ਡਾਕਟਰਾਂ ਦੀ ਇਕ ਗਲਤੀ ਨੌਕਰੀ 'ਤੇ ਪਏਗੀ ਭਾਰੀ!, ਸਰਗਰਮੀਆਂ ਦਾ ਦੇਣਾ ਪਏਗਾ ਬਿਓਰਾ

Sunday, Sep 08, 2024 - 04:18 PM (IST)

ਨਵੀਂ ਦਿੱਲੀ : ਮੈਡੀਕਲ ਉਪਕਰਨ ਬਣਾਉਣ ਵਾਲੀਆਂ ਕੰਪਨੀਆਂ ਹੁਣ ਆਪਣੇ ਖ਼ਰਚੇ 'ਤੇ ਡਾਕਟਰਾਂ ਨੂੰ ਵਿਦੇਸ਼ ਨਹੀਂ ਭੇਜ ਸਕਣਗੀਆਂ। ਸਰਕਾਰ ਨੇ ਮੈਡੀਕਲ ਡਿਵਾਈਸ ਸੈਕਟਰ ਲਈ ਨਿਯਮਾਂ 'ਚ ਸਖ਼ਤੀ ਕਰਦੇ ਹੋਏ ਆਦੇਸ਼ ਨੋਟੀਫਾਈ ਕੀਤੇ ਹਨ। ਸਰਕਾਰ ਨੇ ਇਹ ਕਦਮ ਅਨੈਤਿਕ ਕੰਮਾਂ 'ਤੇ ਲਗਾਮ ਲਗਾਉਣ ਲਈ ਚੁੱਕਿਆ ਹੈ। ਦਰਅਸਲ ਦਵਾਈ ਅਤੇ ਮੈਡੀਕਲ ਉਪਕਰਣ ਬਣਾਉਣ ਵਾਲੀਆਂ ਬਹੁਤ ਸਾਰੀਆਂ ਕੰਪਨੀਆਂ ਡਾਕਟਰਾਂ ਲਈ ਵਿਦੇਸ਼ਾਂ ਵਿੱਚ ਵਰਕਸ਼ਾਪਾਂ ਦਾ ਆਯੋਜਨ ਕਰਦੀਆਂ ਹਨ ਅਤੇ ਉਨ੍ਹਾਂ ਨੂੰ ਭੋਜਨ, ਰਿਹਾਇਸ਼ ਦੇਣ ਦੀ ਸਹੂਲਤ ਦਾ ਪ੍ਰਬੰਧ ਕਰਦੀਆਂ ਹਨ।

ਇਹ ਵੀ ਪੜ੍ਹੋ :    ਹਥਿਆਰਾਂ ਦੇ ਜ਼ੋਰ ’ਤੇ 11 ਔਰਤਾਂ ਨਾਲ ਜਬਰ-ਜ਼ਨਾਹ ਦੇ ਦੋਸ਼ੀ ਨੂੰ ਰਾਹਤ, ਸਰਕਾਰ ਨੇ ਸ਼ਰਤਾਂ ਨਾਲ ਦਿੱਤੀ ਪੈਰੋਲ

ਸਿਰਫ਼ ਇੰਨਾ ਹੀ ਨਹੀਂ ਡਾਕਟਰਾਂ ਦੇ ਆਉਣ-ਜਾਣ ਦਾ ਖਰਚਾ ਵੀ ਕੰਪਨੀਆਂ ਹੀ ਚੁੱਕਦੀਆਂ ਹਨ। ਇਸ ਨਾਲ ਉਨ੍ਹਾਂ ਨੂੰ ਆਰਥਿਕ ਤੌਰ 'ਤੇ ਵੀ ਮੋਟਾ ਫਾਇਦਾ ਹੁੰਦਾ ਹੈ। ਇਸ ਦੇ ਬਦਲੇ ਇਹ ਕੰਪਨੀਆਂ ਡਾਕਟਰਾਂ ਕੋਲੋਂ ਵੀ ਫਾਇਦਾ ਲੈਂਦੀਆਂ ਹਨ। ਇਸ ਸਹੂਲਤ ਦੇ ਬਦਲੇ ਕੰਪਨੀਆਂ ਵੀ ਡਾਕਟਰਾਂ ਕੋਲੋਂ ਮੋਟਾ ਮੁਨਾਫਾ ਲੈਂਦੀਆਂ ਹਨ। ਡਾਕਟਰ ਮਰੀਜ਼ਾਂ ਨੂੰ ਉਸੇ ਕੰਪਨੀ ਦੇ ਉਪਕਰਨ ਲੈਣ ਦੀ ਸਿਫਾਰਸ਼ ਕਰਦੇ ਭਾਵ ਪਰਚੀ 'ਤੇ ਲਿਖਦੇ ਹਨ। ਇਸ ਤੋਂ ਬਾਅਦ ਕੰਪਨੀਆਂ ਆਪਣੇ ਇਨ੍ਹਾਂ ਯੰਤਰਾਂ ਲਈ ਜ਼ਿਆਦਾ ਰਕਮ ਵਸੂਲਦੀਆਂ ਹਨ। ਆਖਰਕਾਰ ਡਾਕਟਰ ਦੀ ਵਿਦੇਸ਼ ਯਾਤਰਾ ਦਾ ਬੋਝ ਮਰੀਜ਼ ਅਤੇ ਉਸਦੇ ਪਰਿਵਾਰ 'ਤੇ ਪੈਂਦਾ ਹੈ।

ਇਹ ਵੀ ਪੜ੍ਹੋ :    ਡੰਕੀ ਲਾ ਅਮਰੀਕਾ ਜਾਂਦੇ ਫੜ੍ਹੇ ਗਏ 130 ਭਾਰਤੀ, ਕਰ 'ਤੇ ਡਿਪੋਰਟ

ਨੋਟੀਫਿਕੇਸ਼ਨ ਵਿੱਚ, ਫਾਰਮਾਸਿਊਟੀਕਲ ਵਿਭਾਗ (DoP) ਨੇ ਮੈਡੀਕਲ ਡਿਵਾਈਸ ਐਸੋਸੀਏਸ਼ਨ ਨੂੰ ਸਿਹਤ ਸੰਭਾਲ ਪੇਸ਼ੇਵਰਾਂ ਲਈ ਵਿਦੇਸ਼ਾਂ ਵਿੱਚ ਵਰਕਸ਼ਾਪਾਂ ਦਾ ਆਯੋਜਨ, ਹੋਟਲ ਵਿਚ ਠਹਿਰਨ ਜਾਂ ਵਿੱਤੀ ਗ੍ਰਾਂਟਾਂ ਦੀ ਪੇਸ਼ਕਸ਼ 'ਤੇ ਪਾਬੰਦੀ ਲਗਾਉਣ ਲਈ ਕਿਹਾ ਗਿਆ ਹੈ। ਇਹ ਦੱਸਦਾ ਹੈ ਕਿ ਸਾਰੀਆਂ ਐਸੋਸੀਏਸ਼ਨਾਂ ਨੂੰ ਮੈਡੀਕਲ ਉਪਕਰਣਾਂ ਦੀ ਮਾਰਕੀਟਿੰਗ (ECMPMD) ਲਈ ਇੱਕ ਨੈਤਿਕ ਕਮੇਟੀ ਦੀ ਸਥਾਪਨਾ ਕਰਨੀ ਚਾਹੀਦੀ ਹੈ। ਸ਼ਿਕਾਇਤਾਂ ਨੂੰ ਆਪਣੀਆਂ ਵੈਬਸਾਈਟਾਂ 'ਤੇ ਅਪਲੋਡ ਕਰਨਾ ਚਾਹੀਦਾ ਹੈ, ਜੋ ਫਾਰਮਾਸਿਊਟੀਕਲ ਵਿਭਾਗ ਦੇ UCPMP ਪੋਰਟਲ ਨਾਲ ਲਿੰਕ ਕੀਤਾ ਜਾਵੇਗਾ।

ਇਹ ਵੀ ਪੜ੍ਹੋ :      ਸੁਨੀਤਾ ਵਿਲੀਅਮਜ਼ ਦੇ ਬਿਨਾਂ ਪੁਲਾੜ ਤੋਂ ਮੁੜ ਆਇਆ 'ਸਟਾਰਲਾਈਨਰ', ਜਾਣੋ ਕੀ ਰਹੀ ਵਜ੍ਹਾ

ਮੈਡੀਕਲ ਡਿਵਾਈਸ ਫਰਮਾਂ ਤੋਂ ਖਰਚੇ ਦੇ ਵੇਰਵੇ ਮੰਗੇ 

ਫਾਰਮਾਸਿਊਟੀਕਲ ਵਿਭਾਗ ਨੇ ਫਰਮਾਂ ਕੋਲੋਂ ਮੈਡੀਕਲ ਉਪਕਰਣਾਂ ਦੇ ਸੈਂਪਲਾਂ ਦੀ ਵੰਡ, ਸੰਮੇਲਨ, ਦਫ਼ਤਰਾਂ ਅਤੇ ਸੈਮੀਨਾਰ ਆਦਿ ਉੱਤੇ ਕੀਤੇ ਗਏ ਖ਼ਰਚਿਆਂ ਦੇ ਵੇਰਵੇ ਮੰਗੇ ਹਨ।   ਇਸ ਤੋਂ ਇਲਾਵਾ ਕਿਸੇ ਵੀ ਮੈਡੀਕਲ ਡਿਵਾਈਸ ਕੰਪਨੀ ਜਾਂ ਉਸ ਦੇ ਏਜੰਟ ਵੱਲੋਂ ਕਿਸੇ ਵੀ ਡਾਕਟਰ ਜਾਂ ਉਸ ਦੇ ਪਰਿਵਾਰਕ ਮੈਂਬਰ ਨੂੰ ਨਿੱਜੀ ਲਾਭ ਲਈ ਕੋਈ ਤੋਹਫ਼ਾ ਨਹੀਂ ਦਿੱਤਾ ਜਾਣਾ ਚਾਹੀਦਾ। ਇਸ ਵਿਚ ਕਿਹਾ ਗਿਆ ਹੈ ਕਿ ਕੰਪਨੀਆਂ ਜਾਂ ਨੁਮਾਇੰਦਿਆਂ ਨੂੰ ਡਾਕਟਰਾਂ ਜਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਦੇਸ਼ ਦੇ ਅੰਦਰ ਜਾਂ ਬਾਹਰ ਯਾਤਰਾ ਦੀ ਸਹੂਲਤ ਨਹੀਂ ਦੇਣੀ ਚਾਹੀਦੀ।

ਇਹ ਵੀ ਪੜ੍ਹੋ :     ਚਾਹ ਦੀ ਚੁਸਕੀ ਹੋਵੇਗੀ ਮਹਿੰਗੀ! ਦੇਸ਼ ਦੇ ਵੱਡੇ ਬ੍ਰਾਂਡਸ ਵਧਾ ਰਹੇ ਮੁੱਲ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News