸ਼ ਕੀਤੇ ਪੰਜਾਬ ਦੇ ਨੌਜਵਾਨ, ਬੋਲੇ-ਨੌਕਰੀ ਮਿਲਣ ਦੀ ਖ਼ੁਸ਼ੀ ਦੀ ਕੋਈ ਕੀਮਤ ਨਹੀਂ (ਵੀਡੀਓ)

Saturday, Sep 07, 2024 - 02:29 PM (IST)

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਇੱਥੇ ਵੱਖ-ਵੱਖ ਵਿਭਾਗਾਂ ਦੇ ਨਵ-ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਨਵੇਂ-ਨਿਯੁਕਤ ਉਮੀਦਵਾਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਦੁਨੀਆ 'ਤੇ ਕੋਈ ਵੀ ਚੀਜ਼ ਅਸੰਭਵ ਨਹੀਂ ਹੁੰਦੀ। ਪਿਛਲੇ ਕਈ ਸਾਲਾਂ ਤੋਂ ਨੌਜਵਾਨਾਂ ਦਾ ਨੌਕਰੀਆਂ ਨੂੰ ਲੈ ਕੇ ਦਿਲ ਟੁੱਟ ਗਿਆ ਸੀ ਅਤੇ ਨੌਕਰੀ ਮਿਲਣ ਦੀ ਉਮੀਦ ਛੱਡ ਬੈਠੇ ਸੀ ਪਰ ਪਰਮਾਤਮਾ ਨੇ ਮੇਰੇ ਵਰਗਿਆਂ ਨੂੰ ਉਹ ਪੈੱਨ ਦੇਣੇ ਸੀ, ਜਿਸ ਨਾਲ ਤੁਹਾਡੇ ਘਰਾਂ 'ਚ ਦੀਵੇ ਜਗਣ ਅਤੇ ਨੌਕਰੀਆਂ ਮਿਲਣ। ਉਨ੍ਹਾਂ ਕਿਹਾ ਕਿ ਕਦੇ ਵੀ ਉਮੀਦ ਨਹੀਂ ਛੱਡਣੀ ਚਾਹੀਦੀ ਅਤੇ ਉਕਤ ਨੌਜਵਾਨ ਹੋਰ ਵੀ ਵੱਡੀਆਂ ਕੁਰਸੀਆਂ ਲਈ ਤਿਆਰ ਰਹਿਣ।

ਇਹ ਵੀ ਪੜ੍ਹੋ : ਪੰਜਾਬ 'ਚ 3 ਘੰਟੇ ਪਿਆ ਜ਼ੋਰਦਾਰ ਮੀਂਹ, ਘਰਾਂ ਤੇ ਸੜਕਾਂ 'ਤੇ ਪਾਣੀ ਹੀ ਪਾਣੀ

ਅਸੀਂ ਸਾਰੀਆਂ ਕਾਨੂੰਨੀ ਪ੍ਰਕਿਰਿਆਵਾਂ ਨੂੰ ਪੂਰਾ ਕਰਨ ਤੋਂ ਬਾਅਦ ਹੀ ਅਸੀਂ ਨਿਯੁਕਤੀ ਪੱਤਰ ਦਿੰਦੇ ਹਾਂ ਤਾਂ ਜੋ ਕਿਸੇ ਵੀ ਉਮੀਦਵਾਰ ਨੂੰ ਕੁਰਸੀ 'ਤੇ ਬੈਠਣ ਤੋਂ ਪਹਿਲਾਂ ਕੋਈ ਪਰੇਸ਼ਾਨੀ ਨਾ ਆਵੇ। ਮੁੱਖ ਮੰਤਰੀ ਨੇ ਕਿਹਾ ਵਿਰੋਧੀਆਂ 'ਤੇ ਤੰਜ ਕੱਸਦਿਆਂ ਕਿਹਾ ਕਿ ਪਹਿਲਾਂ ਬਹੁਤ ਸਾਰੇ ਮਹਿਕਮਿਆਂ ਵਲੋਂ ਧਰਨੇ ਲਾਏ ਜਾਂਦੇ ਰਹੇ ਹਨ ਅਤੇ ਲੀਡਰ ਨਜ਼ਾਰੇ ਰਹਿੰਦੇ ਹਨ ਅਤੇ ਆਮ ਜਨਤਾ ਲਈ ਉਹ ਮੌਜੂਦ ਹੀ ਨਹੀਂ ਸਨ। ਉਨ੍ਹਾਂ ਨੇ ਆਮ ਜਨਤਾ ਦੀ ਚਿੰਤਾ ਨਹੀਂ ਕੀਤੀ ਕਿਉਂਕਿ ਉਨ੍ਹਾਂ ਨੇ ਕਦੇ ਬੇਰੁਜ਼ਗਾਰੀ ਜਾਂ ਗਰੀਬੀ ਨਹੀਂ ਦੇਖੀ।

ਇਹ ਵੀ ਪੜ੍ਹੋ :ਪੰਜਾਬ ਦੇ ਨੌਜਵਾਨਾਂ ਨੂੰ ਅੱਜ ਵੱਡਾ ਤੋਹਫ਼ਾ ਦੇਣਗੇ CM ਮਾਨ

ਉਨ੍ਹਾਂ ਨੂੰ ਜੰਮਦਿਆਂ ਨੂੰ ਹੀ ਸੋਨੇ ਦੇ ਚਮਚੇ ਅਤੇ ਹੂਟਰਾਂ ਦੀਆਂ ਗੱਡੀਆਂ ਮਿਲ ਗਈਆਂ ਅਤੇ ਫਿਰ ਉੱਚੇ ਅਹੁਦੇ ਵਾਲੀਆਂ ਕੁਰਸੀਆਂ ਮਿਲ ਗਈਆਂ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਤਾਂ ਆਮ ਘਰਾਂ 'ਚੋਂ ਆਏ ਹਾਂ। ਉਨ੍ਹਾਂ ਕਿਹਾ ਕਿ ਨੌਕਰੀ ਮਿਲਣ ਦੀ ਜੋ ਖ਼ੁਸ਼ੀ ਹੈ, ਉਸ ਦੀ ਕਿਸੇ ਕਰੰਸੀ 'ਚ ਕੋਈ ਕੀਮਤ ਨਹੀਂ ਹੈ। ਸਰਕਾਰਾਂ ਦਾ ਕੰਮ ਸਹੂਲਤਾਂ ਦੇਣਾ ਹੁੰਦਾ ਹੈ, ਨਾ ਕਿ ਲੋਕਾਂ ਨੂੰ ਤੰਗ ਕਰਨਾ ਹੁੰਦਾ ਹੈ। ਪਹਿਲਾਂ ਵਾਲੀਆਂ ਸਰਕਾਰਾਂ ਤਾਂ ਖਜ਼ਾਨੇ ਤੱਕ ਪੈਸਾ ਹੀ ਨਹੀਂ ਪੁੱਜਣ ਦਿੰਦਿਆਂ ਸਨ ਤਾਂ ਫਿਰ ਆਮ ਜਨਤਾ ਲਈ ਪੈਸਾ ਕਿੱਥੋਂ ਆਉਣਾ ਸੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਲੋਕ ਮੇਰੇ ਨਾਲ ਹਨ, ਮੈਨੂੰ ਕੋਈ ਫ਼ਿਕਰ ਨਹੀਂ ਹੈ, ਭਾਵੇਂ ਵਿਰੋਧੀ ਜਿੰਨਾ ਮਰਜ਼ੀ ਮੇਰੇ ਖ਼ਿਲਾਫ਼ ਬੋਲੀ ਜਾਣ। ਉਨ੍ਹਾਂ ਨੇ ਨੌਜਵਾਨਾਂ ਮਿਹਨਤ ਅਤੇ ਈਮਾਨਦਾਰੀ ਨਾਲ ਆਪਣੀ ਡਿਊਟੀ ਕਰਨ ਲਈ ਕਿਹਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 

 


Babita

Content Editor

Related News